ਪੰਜਾਬ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਖਰੀਦ ਏਜੰਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਭਾਰਤੀ ਖੁਰਾਕ ਨਿਗਮ ਨੇ ਦੱਸਿਆ ਕਿ ਸਾਲ 2022-23 ਲਈ ਸਰਕਾਰ ਨੇ ਕਣਕ ਦੀ ਐੱਮਐੱਸਪੀ 2015 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ ਪਰ ਬਾਜ਼ਾਰ ਵਿੱਚ ਕਣਕ ਦੇ ਭਾਅ 2300 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਏ ਹਨ।
ਕਣਕ ਦੀ ਖਰੀਦ 1 ਅਪ੍ਰੈਲ ਸ਼ੁਰੂ ਹੋਵੇਗੀ ਤੇ 15 ਜੂਨ ਤੱਕ ਕਿਸਾਨਾਂ ਤੋਂ ਇਸ ਦੀ ਖਰੀਦ ਕੀਤੀ ਜਾਵੇਗੀ। ਰੂਸ-ਯੂਕਰੇਨ ਜੰਗ ਦਾ ਅਸਰ ਵੀ ਕਣਕ ਦੀ ਖਰੀਦ ‘ਤੇ ਪੈ ਸਕਦਾ ਹੈ। ਦੂਜੇ ਸੂਬਿਆਂ ਦੀ ਮੰਗ ਦੀ ਪੂਰਤੀ ਲਈ ਇਸ ਵਾਰ ਪੰਜਾਬ ਦੇ ਖਰੀਦ ਕੇਂਦਰਾਂ ’ਚੋਂ ਕਣਕ ਸਿੱਧੀ ਡਿਸਪੈਚ ਕੀਤੀ ਜਾਣੀ ਹੈ। ਅਨਾਜ ਦੀ ਮੰਗ ਵਧਣ ਕਾਰਨ ਪੰਜਾਬ ਦੇ ਗੋਦਾਮਾਂ ਵਿਚੋਂ ਕਣਕ ਚੁੱਕਣੀ ਸ਼ੁਰੂ ਹੋ ਗਈ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ ਇਸ ਵਾਰ ਕਣਕ ਦੀ ਪੈਦਾਵਾਰ 175 ਲੱਖ ਮੀਟਰਕ ਟਨ ਹੋਣ ਦੇ ਆਸਾਰ ਹਨ ਜਿਸ ’ਚੋਂ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬੀਤੇ ਕੁਝ ਸਾਲਾਂ ਦੌਰਾਨ ਗੋਦਾਮਾਂ ਵਿਚ ਇੱਕ-ਦੋ ਵਰ੍ਹੇ ਕਣਕ ਭੰਡਾਰ ਰਹਿੰਦੀ ਸੀ ਪਰ ਇਸ ਵਾਰ ਕਣਕ ਦੀ ਨਵੀਂ ਫਸਲ ਦੀ ਚੁਕਾਈ ਵੀ ਮੰਡੀਆਂ ’ਚੋਂ ਸਿੱਧੀ ਹੋ ਜਾਣੀ ਹੈ। ਗੋਦਾਮਾਂ ਵਿਚ ਨਵੀਂ ਕਣਕ ਵੀ ਬਹੁਤੀ ਭੰਡਾਰ ਨਹੀਂ ਹੋਵੇਗੀ। ਦੂਸਰੇ ਸੂਬਿਆਂ ਨੂੰ ਕਣਕ ਦੀ ਮੂਵਮੈਂਟ ਹੋਣ ਕਰਕੇ ਪੰਜਾਬ ਦੇ ਗੋਦਾਮ ਖਾਲੀ ਹੋਣ ਲੱਗੇ ਹਨ। ਭਾਰਤੀ ਖੁਰਾਕ ਨਿਗਮ ਵੱਲੋਂ ਇਸ ਵਾਰ 17 ਲੱਖ ਮੀਟਰਿਕ ਟਨ ਕਣਕ ਖਰੀਦੀ ਜਾਣੀ ਹੈ।
ਇਹ ਵੀ ਪੜ੍ਹੋ : ਬਠਿੰਡਾ : MLA ਜਗਰੂਪ ਗਿੱਲ ਨੇ ਸਕਿਓਰਿਟੀ ਲੈਣ ਤੋਂ ਕੀਤਾ ਇਨਕਾਰ, ਕਿਹਾ-‘ਮੈਂ VIP ਕਲਚਰ ਦੇ ਖਿਲਾਫ’
ਇਸ ਵਾਰ ਕਣਕ ਦੀ ਮੰਗ ਵੱਧ ਹੈ ਜਦੋਂ ਕਿ ਪੈਦਾਵਾਰ ਘੱਟ ਹੋਣ ਦਾ ਅਨੁਮਾਨ ਹੈ। ਅਜਿਹੇ ਵਿਚ ‘ਆਪ’ ਸਰਕਾਰ ਨੂੰ ਕਣਕ ਦੀ ਖਰੀਦ ਵਿਚ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਆਏਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਆਪਣੇ ਕਾਰਜਕਾਲ ਦੀ ਪਹਿਲੀ ਫਸਲ ਚੁਕਾਉਣੀ ਆਸਾਨ ਸਾਬਤ ਹੋਵੇਗੀ।