ਰਾਜਸਥਾਨ ਦੇ ਪੱਛਮੀ ਹਿੱਸੇ ਵਿਚ ਸਭ ਤੋਂ ਘੱਟ ਮੀਂਹ ਪੈਂਦਾ ਹੈ। ਮੀਂਹ ਦਾ ਪਾਣੀ ਫਿਜ਼ੂਲ ਨਾ ਜਾਵੇ ਤੇ ਉਥੋਂ ਦੇ ਰਹਿਣ ਵਾਲੇ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪਹਿਲੇ ਦੇ ਸਮੇਂ ਵਿਚ ਤਾਲਾਬਾਂ, ਖੂਹ ਤੇ ਹੋਰ ਕਈ ਤਰ੍ਹਾਂ ਦੇ ਪਾਣੀ ਇਕੱਠੇ ਕਰਨ ਵਾਲੇ ਸਾਧਨਾਂ ਦਾ ਨਿਰਮਾਣ ਕਰਵਾਇਆ ਜਾਂਦਾ ਸੀ।
ਜੋਰਾਵਰ ਪੁਰਾ ਪਿੰਡ ਵਿਚ ਬਣਿਆ ਗਿਰਾਵੰਡੀ ਤਾਲਾਬ ਇਕ ਅਜਿਹਾ ਤਾਲਾਬ ਹੈ ਜੋ ਅੱਜ ਤੱਕ ਕਦੇ ਹੀ ਖਾਲੀ ਨਹੀਂ ਹੋਇਆ ਹੈ। ਇਹ ਤਾਲਾਬ 800 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਦਾ ਨਿਰਮਾਣ ਖੀਂਵਸਰ ਦੇ ਠਾਕੁਰ ਵੱਲੋਂ ਕਰਵਾਇਆ ਗਿਆ ਸੀ। ਇਹ ਤਾਲਾਬ ਸ਼ੁੱਧ ਪਾਣੀ ਦੇ ਪੰਜ ਤਰ੍ਹਾਂ ਦੀਆਂ ਬੱਤਖਾਂ ਲਈ ਜਾਣਿਆ ਜਾਂਦਾ ਹੈ। ਤਾਲਾਬ ਦੀ ਲੰਬਾਈ-ਚੌੜਾਈ ਦੀ ਗੱਲ ਕੀਤੀ ਜਾਵੇ ਤਾਂ 52 ਵੀਘਾ ਵਿਚ ਇਸ ਤਾਲਾਬ ਵਿਚ ਪਾਣੀ ਭਰਿਆ ਰਹਿੰਦਾ ਹੈ। ਇਸ ਦੀ ਡੂੰਘਾਈ ਲਗਭਗ 40 ਫੁੱਟ ਹੈ ਤੇ ਇਸ ਤਾਲਾਬ ਨੂੰ ਗਿਰਾਵੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ 24 ਜੂਨ ਨੂੰ ਆਉਣਗੇ ਚੰਡੀਗੜ੍ਹ, ਵਿਸ਼ਾਲ ਰੈਲੀ ਨੂੰ ਕਰਨਗੇ ਸੰਬੋਧਨ
ਇਹ ਤਾਲਾਬ ਆਪਣੇ ਸ਼ੁੱਧ ਪਾਣੀ, ਲੰਬਾਈ ਤੇ ਚੌੜਾਈ ਲਈ ਜਾਣਿਆ ਜਾਂਦਾ ਹੈ ਪਰ ਤਾਲਾਬ ਦੀ ਸੁੰਦਰਤਾ ਵਧਾਉਣ ਲਈ ਇਸ ਤਲਾਬ ਵਿਚ 5 ਤਰ੍ਹਾਂ ਦੀਆਂ ਬੱਤਖਾਂ ਦੇਖਣ ਨੂੰ ਮਿਲਦੀਆਂ ਹਨ। ਬੱਤਖਾਂ ਦੀ ਗੱਲ ਕਰੀਏ ਤਾਂ ਬਲੈਕ, ਸਫੈਦ, ਪੀਲੀ, ਗੁਗਲੀ ਤੇ ਪਾਲੀ ਬੱਤਖ ਦੇਖਣ ਨੂੰ ਮਿਲਦੀ ਹੈ। ਨਾਗੌਰ ਦੇ ਇਸ ਤਾਲਾਬ ‘ਤੇ ਇਹ 5 ਤਰ੍ਹਾਂ ਦੀਆਂ ਬੱਤਖਾਂ ਦੇਖਣ ਨੂੰ ਮਿਲਦੀਆਂ ਹਨ। ਇਸ ਤਲਾਬ ਨੂੰ ਪਿੰਡ ਦਾ ਆਕਸੀਜਨ ਹੱਬ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਤਾਲਾਬ ਦੇ ਆਸ-ਪਾਸ ਹਜ਼ਾਰਾਂ ਦੀ ਗਿਣਤੀ ਵਿਚ ਦਰੱਖਤ ਲੱਗੇ ਹੋਏ ਹਨ ਜੋ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: