ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਨੇ ਮੋਹਾਲੀ ਕੋਰਟ ਵਿਚ ਧਰਮਸੋਤ ਖਿਲਾਫ 1200 ਪੇਜ ਦਾ ਚਾਲਾਨ ਪੇਸ਼ ਕਰ ਦਿੱਤਾ ਹੈ। ਧਰਮਸੋਤ ਤੋਂ ਇਲਾਵਾ ਡੀਐੱਫਓ ਗੁਰਅਮਨ ਅਤੇ ਠੇਕੇਦਾਰ ਖਿਲਾਫ ਵੀ ਚਾਲਾਨ ਪੇਸ਼ ਹੋਇਆ ਜਿਸ ਵਿਚ ਉਨ੍ਹਾਂ ਦੇ ਭ੍ਰਿਸ਼ਟਾਚਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ।
ਵਿਜੀਲੈਂਸ ਬਿਊਰੋ ਨੇ ਹੁਣ ਧਰਮਸੋਤ ਖਿਲਾਫ ਆਮਦਨ ਤੋਂ ਵਧ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਗਲਾਤ ਘਪਲੇ ਵਿਚ ਗ੍ਰਿਫਤਾਰੀ ਦੇ ਬਾਅਦ ਵਿਜੀਲੈਂਸ ਬਿਊਰੋ ਨੂੰ ਧਰਮਸੋਤ ਨਾਲ ਜੁੜੀਆਂ ਕਈ ਪ੍ਰਾਪਰਟੀਆਂ ਮਿਲੀਆਂ ਹਨ।
ਦੱਸ ਦੇਈਏ ਕਿ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਜੰਗਲਾਤ ਮੰਤਰੀ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਜੰਗਲਾਤ ਵਿਭਾਗ ਵਿਚ ਇਕ ਦਰੱਖਤ ਕਟਾਈ ਦੇ ਬਦਲੇ ਉਹ 500 ਰੁਪਏ ਰਿਸ਼ਵਤ ਲੈਂਦੇ ਸੀ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਲਗਭਗ ਸਵਾ ਕਰੋੜ ਦੀ ਕੁਰੱਪਸ਼ਨ ਦੇ ਸਬੂਤ ਮਿਲ ਚੁੱਕੇ ਹਨ ਜਿਸ ਦੇ ਬਾਅਦ ਵਿਜੀਲੈਂਸ ਨੇ ਧਰਮਸੋਤ ਨੂੰ ਸਵੇਰੇ ਹੀ ਘਰੋਂ ਗ੍ਰਿਫਤਾਰ ਕਰ ਲਿਆ ਸੀ। ਇਕ ਡੀਐੱਫਓ ਤੇ ਠੇਕੇਦਾਰ ਦੀ ਗ੍ਰਿਫਤਾਰੀ ਦੇ ਬਾਅਦ ਧਰਮਸੋਤ ਦਾ ਨਾਂ ਉਜਾਗਰ ਹੋਇਆ ਸੀ। ਧਰਮਸੋਤ ਉਸ ਸਮੇਂ ਨਾਭਾ ਜੇਲ੍ਹ ਵਿਚ ਬੰਦ ਹਨ। ਮੋਹਾਲੀ ਕੋਰਟ ਤੋਂ ਜ਼ਮਾਨਤ ਖਾਰਜ ਹੋਣ ਦੇ ਬਾਅਦ ਧਰਮਸੋਤ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਜ਼ ਨੂੰ ਸਿੱਧੀ ਭਰਤੀ ਵਿਚ ਉਪਰਲੀ ਉਮਰ ਹੱਦ ‘ਚ ਛੋਟ ਦੇਣ ਦਾ ਫ਼ੈਸਲਾ
ਧਰਮਸੋਤ ਹੁਣ ਵਿਜੀਲੈਂਸ ਹੀ ਨਹੀਂ ਸਗੋਂ ਚੋਣ ਕਮਿਸ਼ਨ ਦੇ ਰਡਾਰ ‘ਤੇ ਵੀ ਹਨ। ਧਰਮਸੋਤ ਖਿਲਾਫ ਜਾਂਚ ਵਿਚ ਪਤਾ ਲੱਗਾ ਕਿ ਮੋਹਾਲੀ ਵਿਚ ਉਨ੍ਹਾਂ ਦੀ ਪਤਨੀ ਸ਼ੀਲਾ ਦੇ ਨਾਂ ‘ਤੇ 500 ਗਜ਼ ਦਾ ਰੈਜ਼ੀਡੈਂਸ਼ੀਅਲ ਪਲਾਟ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਧਰਮਸੋਤ ਨੇ ਨਾਭਾ ਤੋਂ ਚੋਣ ਲੜੀ।ਉਦੋਂ ਉਨ੍ਹਾਂ ਨੇ ਆਪਣਾ ਚੋਣ ਐਫੀਡੇਵਿਟ ਵੀ ਇਸ ਪਲਾਟ ਦਾ ਬਿਊਰੋ ਨਹੀਂ ਦਿੱਤਾ ਜਿਸ ਦੇ ਬਾਅਦ ਵਿਜੀਲੈਂਸ ਨੇ ਚੋਣ ਕਮਿਸ਼ਨਰ ਨੂੰ ਕਾਰਵਾਈ ਲਈ ਲੈਟਰ ਭੇਜ ਦਿਤਾ। ਇਸ ਮਾਮਲੇ ਵਿਚ ਵੀ ਆਯੋਗ ਦੀ ਗਾਜ਼ ਧਰਮਸੋਤ ‘ਤੇ ਡਿੱਗ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: