ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੂਫਾਨੀ ਦੌਰੇ ‘ਤੇ ਹਨ। ਅਜੇ ਤੱਕ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ, ਪਰ ਸਭ ਤੋਂ ਪਹਿਲਾਂ ਅਸੀਂ ਹੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਦੇ ਬਿਲਕੁਲ ਨੇੜੇ CM ਚਿਹਰਾ ਐਲਾਨਾਂਗੇ।
ਦੱਸ ਦੇਈਏ ਕਿ ਅਜੇ ਤੱਕ ਪਾਰਟੀ ਨੂੰ ਕੋਈ ਵੱਡਾ ਚਿਹਰਾ ਨਹੀਂ ਮਿਲਿਆ। ਇਸ ਦੇ ਲਈ ਮਸ਼ਹੂਰ ਸਮਾਜ ਸੇਵੀ ਐੱਸ. ਪੀ. ਐੱਸ. ਓਬਰਾਏ ਤੇ ਬਾਲੀਵੁਡ ਸਟਾਰ ਸੋਨੂੰ ਸੂਦ ਦਾ ਨਾਂ ਵੀ ਚਰਚਾ ਵਿੱਚ ਆ ਚੁੱਕਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਮੈਂ ਸਾਰਿਆਂ ਦੇ ਬਿਆਨ ਸੁਣੇ ਸਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੋ ਚੁੱਕਾ ਹੈ। ਸਰਕਾਰ ਬਣਨ ‘ਤੇ ਅਸੀਂ ਜਾਂਚ ਕਰਵਾਵਾਂਗੇ ਤੇ ਸਾਨੂੰ ਖਜ਼ਾਨਾ ਭਰਨਾ ਵੀ ਆਉਂਦਾ ਹੈ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਕੇਜਰੀਵਾਲ ਨੇ ਕਿਹਾ ਕਿ ਚੰਨੀ ਸਰਕਾਰ ਬੱਸ ਵਾਅਦੇ ਹੀ ਕਰ ਰਹੀ ਹੈ ਪਰ ਪੂਰਾ ਕੋਈ ਨਹੀਂ ਹੋ ਰਿਹਾ ਹੈ। ਖੂਬ ਹੋਰਡਿੰਗ ਲਾਏ ਜਾ ਰਹੇ ਹਨ, ਪਰ ਕਿਸੇ ਦਾ ਬਿਜਲੀ ਬਿੱਲ ਜ਼ੀਰੋ ਨਹੀਂ ਹੋਇਆ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਬਿਆਨ ‘ਤੇ ਭੜਕੀ ਮਨੀਸ਼ਾ ਗੁਲਾਟੀ- ਔਰਤਾਂ ਦੀ ਕਾਬਲੀਅਤ 1000 ਰੁਪਏ ਏ?