ਪੰਜਾਬ ਪੁਲਿਸ ਨੇ ਅੱਜ ਆਪਣਾ ਸਾਲ 2022 ਦਾ ਈਅਰ ਐਂਡਰ ਪੇਸ਼ ਕੀਤਾ। IGP ਸੁਖਚੈਨ ਸਿੰਘ ਗਿੱਲ ਨੇ ਆਪਣੀ ਵ੍ਹੀਕਲੀ ਕਾਨਫਰੰਸ ਵਿਚ ਪੁਲਿਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਾਲ 2022 ਦੇ ਵੱਡੇ ਕਤਲਕਾਂਡ, ਕਤਲ ਦੀ ਕੋਸ਼ਿਸ਼ ਤੇ ਸਰਹੱਦੀ ਖੇਤਰਾਂ ਵਿਚ ਡ੍ਰੋਨ ਮਾਰਨ ਗਿਰਾਉਣ ਸਣੇ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਬਰਾਮਦ ਕਰਨ ਦੀ ਗੱਲ ਕਹੀ।
ਪੁਲਿਸ ਦੀ ਕਾਰਜਪ੍ਰਣਾਲੀ ਨੂੰ ਸਾਲ 2021 ਤੋਂ ਬੇਹਤਰ ਦੱਸਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦੀਆਂ ਖਿਲਾਫ ਬੇਹਤਰ ਐਕਸ਼ਨ ਲੈਂਦੇ ਹੋਏ 18 ਮਾਡਿਊਲ ਦਾ ਪਰਦਾਫਾਸ਼ ਕੀਤਾ। ਨਾਲ ਹੀ 119 ਅੱਤਵਾਦੀ ਗ੍ਰਿਫਤਾਰ ਕੀਤਾ। ਇਸ ਦੌਰਾਨ 43 ਰਾਈਫਲ ਸੀਲ ਕੀਤੀਆਂ ਗਈਆਂ। 13 ਟਿਫਿਨ ਆਈਡੀ ਸੀਜ ਕੀਤੇ ਗਏ। ਕੁੱਲ 220 ਪਿਸਤੌਲਾਂ, ਰਿਵਾਲਵਰ ਰਿਕਵਰ ਕੀਤੇ ਗਏ। ਨਾਲ ਹੀ 24.400 ਕਿਲੋਗ੍ਰਾਮ ਆਰਡੀਐਕਸ ਫੜਿਆ ਹੈ।

ਇਸ ਸਾਲ ਡ੍ਰੋਨ ਦੇ 244 ਸਾਈਟਿੰਗ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਨਾਲ 23 ਡ੍ਰੋਨ ਮਾਰ ਗਿਰਾਏ ਗਏ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਆਪ੍ਰੇਸ਼ਨ ਵਿਚ ਪਬਲਿਕ ਦਾ ਵੀ ਪੂਰਾ ਸਹਿਯੋਗ ਹਾਸਲ ਹੋਇਆ। ਉਨ੍ਹਾਂ ਨੇ ਸਾਲ 2023 ਵਿਚ ਵੀ ਲੋਕਾਂ ਤੋਂ ਪੂਰਨ ਸਹਿਯੋਗ ਮਿਲਣ ਦੀ ਉਮੀਦ ਪ੍ਰਗਟਾਈ।
ਇਹ ਵੀ ਪੜ੍ਹੋ : ਸਕੂਲਾਂ ਦੇ ਸਿਲੇਬਸ ‘ਚ ਸ਼ਾਮਲ ਕੀਤਾ ਜਾ ਸਕਦੈ ਕਿਸਾਨ ਅੰਦੋਲਨ, ਅਧਿਆਪਕ ਐਸੋਸੀਏਸ਼ਨਾਂ ਵੱਲੋਂ ਕੀਤੀ ਜਾ ਰਹੀ ਮੰਗ
6 ਅਪ੍ਰੈਲ 2022 ਵਿਚ ਗਠਿਤ ਕੀਤੀ ਗਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਾਲ 2022 ਵਿਚ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਕਈ ਵੱਡੇ ਆਪ੍ਰੇਸ਼ਨ ਕਾਮਯਾਬ ਕੀਤੇ। ਇਨ੍ਹਾਂ ਵਿਚ ਕੁੱਲ 428 ਗੈਂਗਸਟਰ ਫੜੇ ਗਏ। 112 ਗੈਂਗਸਟਰ AFTF ਤੇ 316 ਜ਼ਿਲ੍ਹਾ ਪੁਲਿਸ ਨੇ ਫੜੇ। 2 ਗੈਂਗਸਟਰ ਵੱਡੀ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਸਨ। ਨਾਲ ਹੀ ਏਜੀਟੀਐੱਫ ਵਲੋਂ 34 ਮਾਡਿਊਲ ਤੇ ਜ਼ਿਲ੍ਹਾ ਪੁਲਿਸ ਨੇ 77 ਮਾਡਿਊਲ ਦਾ ਪਰਦਾਫਾਸ਼ ਕੀਤਾ। ਕੁੱਲ 111 ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।
ਏਜੀਟੀਐੱਫ ਨੇ ਕੁਲ 411 ਹਥਿਆਰ ਰਿਕਵਰ ਕੀਤੇ । ਇਨ੍ਹਾਂ ਵਿਚੋਂ 394 ਰਿਵਾਲਵਰ, ਪਿਸਤੌਲਾਂ ਤੇ 17 ਰਾਈਫਲ ਫੜੀਆਂ। ਨਾਲ ਹੀ 97 ਵਾਹਨ ਵੀ ਬਰਾਮਦ ਕੀਤੇ ਗਏ। 44 ਕਿਲੋਗ੍ਰਾਮ ਹੈਰੋਇਨ ਸਣੇ 1 ਕਰੋੜ 30 ਲੱਖ ਦੀ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























