ਅਜਨਾਲਾ ਵਿਚ ਵਿਜੀਲੈਂਸ ਨੇ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਨੂੰ ਰਿਸ਼ਵਤ ਦੇ ਮਾਮਲੇ ਵਿਚ ਸਸਪੈਂਡ ਕਰਵਾ ਦਿੱਤਾ ਹੈ। ਅਧਿਕਾਰੀ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਆਂਗਣਵਾੜੀ ਵਰਕਰਾਂ ਤੋਂ ਆਏ ਦਿਨ ਕੁਝ ਨਾ ਕੁਝ ਡਿਮਾਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਮਪੁਰਾ ਸਰਕਲ ਗੁੱਜਰਪੁਰ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਨੇ ਕਿਹਾ ਕਿ ਉਹ 2007 ਤੋਂ ਖਮੀਰਪੁਰਾ ਵਿਚ ਨੌਕਰੀ ਕਰ ਰਹੀ ਹੈ।
ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪੋਸਟਾਂ ਖਾਲੀ ਹਨ। ਅਮਨਦੀਪ ਮੁਤਾਬਕ ਟਰਾਂਸਫਰ ਕਰਵਾਉਣ ਲਈ ਉਸ ਨੇ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਅਣਸੁਣਿਆ ਕਰ ਦਿੱਤਾ। ਫਿਰ ਹੇਠਲੇ ਅਧਿਕਾਰੀਆਂ ਨੇ ਕਿਹਾ ਕਿ ਡੇਢ ਲੱਖ ਵਿਚ ਕੰਮ ਹੋ ਜਾਵੇਗਾ। ਅਮਨਦੀਪ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ।ਅਮਨਦੀਪ ਨੇ ਦੱਸਿਆ ਕਿ ਫਿਰ ਦੁਬਾਰਾ ਤੋਂ ਦਫਤਰ ਦੀ ਸੁਪਰਵਾਈਜਰ ਨਰਿੰਦਰ ਕੌਰ ਦਾ ਫੋਨ ਆਇਆ ਤੇ 75000 ਰੁਪਏ ਵਿਚ ਕੰਮ ਹੋਣ ਦਾ ਕਹਿਣ ਲੱਗੀ।
ਅਮਨਦੀਪ ਮੁਤਾਬਕ ਨਰਿੰਦਰ ਕੌਰ ਨੇ ਇਹ ਵੀ ਕਿਹਾ ਕਿ ਇਹ ਪੈਸੇ ਸੀਡੀਪੀਓ ਤੇ ਡੀਪੀਓ ਨੇ ਮੰਗੇ ਹਨ। ਉੁਸ ਨੇ ਕਿਹਾ ਕਿ ਉੁਹ 10 ਤੋਂ 20,000 ਤੱਕ ਦੇ ਸਕਦੀ ਹੈ। ਇਸ ਤੋਂ ਵੱਧ ਨਹੀਂ ਦੇ ਸਕਦੀ। ਇਸ ਤੋਂ ਬਾਅਦ ਸੀਡੀਪੀਓ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ। ਅਮਨਦੀਪ ਨੇ ਕਿਹਾ ਕਿ ਉਸ ਕੋਲ ਪੂਰੇ ਕਾਗਜ਼ਾਤ ਸਨ ਪਰ ਫਿਰ ਵੀ ਉਸ ਨੂੰ ਕਿਸੇ ਨਾ ਕਿਸੇ ਵਜ੍ਹਾ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪ੍ਰੋਸ਼ਾਨ ਹੋ ਕੇ ਉਸ ਨੇ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਬਰਫ਼ਬਾਰੀ, 2 ਵਿਦੇਸ਼ੀ ਨਾਗਰਿਕਾਂ ਦੀ ਮੌਤ, ਕਈ ਭਾਰਤੀ ਫਸੇ
ਭਗਵੰਤ ਮਾਨ ਤੋਂ ਉਹ ਮੰਗ ਕਰ ਰਹੀ ਹੈ ਕਿ ਇਸ ਤਰ੍ਹਾਂ ਦੇ ਭ੍ਰਿਸ਼ਟ ਅਧਿਕਾਰੀਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਵਿਜੀਲੈਂਸ ਸੀਡੀਪੀਓ ਦਾ ਰਿਕਾਰਡ ਖੰਗਾਲ ਰਹੀ ਹੈ। ਪਤਾ ਲੱਗਾ ਹੈ ਕਿ ਕਈ ਹੋਰ ਵਰਕਰ ਵੀ ਅਧਿਕਾਰੀ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦੇਣ ਪਹੁੰਚ ਰਹੇ ਹਨ। ਫਿਲਹਾਲ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: