ਹਾਈਕੋਰਟ ਤੋਂ ਜ਼ਮਾਨਤ ਲੈ ਕੇ 5 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ 2 ਟਿਕਾਣਿਆਂ ‘ਤੇ ਵਿਜੀਲੈਂਸ ਨੇ ਦਸਤਕ ਦਿੱਤੀ। ਅਧਿਕਾਰੀਆਂ ਨੇ ਟਾਂਡਾ ਰੋਡ ਸਥਿਤ ਪੈਲੇਸ ਤੇ ਸ਼ਹਿਰ ਵਿਚ ਹੀ ਜਲੰਧਰ ਬਾਈਪਾਸ ‘ਤੇ ਬਣੇ ਸ਼ਾਪਿੰਗ ਮਾਲ ਵਿਚ ਸਰਚ ਆਪ੍ਰੇਸ਼ਨ ਚਲਾਇਆ।
ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਿਊਰੋ ਦਾ ਸਿਵਲ ਇੰਜੀਨੀਅਰਿੰਗ ਵਿੰਗ ਵੀ ਹੈ। ਸਿਵਲ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਪੈਲੇਸ ਤੇ ਸ਼ਾਪਿੰਗ ਮਾਲ ਦੀ ਪੈਮਾਇਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਪੈਲੇਸ ਤੇ ਸ਼ਾਪਿੰਗ ਮਾਲ ਦੀ ਕੰਸਟ੍ਰਕਸ਼ਨ ਵਿਚ ਕਿੰਨਾ ਮਹਿੰਗਾ ਮਟੀਰੀਅਲ ਲਗਾਇਆ ਗਿਆ ਹੈ, ਇਸ ਦੀ ਜਾਂਚ ਕਰ ਰਹੇ ਹਨ।
ਸਿਵਲ ਵਿੰਗ ਦੇ ਅਧਿਕਾਰੀ ਪੈਲੇਸ ਤੇ ਸ਼ਾਪਿੰਗ ਮਾਲ ਦਾ ਪੂਰਾ ਮੁਲਾਂਕਣ ਕਰ ਰਹੇ ਹਨ। ਇਸ ਦੇ ਬਾਅਦ ਉਹ ਦੱਸਣਗੇ ਕਿ ਸੁੰਦਰ ਸ਼ਾਮ ਅਰੋੜਾ ਨੇ ਮੰਤਰੀ ਅਹੁਦੇ ‘ਤੇ ਰਹਿੰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ।
ਵਿਜੀਲੈਂਸ ਆਪਣੇ ਸਿਵਲ ਵਿੰਗ ਤੋਂ ਪਹਿਲਾਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਦੀ ਵੀ ਪੈਮਾਇਸ਼ ਕਰਵਾ ਚੁੱਕਾ ਹੈ। ਅਧਿਕਾਰੀਆਂ ਨੇ ਘਰ ਦੇ ਬਾਹਰ ਵਿਹੜੇ ਤੋਂ ਲੈ ਕੇ ਬਾਥਰੂਮ ਤੱਕ ਸਾਰਿਆਂ ਦੀ ਪੈਮਾਇਸ਼ ਕੀਤੀ ਸੀ ਤੇ ਘਰ ਵਿਚ ਕੀ-ਕੀ ਸਾਮਾਨ ਲੱਗਾ ਹੈ ਉਹ ਕਿੰਨਾ ਮਹਿੰਗਾ ਹੈ, ਇਸ ਦੀ ਪੂਰੀ ਲਿਸਟ ਤਿਆਰ ਕੀਤੀ ਸੀ।
ਘਰ ਦੀ ਪੈਮਾਇਸ਼ ਤੇ ਘਰ ਵਿਚ ਪਏ ਸਾਮਾਨ ਦੀ ਲਿਸਟਿੰਗ ਦੌਰਾਨ ਹੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕਰੰਸੀ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਸੀ। ਪਿਛਲੇ ਕਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਵੀ ਆਪਣੇ ਭਾਸ਼ਣ ਦੌਰਾਨ ਸੁੰਦਰ ਸ਼ਾਮ ਅਰੋੜਾ ‘ਤੇ ਤੰਜ ਕੱਸਦੇ ਹੋਏ ਲੋਕਾਂ ਤੋਂ ਪੁੱਛਿਆ ਸੀ ਕੀ ਉਨ੍ਹਾਂ ਦੇ ਘਰ ਵਿਚ ਨੋਟ ਗਿਣਨ ਵਾਲੀ ਮਸ਼ੀਨ ਹੈ?
ਇਹ ਵੀ ਪੜ੍ਹੋ : ਟਿਮ ਕੁਕ ਨੇ ਭਾਰਤ ‘ਚ ਖੋਲ੍ਹਿਆ ‘ਐੱਪਲ’ ਦਾ ਪਹਿਲਾ ਸਟੋਰ, ਹਰ ਮਹੀਨੇ ਦਾ ਕਿਰਾਇਆ 42 ਲੱਖ ਰੁ.
ਲੋਕਾਂ ਦੇ ਮਨ੍ਹਾ ਕਰਨ ‘ਤੇ ਕਿਹਾ ਕਿ ਜੇਕਰ ਘਰ ਵਿਚ ਨੋਟ ਹੀ ਨਹੀਂ ਤਾਂ ਫਿਰ ਮਸ਼ੀਨ ਕਿਥੋਂ ਆਏਗੀ। ਮਸ਼ੀਨ ਹੁਸ਼ਿਆਰਪੁਰ ਦੇ ਮੰਤਰੀ ਦੇ ਘਰ ਮਿਲੀ ਸੀ। ਜਿਸ ਵਿਚ ਕਰੋੜਾਂ ਰੁਪਏ ਦੀ ਗਿਣਤੀ ਹੁੰਦੀ ਸੀ। ਉਨ੍ਹਾਂ ਕਿਹਾ ਸੀ ਕਿ ਜਿਸ ਨੇ ਵੀ ਲੋਕਾਂ ਦੇ ਪੈਸੇ ਨੂੰ ਲੁੱਟਿਆ ਹੈ, ਉਸ ਤੋਂ ਹਿਸਾਬ ਲਿਆ ਜਾਵੇਗਾ ਤੇ ਪੈਸੇ ਵਾਪਸ ਖਜ਼ਾਨੇ ਵਿਚ ਪਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: