ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੋਣ ਮੈਸੀਫ਼ੈਸਟੋ ਜਾਰੀ ਕੀਤਾ ਗਿਆ ਜਿਸ ਵਿੱਚ ਖੇਡਾਂ ਤੇ ਖਿਡਾਰੀਆਂ ਵਾਸਤੇ ਵੱਡੇ ਐਲਾਨ ਕੀਤੇ ਗਏ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਵਿਸ਼ਵ ਕਬੱਡੀ ਕੱਪ, ਪੰਜਾਬ ਕਬੱਡੀ ਕੱਪ ਤੇ ਵਿਸ਼ਵ ਕਬੱਡੀ ਲੀਗ ਮੁੜ ਸ਼ੁਰੂ ਕੀਤੀ ਜਾਵੇਗੀ। ਹਰ ਚੋਣ ਹਲਕੇ ਵਿੱਚ ਸਟੇਡੀਅਮ/ਹਰ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾਣਗੇ।
ਖਿਡਾਰੀਆਂ ਲਈ ਮੈਡੀਕਲ ਬੀਮਾ ਕੀਤਾ ਜਾਵੇਗਾ, ਭਾਰਤੀ ਮਾਰਵਾੜੀ ਨਸਲ ਲਈ ਪੰਜਾਬ ਵਿੱਚ ਰੇਸ ਕੋਰਸ ਬਣਾਏ ਜਾਣਗੇ। ਪੰਜਾਬ ਦੇ ਨੌਜਵਾਨਾਂ ਨੂੰ ਪਾਇਲਟ ਸਿਖਲਾਈ ਲਈ ਫਲਾਇੰਗ ਅਕੈਡਮੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਓਲੰਪਿਕ ਖੇਡਾਂ ਦੇ ਸੋਨ ਤਮਗੇ ਜੇਤੂਆਂ ਲਈ 7 ਕਰੋੜ ਰੁਪਏ ਦਾ ਇਨਾਮ ਦਿੱਤੇ ਜਾਣਗੇ।
ਸਿੱਖਿਆ ਦੇ ਖੇਤਰ ਨੂੰ ਵਧਾਉਣ ਲਈ ਮਾਨਿਅਵਰ ਬਾਬੂ ਕਾਂਸੀ ਰਾਮ ਮੈਡੀਕਲ ਯੂਨਿਵਰਸਿਟੀ, ਭਗਵਾਨ ਵਾਲਮੀਕਿ ਜੀ ਯੂਨੀਵਰਸਿਟੀ, ਦੁਆਬੇ ਵਿੱਚ ਬਾਬਾ ਸਾਹਿਬ ਅੰਬੇਡਕਰ ਯੂਨੀਵਰਸਿਟੀ, ਗੁਰੂ ਰਵਿਦਾਸ ਜੀ ਯੂਨੀਰਸਿਟੀ (ਧਾਰਮਿਕ ਅਧਿਐਨ), ਨੌਜਵਾਨਾਂ ਦੀ ਗਲੋਬਲ ਰੋਜ਼ਗਾਰ ਯੋਗਤਾ ਲਈ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕਰਦੇ ਹੋਏ ਡਿ਼ਜੀਟਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੈਨੀਫੈਸਟੋ ਦੀਆਂ ਹੋਰ ਤਰਜੀਹਾਂ ਵਿੱਚ ਮੁਸਲਿਮ ਤੇ ਇਸਾਈ ਭਾਈਚਾਰਿਆਂ ਦੀ ਆਬਾਦੀ ਵਾਲੇ ਪਿੰਡਾਂ ਵਿੱਚ ਵੱਖਰੇ ਕਬਰਿਸਤਾਨ, ਮੁੱਖ ਮੰਤਰੀ ਦੇ ਕੰਟਰੋਲ ਅਧੀਨ ਸੂਬਾ ਪੱਧਰੀ ਡਰੱਗ ਵਾਰ ਰੂਮ, ਯੀ.ਡੀ.ਸੀ. ਤੇ ਰਜਿਸਟਰੀ ਫੀਸ ਵਿੱਚ 50 ਫੀਸਦੀ ਦੀ ਕਟੌਤੀ, ਬਿਲਡ ਪੰਜਾਬ ਏਜੰਸੀ-45 ਦਿਨਾਂ ਦੇ ਅੰਦਰ ਨਿਰਮਾਣ ਦੀ ਇਜਾਜ਼ਤ ਲਈ ਸਿੰਗਲ ਵਿੰਡੋ ਸਿਸਟਮ, ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦੀ ਸਮੀਖਿਆ/ ਰੱਦ ਕਰਨ ਲਈ ਕਮਿਸ਼ਨ ਦਾ ਗਠਨ ਤੇ ਰੇਤ/ਸ਼ਰਾਬ ਮਾਫੀਆ ਦੇ ਖਾਤਮੇ ਲਈ ਸਰਕਾਰੀ ਨਿਗਮ ਆਦਿ ਸ਼ਾਮਲ ਹਨ।