ਮੰਕੀਪੌਕਸ ਵਾਇਰਸ ‘ਤੇ WHO ਦੀ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਇਹ ਵਾਇਰਸ ਅਜੇ ਕੌਮਾਂਤਰੀ ਚਿੰਤਾ ਨਹੀਂ ਹੈ। ਇਸ ਲਈ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਣ ਦੀ ਲੋੜ ਨਹੀਂ ਹੈ। ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੇ ਮੰਕੀਪਾਕਸ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਇਕ ਐਮਰਜੈਂਸੀ ਬੈਠਕ ਬੁਲਾਈ ਸੀ ਜਿਸ ਤੋਂ ਬਾਅਦ WHO ਨੇ ਇਹ ਬਿਆਨ ਦਿੱਤਾ ਹੈ। ਇਹ ਵਾਇਰਸ ਹੁਣ ਤੱਕ 42 ਦੇਸ਼ਾਂ ਵਿਚ ਫੈਲ ਚੁੱਕਾ ਹੈ ਜਿਸ ‘ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟਾਈ ਸੀ।
ਇਸ ਦੇ ਨਾਲ ਹੀ, WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਮੰਕੀਪੌਕਸ ਵਾਇਰਸ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਦੇ ਹੋਰ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਵਰਤਮਾਨ ਵਿੱਚ, ਇਸ ਨੂੰ ਕੋਰੋਨਾ ਵਾਇਰਸ ਅਤੇ ਪੋਲੀਓ ਦੀ ਤਰ੍ਹਾਂ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਦੀ ਕੋਈ ਲੋੜ ਨਹੀਂ ਹੈ।

ਪਿਛਲੇ 6 ਹਫ਼ਤਿਆਂ ਵਿੱਚ 48 ਤੋਂ ਵੱਧ ਦੇਸ਼ਾਂ ਤੋਂ WHO ਨੂੰ ਮੰਕੀਪੌਕਸ ਦੇ 3,200 ਤੋਂ ਵੱਧ ਮਾਮਲੇ ਅਤੇ ਇੱਕ ਮੌਤ ਦੀ ਰਿਪੋਰਟ ਕੀਤੀ ਗਈ ਹੈ। ਅਫਰੀਕੀ ਦੇਸ਼ਾਂ ਵਿੱਚ ਜਿੱਥੇ ਮੰਕੀਪੌਕਸ ਦੀ ਬੀਮਾਰੀ ਆਮ ਹੈ, ਇਸ ਸਾਲ 1500 ਮਾਮਲੇ ਸਾਹਮਣੇ ਆਏ ਹਨ ਅਤੇ 70 ਲੋਕਾਂ ਦੀ ਮੌਤ ਹੋ ਗਈ ਹੈ। ਮੰਕੀਪੌਕਸ ਦੇ ਇਲਾਜ ਲਈ ਇੱਕ ਵੈਕਸੀਨ ਬਣੀ ਹੋਈ ਹੈ।
ਕਮੇਟੀ ਨੇ ਸਰਬਸੰਮਤੀ ਨਾਲ ਘਟਨਾ ਦੀ ਐਮਰਜੈਂਸੀ ਪ੍ਰਕਿਰਤੀ ਨੂੰ ਸਵੀਕਾਰ ਕੀਤਾ ਅਤੇ ਪ੍ਰਕੋਪ ਦੇ ਹੋਰ ਫੈਲਣ ਨੂੰ ਰੋਕਣ ਲਈ ਤੀਬਰ ਪ੍ਰਤੀਕਿਰਿਆ ਦੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਵਿੱਚ 16 ਵਿਗਿਆਨੀ ਅਤੇ ਜਨਤਕ ਸਿਹਤ ਮਾਹਿਰ ਸ਼ਾਮਲ ਹਨ ਅਤੇ ਇਸ ਦੀ ਅਗਵਾਈ ਡਬਲਯੂਐਚਓ ਦੇ ਟੀਕਾਕਰਨ ਵਿਭਾਗ ਦੀ ਸਾਬਕਾ ਡਾਇਰੈਕਟਰ ਜੀਨ-ਮੈਰੀ ਓਕੋ-ਬੇਲੇ ਕਰ ਰਹੇ ਹਨ।
ਦੱਸ ਦੇਈਏ ਕਿ WHO ਨੇ ਵੀਰਵਾਰ ਨੂੰ ਆਪਣੀ ਐਮਰਜੈਂਸੀ ਕਮੇਟੀ ਦੀ ਬੈਠਕ ਬੁਲਾਈ ਸੀ ਤਾਂ ਕਿ ਇਹ ਵਿਚਾਰ ਕੀਤਾ ਜਾ ਸਕੇ ਕਿ ਕੀ ਮੰਕੀਪੌਕਸ ਦੇ ਵਧਦੇ ਪ੍ਰਕੋਪ ਨੂੰ ਵੈਸ਼ਵਿਕ ਐਮਰਜੈਂਸੀ ਐਲਾਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਕੁਝ ਮਾਹਿਰਾਂ ਦਾ ਕਹਿਣਾ ਸੀ ਕਿ ਪੱਛਮ ਵਿਚ ਬੀਮਾਰੀ ਫੈਲਣ ਦੇ ਬਾਅਦ ਹੀ ਡਬਲਯੂਐੱਚਓ ਨੇ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਮੰਕੀਪੌਕਸ ਨੂੰ ਵਿਸ਼ਵ ਐਮਰਜੈਂਸੀ ਐਲਾਨਣ ਦਾ ਮਤਲਬ ਹੋਵੇਗਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਇਸ ਪ੍ਰਕੋਪ ਨੂੰ ਇਕ ਅਸਾਧਾਰਨ ਘਟਨਾ ਮੰਨਦੀ ਹੈ ਤੇ ਇਸ ਬੀਮਾਰੀ ਦੇ ਹੋਰ ਵੀ ਵੱਧ ਥਾਵਾਂ ‘ਤੇ ਫੈਲਣ ਦਾ ਖਤਰਾ ਹੈ। ਇਹ ਕੋਵਿਡ-19 ਮਹਾਮਾਰੀ ਅਤੇ ਪੋਲੀਓ ਦੇ ਖਾਤਮੇ ਲਈ ਚੱਲ ਰਹੇ ਯਤਨਾਂ ਵਾਂਗ ਮੰਕੀਪੌਕਸ ਵਿਰੁੱਧ ਵੀ ਕਾਰਵਾਈ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “























