ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਗੁਰਪ੍ਰੀਤ ਸਿੰਘ, ਐਗਜ਼ੀਕਿਊਟਿਵ ਇੰਜੀਨੀਅਰ, ਜਲ ਸਪਲਾਈ ਤੇ ਸਵੱਛਤਾ ਵਿਭਾਗ, ਅਬੋਹਰ, ਵਿਜੇ ਕੁਮਾਰ, ਸਬ-ਡਵੀਜ਼ਨ, ਸੁਭਾਸ਼ ਚੰਦਰ ਜੇਈ, ਠੇਕੇਦਾਰ ਗੁਰਨਾਮ ਸਿੰਘ, ਗ੍ਰਾਮ ਪੰਚਾਇਤ ਸੰਮਤੀ ਪ੍ਰਧਾਨ ਤੇ ਸਰਪੰਚ ਬਾਜ਼ ਸਿੰਘ ਤੇ ਸੋਹਨ ਲਾਲ ਪੰਚਾਇਤ ਸਕੱਤਰ ਵੱਲੋਂ ਗ੍ਰਾਮ ਮੰਮੂਖੇੜਾ, ਜ਼ਿਲ੍ਹਾ ਫਾਜ਼ਿਲਕਾ ਵਿਚ ਜ਼ਿਲ੍ਹਾ ਨਿਰਮਾਣ ਕੰਮ ਦੌਰਾਨ ਸਰਕਾਰੀ ਖਜ਼ਾਨੇ ਨੂੰ 5,98,312 ਰੁਪਏ ਦਾ ਆਰਥਿਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਜਲ ਸਪਲਾਈ ਦੇ ਕੰਮ ਵਿਚ ਇਸਤੇਮਾਲ ਕੀਤੇ ਗਏ ਸੀਮੈਂਟ ਪਲਾਸਟਰ ਦੇ ਵਿਸ਼ਲੇਸ਼ਣ ਦੇ ਬਾਅਦ ਪਤਾ ਲੱਗਾ ਕਿ ਸੀਮੈਂਟ ਪਲਾਸਟਰ ਦੀ ਮਾਤਰਾ ਜ਼ਰੂਰੀ ਰਕਮ ਤੋਂ 39.51 ਫੀਸਦੀ ਘੱਟ ਹੈ। ਇਸ ਸਬੰਧੀ 5,98,312 ਰੁਪਏ ਦੇ ਭੁਗਤਾਨ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ ਹੈ ਕਿਉਂਕਿ ਇਸ ਸੀਮੈਂਟ ਪਲਾਸਟਰ ਦੀ ਗੁਣਵੱਤਾ ਨਿਰਦੇਸ਼ਾਂ ਅਨੁਸਾਰ ਨਹੀਂ ਸੀ।
ਇਸ ਯੋਜਨਾ ਮੁਤਾਬਕ ਨਿਰਮਾਣ ਕੰਮ ਵਿਚ ਇਨਲੈਟ ਚੈਨਲ, ਉੱਚ ਪੱਧਰੀ ਟੈਂਕ, ਸਾਫ ਪਾਣੀ ਦੀ ਟੈਂਕੀ, ਫਿਲਟਰ ਬੈੱਡ ਤੇ ਇਕ ਟੈਂਕ ਸ਼ਾਮਲ ਹੈ ਜਿਸ ਨੂੰ ਸੁਭਾਸ਼ ਚੰਦਰ ਜੇਈ, ਵਿਜੇ ਕੁਮਾਰ ਐੱਸਡੀਈ, ਰਵਿੰਦਰ ਸਿੰਘ ਬਾਂਸਲ ਤੇ ਗੁਰਪ੍ਰੀਤ ਸਿੰਘ ਦੋਵੇਂ ਐਕਸੀਅਨ ਦੀ ਦੇਖ-ਰੇਖ ਵਿਚ ਨਿੱਜੀ ਠੇਕੇਦਾਰ ਗੁਰਨਾਮ ਸਿੰਘ ਵੱਲੋਂ ਪੂਰਾ ਕੀਤਾ ਗਿਆ ਸੀ। ਉਕਤ ਕੰਮ ਬਾਜ ਸਿੰਘ ਸਰਪੰਚ ਤੇ ਸਕੱਤਰ ਸੋਹਨ ਲਾਲ ਦੀ ਪ੍ਰਧਾਨਗੀ ਵਿਚ ਗ੍ਰਾਮ ਪੱਤਰੀ ਕਮੇਟੀ ਵਿਚ ਕੀਤਾ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਐਗਜ਼ੀਕਿਊਟਿਵ ਇੰਜੀਨੀਅਰ ਰਵਿੰਦਰ ਸਿੰਘ ਬਾਂਸਲ ਨੇ ਆਪਣੇ ਕਾਰਜਕਾਲ ਦੌਰਾਨ ਉਕਤ ਕੰਮ ਨਾਲ ਸਬੰਧਤ ਠੇਕੇਦਾਰ ਦਾ ਕੋਈ ਭੁਗਤਾਨ ਜਾਰੀ ਨਹੀਂ ਕੀਤਾ ਹੈ। ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਐਕਸੀਅਨ, ਵਿਜੇ ਕੁਮਾਰ ਐੱਈਡੀ, ਸੁਭਾਸ਼ ਚੰਦਰ ਜੇਈ ਠੇਕੇਦਾਰ ਗੁਰਨਾਮ ਸਿੰਘ, ਬਾਜ ਸਿੰਘ ਸਰਪੰਚ ਤੇ ਗ੍ਰਾਮ ਪੰਚਾਇਤ ਦੇ ਸਕੱਤਰ ਸੋਹਨ ਲਾਲ ‘ਤੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: