ਨਵੀਂ ਦਿੱਲੀ ਤੇ ਅੰਮ੍ਰਿਤਸਰ ਵਿਚ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸਤਾਰਾ ਏਅਰਲਾਈਨਸ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਯਾਤਰੀਆਂ ਲਈ ਦੋਵੇਂ ਸ਼ਹਿਰਾਂ ਵਿਚ ਫ੍ਰੀਕਵੈਂਸੀ ਨੂੰ ਵਧਾ ਦਿੱਤਾ ਗਿਆ ਹੈ। ਇਹ ਫਲਾਈਟ 10 ਜਨਵਰੀ ਤੋਂ 2 ਦੀ ਥਾਂ 3 ਵਾਰ ਦੋਵੇਂ ਸ਼ਹਿਰਾਂ ਵਿਚ ਉਡਾਣ ਭਰੇਗੀ।
ਵਿਸਤਾਰਾ ਏਅਰਲਾਈਨਸ ਵੱਲੋਂ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਪਹਿਲਾਂ ਅੰਮ੍ਰਿਤਸਰ-ਦਿੱਲੀ ਵਿਚ ਦਿਨ ਵਿਚ ਦੋ ਵਾਰ ਫਲਾਈਟ ਉਡਾਣ ਭਰਦੀ ਸੀ। ਅੰਮ੍ਰਿਤਸਰ ਤੋਂ ਸਵੇਰੇ 9.55 ਵਜੇ ਤੇ ਦੁਪਿਹਰ 3.25 ਵਜੇ ਤੇ ਦਿੱਲੀ ਤੋਂ ਸਵੇਰੇ 8 ਵਜੇ ਤੇ ਦੁਪਹਿਰ 12.40 ਵਜੇ ਉਡਾਣ ਸੀ ਪਰ ਹੁਣ ਅੰਮ੍ਰਿਤਸਰ ਤੋਂ ਸ਼ਾਮ 7.45 ਵਜੇ ਤੇ ਦਿੱਲੀ ਤੋਂ ਸ਼ਾਮ 6 ਵਜੇ ਵੀ ਵਿਲਤਾਰਾ ਦਾ ਜਹਾਜ਼ ਉਡਾਣ ਭਰੇਗਾ।

ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀ ਜੇਬ ‘ਤੇ ਸਿੱਧਾ ਅਸਰ ਪਵੇਗਾ। ਹੁਣ ਯਾਤਰੀ ਆਸਾਨੀ ਨਾਲ ਸਮੇਂ ‘ਤੇ ਟਿਕਟ ਬੁੱਕ ਕਰਵਾ ਕੇ 3500 ਰੁਪਏ ਵਿਚ ਦਿੱਲੀ-ਅੰਮ੍ਰਿਤਸਰ ਵਿਚ ਉਡਾਣ ਬੁੱਕ ਕਰ ਸਕਦੇ ਹਨ ਜਦੋਂ ਕਿ ਜ਼ਿਆਦਾਤਰ ਫਲਾਈਟਸ ਦੀ ਟਿਕਟ ਤਕਰੀਬਨ 5000 ਰੁਪਏ ਵਿਚ ਮਿਲਦੀ ਸੀ।
ਇਹ ਵੀ ਪੜ੍ਹੋ : ਮਨਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਬਿਆਸ ਨਦੀ ਵਿਚ ਡਿੱਗੀ ਕਾਰ, 2 ਦੀ ਮੌਤ, 1 ਜ਼ਖਮੀ
ਦੋਵੇਂ ਸ਼ਹਿਰਾਂ ਵਿਚ ਫਲਾਈਟ ਫ੍ਰੀਕਵੈਂਸੀ ਵਧਣ ਨਾਲ ਯਾਤਰੀ ਦੀ ਜੇਬ ਦੇ ਨਾਲ-ਨਾਲ ਟੂਰਿਜ਼ਮ ‘ਤੇ ਵੀ ਅਸਰ ਦਿਖੇਗਾ। ਦਿੱਲੀ ਘੁੰਮਣ ਲਈ ਆਉਣ ਵਾਲੇ ਸੈਲਾਨੀ ਹੁਣ ਦਿੱਲੀ ਤੋਂ ਅੰਮ੍ਰਿਤਸਰ ਦਾ ਰੂਟ ਵੀ ਚੁਣ ਸਕਣਗੇ। ਇੰਨਾ ਹੀ ਨਹੀਂ ਮੱਧ ਭਾਰਤ ਵਿਚ ਰਹਿਣ ਵਾਲੇ ਸਿੱਖ ਆਸਾਨੀ ਨਾਲ ਗੋਲਡਨ ਟੈਂਪਸ ਦਰਸ਼ਨ ਕਰਕੇ ਵਾਪਸ ਪਰਤ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























