ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਸਨ। ਇਸ ਵਿੱਚ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਾਨੂੰ ਜਿਥੇ ਵੀ ਬੁਲਾਉਂਦਾ ਹੈ, ਸਾਡੀ ਲੀਡਰਸ਼ਿਪ ਉੱਥੇ ਜਾ ਕੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਉੱਤਰ ਦੇਣ ਲਈ ਤਿਆਰ ਰਹੇਗੀ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਦੀ ਗੱਲ ਪੰਜਾਬ ਦੀ ਰੈਲੀ 6 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਲਕੇ ਅਮਲੋਹ ਵਿੱਚ ਹੋਣ ਵਾਲੀ ਰੈਲੀ ਹੁਣ 10 ਸਤੰਬਰ ਨੂੰ ਹੋਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਜਦਕਿ ਬਾਕੀ ਪਾਰਟੀਆਂ ਅਤੇ ਉਨ੍ਹਾਂ ਦੇ ਫੈਸਲੇ ਵੀ ਦਿੱਲੀ ਤੋਂ ਹੁੰਦੀ ਹੈ। ਅਕਾਲੀ ਦਲ ਇਸ ਸਾਲ 100 ਸਾਲ ਪੂਰੇ ਹੋਣ ‘ਤੇ ਆਪਣੀ ਵਰ੍ਹੇਗੰਢ ਮਨ੍ਹਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਸੱਚਾ ਵਿੱਚ ਰਿਹਾ ਜਾਂ ਨਹੀਂ ਪਰ ਕਿਸਾਨੀ ਪੱਖ ਲਈ ਹਮੇਸ਼ਾ ਵੱਡੇ ਫੈਸਲੇ ਲਏ ਹਨ। ਇਥੋਂ ਤੱਕ ਕਿ ਐਮਐਸਪੀ ਅਕਾਲੀ ਦਲ ਨੇ ਲਾਗੂ ਕਰਵਾਈ। ਕਿਸਾਨ ਦੀ ਹਰ ਲੋੜ ਪੂਰਾ ਕਰਨ ਦਾ ਕੰਮ ਅਕਾਲੀ ਦਲ ਨੇ ਕੀਤਾ ਜਿਸ ਵਿੱਚ ਨਿਹਰੀ ਪਾਣੀ ਕਿਸਾਨ ਨੂੰ ਦਿੱਤਾ ਤਾਂ ਉਥੇ ਹੀ ਬਿਜਲੀ-ਪਾਣੀ ਵੀ ਮੁਫਤ ਮੁਹੱਈਆ ਕਰਵਾਇਆ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਅਨਾਜ ਮੰਡੀਆਂ ਦੇ ਸਿਸਟਮ ਨੂੰ ਅਕਾਲੀ ਦਲ ਨੇ ਬਣਾਇਆ ਤੇ ਸਾਈਕਲ ਤੋਂ ਟਰੈਕਟਰ ਤੱਕ ਦੇ ਟੈਕਸ ਨੂੰ ਮਾਫ ਕੀਤਾ। ਦੇਸ਼ ਵਿੱਚ ਸਭ ਤੋਂ ਵੱਡੇ ਸੰਗਠਨ ਵਜੋਂ ਜੇਕਰ ਕੋਈ ਕਿਸਾਨੀ ਲਈ ਵੱਡੀ ਪਾਰਟੀ ਹੈ ਤਾਂ ਉਹ ਅਕਾਲੀ ਦਲ ਹੈ।
3 ਕੇਂਦਰੀ ਕਾਲੇ ਖੇਤੀ ਕਾਨੂੰਨਾਂ ਨੂੰ ਅਕਾਲੀ ਦਲ ਨੇ ਰੱਦ ਕੀਤਾ ਅਤੇ ਉਸ ਖਿਲਾਫ ਵੋਟ ਕੀਤਾ। ਕਾਂਗਰਸ ਨੇ ਇਹੀ ਕਾਲੇ ਕਾਨੂੰਨ ਮੈਨੀਫੈਸਟੋ ਦਾ ਹਿੱਸਾ ਬਣਾਇਆ, ਇਥੋਂ ਤੱਕ ਕਿ ਪੰਜਾਬ ਵਿੱਚ ਕਾਂਗਰਸ ਨੇ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਜੋ ਵੀ ਬਿਆਨ ਦਿੱਤਾ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਨ੍ਹਾਂ ਕਿਹਾ ਕਿ ਇਹ ਜੋ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਉਹ ‘ਆਪ’ ਪਾਰਟੀ ਅਤੇ ‘ਕਾਂਗਰਸ’ ਦੇ ਲੋਕ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਕਿ ਹਰ ਜਗ੍ਹਾ ਵਿਰੋਧ ਦੀ ਗੱਲ ਕੀਤੀ ਜਾਂਦੀ ਹੈ। ਪਰ ਕਿਸਾਨਾਂ ਦੀ ਆੜ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ। ਬਾਦਲ ਨੇ ਕਿਹਾ ਕਿ ਸਾਡੀ ਕੋਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਸਾਨੂੰ ਦੱਸੇ, ਉਹ ਜਿਥੇ ਵੀ ਸੱਦੇ ਅਕਾਲੀ ਦਲ ਜਾ ਕੇ ਜਵਾਬ ਦੇਣ ਲਈ ਤਿਆਰ ਹੈ। ਅਸੀਂ ‘ਗੱਲ ਪੰਜਾਬ ਦੀ’ ਅੱਗੇ ਪਾ ਦਿਆਂਗੇ ਅਤੇ ਉਸ ਤੋਂ ਬਾਅਦ ਅਮਲੋਹ ਤੋਂ ਫਿਰ ਸ਼ੁਰੂ ਕਰਾਂਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਰਹੇਗਾ ਉਦੋਂ ਤੱਕ ਕਾਨੂੰਨ ਲਾਗੂ ਨਹਂ ਹੋ ਸਕੇਗਾ। ਕੇਂਦਰ ਦੀਆਂ ਏਜੰਸੀਆਂ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨਾ ਚਾਹੁੰਦੀਆਂ ਹਨ। ਕੈਪਟਨ ਆਪਣੀ ਪਾਰਟੀ ਤੋਂ ਨਾਰਾਜ਼ ਹੈ ਤਾਂ ਦੂਜੇ ਪਾਸੇ ਕੇਂਦਰ ਸਰਾਕਰ ਨਾਲ ਮਿਲ ਕੇ ਮਾਹੌਲ ਖਰਾਬ ਕਰਨ ਦੀ ਕਵਾਇਦ ਵਿੱਚ ਹੈ।
ਇਹ ਵੀ ਪੜ੍ਹੋ : ਇਤਿਹਾਸ : ਦੁਰਲੱਭ ਤਸਵੀਰਾਂ ‘ਚ ਦਿਸੇਗਾ ਪੰਜਾਬ ਦੇ 35 ਰਾਜਪਾਲਾਂ ਦਾ ਸਫਰ, ਪਹਿਲੀ ਵਾਰ ਕਿਤਾਬ ਤੇ ਡਿਜੀਟਲ ਰਿਕਾਰਡ ਤਿਆਰ
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੇ ਜਿਹੜਾ 100 ਹਲਕਿਆਂ ਦਾ ‘ਗੱਲ ਪੰਜਾਬ ਦੀ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਕਾਂਗਰਸ ਖਿਲਾਫ ਲੋਕਾਂ ਦੇ ਮਨ ਵਿੱਚ ਰੋਸ ਦਿਸਿਆ ਹੈ। ਜਿਥੇ ਸਾਡਾ ਕਾਫਲਾ ਜਾ ਰਿਹਾ ਹੈ ਉਥੇ ‘ਆਪ’ ਪਾਰਟੀ ਤੇ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਵਿਰੋਧ ਵਿੱਚ ਬਾਘਾਪੁਰਾਣਾ ਵਿੱਚ ਦਰਸ਼ਨ ਬਰਾੜ ਖੁਦ ਪਹੁੰਚੇ ਤਾਂ ਉਥੇ ਹੀ ਜੀਰਾ ਵਿੱਚ ਵਿਧਾਇਕ ਜ਼ੀਰਾ ਨੇ ਆਪਣੇ ਲੋਕ ਭੇਜੇ ਜਦਕਿ ਸਾਡਾ ਨਿਸ਼ਾਨਾ ਕੇਂਦਰ ਹੈ ਜੋਕਿ ਕਾਲੇ ਕਾਨੂੰਨ ਦੇ ਖਿਲਾਫ ਹੈ।
ਪੰਜਾਬ ਸਰਹੱਦੀ ਖੇਤਰ ਹੋਣ ਕਰਕੇ ਕੈਪਟਨ ਦਿਖਾ ਰਹੇ ਹਨ ਕਿ ਇਥੇ ਕਦੇ ਬੰਬ ਮਿਲ ਰਿਹਾ ਹੈ ਜਾਂ ਬਾਕੀ ਅਪਰਾਧੀ ਘਟਨਾਵਾਂ ਹੋ ਰਹੀਆਂ ਹਨ। ਉਸ ਵਿੱਚ ਰਾਸ਼ਟਰਪਤੀ ਸ਼ਾਸਨ ਦਾ ਮੌਕਾ ਦੇਣ ਦੀ ਗੱਲ ਕਹੀ ਜਾ ਰਹੀ ਹੈ।