ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਨੂੰ ਪੰਜਾਬ ਵਿਜੀਲੈਂਸ ਵੱਲੋਂ ਦੁਬਾਰਾ ਤਲਬ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਉਨ੍ਹਾਂ ਨੂੰ 10ਵੀਂ ਵਾਰ ਸੰਮਨ ਭੇਜਿਆ ਗਿਆ ਹੈ। ਚਹਿਲ ਤੋਂ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਪੁੱਛਗਿਛ ਕੀਤੀ ਜਾਣੀ ਹੈ।
ਕੋਰਟ ਵੱਲੋਂ ਚਹਿਲ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਜਾਂਚ ਟੀਮ ਨੇ ਚਹਿਲ ਤੋਂ ਬੀਤੇ 6 ਸਾਲ ਵਿਚ ਬਣਾਈ ਗਈ ਪ੍ਰਾਪਰਟੀ ਦੇ ਰਿਕਾਰਡ ਦੀ ਮੰਗ ਕੀਤੀ ਹੈ। ਚਹਿਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸਮੇਂ-ਸਮੇਂ ‘ਤੇ 10 ਵਾਰ ਨੋਟਿਸ ਜਾਰੀ ਕੀਤੇ ਹਨ ਪਰ ਨਾ ਤਾਂ ਉਨ੍ਹਾਂ ਨੇ ਕਿਸੇ ਨੋਟਿਸ ਦਾ ਜਵਾਬ ਦਿੱਤਾ ਹੈ ਤੇ ਨਾ ਹੀ ਉਹ ਜਾਂਚ ਵਿਚ ਸ਼ਾਮਲ ਹੋਣ ਵਿਜੀਲੈਂਸ ਦਫਤਰ ਪਹੁੰਚੇ।
ਪੰਜਾਬ ਵਿਜੀਲੈਂਸ ਚਹਿਲ ਦੇ ਘਰ ਤੇ ਪੈਲੇਸ ਦੇ ਬਾਹਰ ਨੋਟਿਸ ਵੀ ਲਗਾ ਚੁੱਕੀ ਹੈ ਪਰ ਜਾਂਚ ਟੀਮ ਵੱਲੋਂ ਕੀਤੀ ਗਈ ਹਰ ਕਾਰਵਾਈ ਦੇ ਬਾਵਜੂਦ ਚਹਿਲ ਜਾਂਚ ਵਿਚ ਸ਼ਾਮਲ ਹੋਣ ਨਹੀਂ ਪਹੁੰਚੇ ਪਰ ਇਸ ਵਾਰ ਵੀ ਜਾਂਚ ਚਟੀਮ ਦੇ ਸਾਹਮਣੇ ਪੋਸ਼ ਹੋਣਗੇ ਜਾਂ ਨਹੀਂ, ਇਸ ‘ਤੇ ਸਥਿਤੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਇਤਰਾਜ਼ਯੋਗ ਵਿਗਿਆਪਨ ‘ਤੇ ਬਾਜਵਾ ਦੀ ਫੋਟੋ, ਦਰਜ ਕਰਾਈ FIR, ਕਿਹਾ-‘ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼’
ਪਟਿਆਲਾ ਵਿਜੀਲੈਂਸ ਦੀ ਤਕਨੀਕੀ ਟੀਮ ਭਰਤਇੰਦਰ ਸਿੰਘ ਚਹਿਲ ਦੀਆਂ ਜਾਇਦਾਦਾਂ ਦੀ ਫਿਜ਼ੀਕਲੀ ਜਾਂਚ ਵੀ ਕਰ ਚੁੱਕੀ ਹੈ। ਟੀਮ ਪਟਿਆਲਾ-ਸਰਹਿੰਦ ਰੋਡ ਸਥਿਤ ਉੁਨ੍ਹਾਂ ਦੇ ਮੈਰਿਜ ਪੈਲੇਸ ਤੇ ਸ਼ਾਪਿੰਗ ਮਾਲ ਦੀ ਪੈਮਾਇਸ਼ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਸਾਹਮਣੇ ਆਈ ਖਾਮੀਆਂ ਦੇ ਬਾਅਦ ਵਿਜੀਲੈਂਸ ਟੀਮ ਵੱਲੋਂ ਚਹਿਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: