ਦਿੱਲੀ ਦੇ ਉਪ ਰਾਜਪਾਲ ਦੇ ਤੌਰ ‘ਤੇ ਅਨਿਲ ਬੈਜਲ ਦੇ ਅਸਤੀਫਾ ਦੇਣ ਦੇ ਬਾਅਦ ਨਵੇਂ ਐੱਲਜੀ ਦਾ ਨਾਂ ਸਾਹਮਣੇ ਆ ਗਿਆ ਹੈ। ਵਿਨੇ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਗਿਆ ਹੈ। ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਨਿਲ ਬੈਜਲ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਵਿਨੇ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ।
18 ਮਈ ਨੂੰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਦੇ ਪਿੱਛੇ ਦੀ ਵਜ੍ਹਾ ਬੈਜਲ ਨੇ ਨਿੱਜੀ ਕਾਰਨ ਦੱਸੇ ਸਨ। ਉਪਰਾਜਪਾਲ ਵਜੋਂ ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ 31 ਦਸੰਬਰ 2021 ਨੂੰ ਪੂਰਾ ਹੋ ਗਿਆ ਸੀ। ਹਾਲਾਂਕਿ ਦਿੱਲੀ ਦੇ ਉਪ ਰਾਜਪਾਲ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ। ਕਈ ਮਾਮਲਿਆਂ ਨੂੰ ਲੈ ਕੇ ਆਏ ਦਿਨ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਸਾਬਕਾ ਉਪ ਰਾਜਪਾਲ ਅਨਿਲ ਬੈਜਲ ਦੇ ਵਿਚ ਟਕਰਾਅ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ।
ਇਹ ਵੀ ਪੜ੍ਹੋ : ਟਿਕੈਤ ਭਰਾਵਾਂ ‘ਤੇ ਮੰਡਰਾਇਆ ਨਵਾਂ ਸੰਕਟ, ਸਰਕਾਰੀ ਜ਼ਮੀਨ ਹੜੱਪਣ ਦਾ ਲੱਗਾ ਦੋਸ਼
ਬੈਜਲ ਨੇ ਇੱਕ ਸਾਲ ਪਹਿਲਾਂ ਦਿੱਲੀ ਸਰਕਾਰ ਦੀਆਂ 1000 ਬੱਸਾਂ ਦੀ ਖਰੀਦ ਪ੍ਰਕਿਰਿਆ ਦੀ ਜਾਂਚ ਨੂੰ ਲੈ ਕੇ ਤਿੰਨ ਮੈਂਬਰਾਂ ਦੀ ਇੱਕ ਕਮੇਟੀ ਬਣਾ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਅਪੀਲ ਕਰ ਰਹੀ ਸੀ। ਉਪ ਰਾਜਪਾਲ ਨੇ ਜੋ ਪੈਨਲ ਬਣਾਇਆ ਸੀ, ਉਸ ਵਿਚ ਇੱਕ ਰਿਟਾਇਰਡ ਆਈਏਐੱਸ ਅਫਸਰ, ਵਿਜੀਲੈਂਸ ਵਿਭਾਗ ਦੇ ਪ੍ਰਿੰਸੀਪਲ ਸੈਕ੍ਰੇਟਰੀ ਤੇ ਦਿੱਲੀ ਸਰਕਾਰ ਦੇ ਟਰਾਂਸੋਪਰਟ ਕਮਿਸ਼ਨਰ ਸ਼ਾਮਲ ਸਨ। ਇਸ ਮਸਲੇ ‘ਤੇ ਵੀ ਕੇਜਰੀਵਾਲ ਸਰਕਾਰ ਤੋਂ ਉਨ੍ਹਾਂ ਦੀ ਕਾਫੀ ਬਹਿਸ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: