ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬ੍ਰਿਕਸ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਇਸ ਸੰਗਠਨ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਲੋਕਾਂ ਦੇ ਜੀਵਨ ਵਿਚ ਸਾਕਾਰਾਤਮਕ ਬਦਲਾਅ ਲਿਆਉਂਦੇ ਹੋਏ ਉਸ ਨੂੰ ਬੇਹਤਰ ਬਣਾਇਆ ਹੈ।
PM ਮੋਦੀ ਨੇ ਕਿਹਾ ਕਿ ਲਗਭਗ ਦੋ ਦਹਾਕਿਆਂ ਵਿਚ ਬ੍ਰਿਕਸ ਨੇ ਇਕ ਲੰਬੀ ਤੇ ਸ਼ਾਨਦਾਰ ਯਾਤਰਾ ਕੀਤੀ ਹੈ। ਇਸ ਯਾਤਰਾ ਵਿਚ ਅਸੀਂ ਕਈ ਉਪਲਬਧੀਆਂ ਹਾਸਲ ਕੀਤੀਆਂ। ਜੋਹਾਨਸਬਰਗ ਨਾਲ ਭਾਰਤ ਦੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜੋਹਾਨਸਬਰਗ ਵਰਗੇ ਖੂਬਸੂਰਤ ਸ਼ਹਿਰ ਵਿਚ ਇਕ ਵਾਰ ਫਿਰ ਤੋਂ ਆਉਣਾ ਮੇਰੇ ਤੇ ਮੇਰੇ ਵਫਦ ਲਈ ਖੁਸ਼ੀ ਦੀ ਗੱਲ ਹੈ। ਇਸ ਸ਼ਹਿਰ ਦਾ ਭਾਰਤੀਆਂ ਤੇ ਭਾਰਤੀ ਇਤਿਹਾਸ ਨਾਲ ਡੂੰਘਾ ਤੇ ਪੁਰਾਣਾ ਰਿਸ਼ਤਾ ਰਿਹਾ ਹੈ। ਕੁਝ ਦੂਰੀ ‘ਤੇ ਟਾਲਸਟਾਏ ਫਾਰਮ ਸਥਿਤ ਹੈ ਜਿਸ ਦਾ ਮਹਾਤਮਾ ਗਾਂਧੀ ਨੇ 110 ਸਾਲ ਪਹਿਲਾਂ ਨਿਰਮਾਣ ਕਰਵਾਇਆ ਸੀ। ਮਹਾਤਮਾ ਗਾਂਧੀ ਨੇ ਭਾਰਤ, ਯੂਰੇਸ਼ੀਆ ਤੇ ਅਫਰੀਕਾ ਦੇ ਮਹਾਨ ਵਿਚਾਰਾਂ ਨੂੰ ਜੋੜ ਕੇ ਸਾਡੀ ਏਕਤਾ ਤੇ ਸਦਭਾਵ ਦੀ ਮਜ਼ਬੂਤ ਨੀਂਹ ਰੱਖੀ।
ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਦੱਖਣੀ ਅਫਰੀਕਾ ਦੀ ਅਗਵਾਈ ਵਿਚ ਬ੍ਰਿਕਸ ਵਿਚ ਵੈਸ਼ਵਿਕ ਦੱਖਣ ਦੇ ਦੇਸ਼ਾਂ ਨੂੰ ਖਾਸ ਮਹੱਤਵ ਦੇਣ ਦੇ ਕਦਮ ਦਾ ਸਵਾਗਤ ਕਰਦੇ ਹਾਂ। ਭਾਰਤ ਨੇ ਵੀ G-20 ਦੀ ਅਗਵਾਈ ਵਿਚ ਇਸ ਵਿਸ਼ੇ ਨੂੰ ਮਹੱਤਵ ਦਿੱਤਾ ਹੈ।ਉਨ੍ਹਾਂ ਕਿਹਾ ਕਿ ਭਾਰਤ ਬ੍ਰਿਕਸ ਦੇ ਵਿਸਤਾਰ ਦਾ ਪੂਰਾ ਸਮਰਥਨ ਕਰਦਾ ਹੈ। ਅਸੀਂ ਇਸ ‘ਤੇ ਆਮ ਸਹਿਮਤੀ ਨਾਲ ਅੱਗੇ ਵਧਣ ਦਾ ਸਵਾਗਤ ਕਰਦੇ ਹਾਂ।
ਇਹ ਵੀ ਪੜ੍ਹੋ : ਜੇਕਰ ਫੋਨ ‘ਚ ਦਿਖਾਈ ਦਿੰਦੀ ਹੈ ਗ੍ਰੀਨ ਲਾਈਟ ‘ਤਾਂ ਹੋ ਜਾਓ ਅਲਰਟ! ਹੋ ਸਕਦੀ ਹੈ ਤੁਹਾਡੀ ਜਾਸੂਸੀ, ਜਾਣੋ ਬਚਣ ਦਾ ਤਰੀਕਾ
ਦੂਜੇ ਪਾਸੇ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਮੈਂ ਭਾਰਤ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਖਾਸ ਕਰਕੇ ਜਦੋਂ ਤੁਸੀਂ ਪੁਲਾੜ ਵਿਚ ਸਹਿਯੋਗ ਦੀ ਲੋੜ ਬਾਰੇ ਬੋਲਦੇ ਹੋ ਤਾਂ ਕੁਝ ਹੀ ਘੰਟਿਆਂ ਵਿਚ ਭਾਰਤ ਦਾ ਪੁਲਾੜ ਯਾਨ ਚੰਦਰਯਾਨ-3 ਚੰਦਰਮਾ ‘ਤੇ ਉਤਰੇਗਾ। ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ। ਬ੍ਰਿਕਸ ਪਰਿਵਾਰ ਵਜੋਂ ਇਹ ਸਾਡੇ ਲਈ ਮਹੱਤਵਪੂਰਨ ਮੌਕਾ ਹੈ ਤੇ ਅਸੀਂ ਤੁਹਾਡੇ ਲਈ ਖੁਸ਼ ਹਾਂ। ਅਸੀਂ ਇਸ ਮਹਾਨ ਉਪਲਬਧੀ ਦੀ ਖੁਸ਼ੀ ਵਿਚ ਤੁਹਾਡੇ ਨਾਲ ਹਾਂ।
ਵੀਡੀਓ ਲਈ ਕਲਿੱਕ ਕਰੋ -: