ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਐੱਸਐੱਸਪੀ ਦਫਤਰ ਫਿਰੋਜ਼ਪੁਰ ਦੀ ਖਾਸ ਬ੍ਰਾਂਚ ਵਿਚ ਤਾਇਨਾਤ ਹੌਲਦਾਰ ਇੰਦਰਜੀਤ ਸਿੰਘ ਖਿਲਾਫ 2 ਲੱਖ ਦੀ ਰਿਸ਼ਵਤ ਲੈਣ ਤੇ 5 ਲੱਖ ਰੁਪਏ ਹੋਰ ਰਿਸ਼ਵਤ ਮੰਗਣ ਦੇ ਦੋਸ਼ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।
ਪੰਜਾਬ ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਜਨਕ ਰਾਜ ਵਾਸੀ ਗ੍ਰਾਮ ਪੰਜੇ ਦੀ ਉੱਤਰ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ‘ਤੇ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਰਿਪੋਰਟ ਤਿਆਰ ਹੋਣ ਦੇ ਬਾਅਦ ਰੋਕਥਾਮ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਹੀ ਨਾਲ ਵਾਰ ਕਰ ਕਿਸਾਨ ਦਾ ਬੇਰਹਿਮੀ ਨਾਲ ਕੀਤਾ ਕਤਲ, ਜਾਂਚ ‘ਚ ਜੁਟੀ ਪੁਲਿਸ
ਥਾਣਾ ਫਿਰੋਜ਼ਪੁਰ ਵਿਚ FIR ਦਰਜ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਕਤ ਕਾਂਸਟੇਬਲ ਚੰਡੀਗੜ੍ਹ ਲਈ ਬਣੀ ਸ਼ਰਾਬ ਰੱਖਣ ਦੀ ਧਮਕੀ ਦੇ ਕੇ ਝੂਠਾ ਮਾਮਲਾ ਦਰਜ ਕਰਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਰਿਸ਼ਵਤ ਮੰਗ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸ਼ਿਕਾਇਤਕਰਤਾ ਨੇ ਕਿਹਾ ਕਿ ਦੋਸ਼ੀ ਹੌਲਦਾਰ ਪਹਿਲਾਂ ਹੀ ਉਸ ਕੋਲੋਂ 2 ਲੱਖ ਰੁਪਏ ਲੈ ਚੁੱਕਾ ਹੈ ਤੇ ਹੋਰ 5 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ। ਉਸ ਨੇ ਫੋਨ ‘ਤੇ ਗੱਲਬਾਤ ਦੀ ਰਿਕਾਰਡਿੰਗ ਵੀ ਕਰ ਲਈ ਹੈ। ਵਿਜੀਲੈਂਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।