ਅੱਜ ਤੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਵਾਲਵੋ ਬੱਸ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਕਿਰਾਇਆ ਪ੍ਰਤੀ ਸਵਾਰੀ 1170 ਰੁਪਏ ਹੋਵੇਗਾ। ਵਾਲਵੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸੀਐੱਮ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰੀਮੀਅਮ ਬੱਸ ਸਰਵਿਸ ਨਾਲ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਅਜੇ ਤੱਕ ਪ੍ਰਾਈਵੇਟ ਬੱਸਾਂ ‘ਤੇ ਸੀ। ਉਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ ਵਿਚ ਇੱਕ ਯਾਤਰੀ ਨੂੰ ਲਗਭਗ 2300 ਰੁਪਏ ਤੱਕ ਦੀ ਬਚਤ ਹੋਵੇਗੀ। ਸਰਕਾਰੀ ਬੱਸਾਂ ਏਅਰਪੋਰਟ ਟਰਮੀਨਲ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਯਾਤਰੀਆਂ ਨੂੰ ਉਤਾਰੇਗੀ।
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਾਲਵੋ ਬੱਸਾਂ ਨੂੰ ਰਵਾਨਾ ਕਰਨ ਲਈ ਅੱਜ ਜਲੰਧਰ ਪਹੁੰਚ ਰਹੇ ਹਨ। ਸਮਾਰੋਹ ਦੁਪਿਹਰ 1 ਤੋਂ 2 ਵਜੇ ਹੋਵੇਗਾ। ਇਸ ਦੌਰਾਨ ਜਲੰਧਰ ਸਿਟੀ ਤੋਂ ਟ੍ਰੈਫਿਕ ਡਾਇਵਰਟ ਹੋਵੇਗਾ। ਬੱਸ ਸਟੈਂਡ ਦੇ 1 ਨੰਬਰ ਗੇਟ ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੂਰਤੀ ਕੋਲੋਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਇਸ ਲਈ ਗੇਟ ਨੰਬਰ 1 ਦਾ ਏਰੀਆ ਬੰਦ ਰਹੇਗਾ ਬਾਕੀ ਬੱਸ ਸਟੈਂਡ ਚੱਲਦਾ ਰਹੇਗਾ। ਯਾਤਰੀ ਰੈਗੂਲਰ ਤਰੀਕੇ ਨਾਲ ਬੱਸ ਫੜ ਸਕਣਗੇ। ਜਿਥੋਂ ਵੀਆਈਪੀ ਗੱਡੀਆਂ ਦਾ ਕਾਫਲਾ ਲੰਘਗਾ, ਉਥੋਂ ਟ੍ਰੈਫਿਕ ਡਾਇਵਰਟ ਹੋਵੇਗਾ।
ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਦਿੱਲੀ ਤੋਂ ਟਰਾਂਸਪੋਰਟ ਮੰਤਰੀ, ਸਕੱਤਰ ਅਤੇ ਅਧਿਕਾਰੀਆਂ ਦੀ ਟੀਮ ਆਵੇਗੀ। ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਰੋਡਵੇਜ਼ ਦੇ ਜਨਰਲ ਮੈਨੇਜਰ ਪੁੱਜਣਗੇ। ਅਰਵਿੰਦ ਕੇਜਰੀਵਾਲ ਕਰੀਬ 12:50 ਵਜੇ ਆਦਮਪੁਰ ਏਅਰਪੋਰਟ ਤੋਂ ਜਲੰਧਰ ਬੱਸ ਸਟੈਂਡ ਪਹੁੰਚਣਗੇ। ਵੋਲਵੋ ਬੱਸ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦਿੱਲੀ ਹਵਾਈ ਅੱਡੇ ਲਈ ਹਰੀ ਝੰਡੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਜ਼ਿਕਰਯੋਗ ਹੈ ਕਿ ਸਾਲ 2010 ਤੋਂ 2018 ਤੱਕ ਪੰਜਾਬ ਰੋਡਵੇਜ਼ ਸਣੇ ਪੀਆਰਟੀਸੀ ਵੱਲੋਂ ਦਿੱਲੀ ਏਅਰਪੋਰਟ ਤੱਕ ਬੱਸ ਸਰਵਿਸ ਚਲਾਈ ਗਈ ਸੀ।ਸਾਲ 2018 ਵਿਚ ਦਿੱਲੀ ਟਰਾਂਸਪੋਰਟ ਅਥਾਰਟੀ ਨੇ ਦਿੱਲੀ ਏਅਰਪੋਰਟ ਤੱਕ ਬੱਸਾਂ ਨੂੰ ਚਲਾਉਣ ਲਈ ਮਨ੍ਹਾ ਕਰਦੇ ਹੋਏ ਆਈਐੱਸਬੀਟੀ ਤੱਕ ਹੀ ਚੱਲਣ ਦੀ ਪਰਮਿਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਇਹ ਸਹੂਲਤ ਮਿਲਣ ਜਾ ਰਹੀ ਹੈ।