ਅੰਮ੍ਰਿਤਸਰ ਵਿੱਚ ਦੁਬਈ ਤੋਂ ਪਰਤੇ ਬੰਦੇ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਉਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਸੁਪਾਰੀ ਦੇ ਕੇ ਪਤੀ ਦਾ ਕਤਲ ਕਰਵਾਇਆ ਸੀ ਤੇ ਬਚਣ ਲਈ ਉਸ ਨੇ ਝੂਠੀ ਕਹਾਣੀ ਘੜ੍ਹੀ। ਪੁਲਿਸ ਨੇ 12 ਘੰਟਿਆਂ ਵਿੱਚ ਇਸ ਕਤਲਕਾਂਡ ਦਾ ਪਰਦਾਫਾਸ਼ ਕਰ ਦਿੱਤਾ। ਛੇਹਰਟਾ ਪੁਲਿਸ ਨੇ ਦੋਸ਼ੀ ਪਤਨੀ, ਉਸ ਦੇ ਪ੍ਰੇਮੀ ਅਤੇ ਸੁਪਾਰੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਐਤਵਾਰ ਤੜਕੇ ਤਿੰਨ ਵਜੇ ਦੀ ਹੈ। ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦਾ ਹੈ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਐਤਵਾਰ ਦੇਰ ਸ਼ਾਮ ਪੁਲਿਸ ਲਾਈਨਜ਼ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਇਸ ਕਤਲੇਆਮ ਦਾ ਖੁਲਾਸਾ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਕਾਲੇ ਦਾ ਰਹਿਣ ਵਾਲਾ ਹਰਿੰਦਰ ਸਿੰਘ 10-12 ਸਾਲ ਬਾਅਦ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ। ਇੱਥੇ ਉਸ ਨੂੰ ਪਤਾ ਲੱਗਾ ਕਿ ਪਤਨੀ ਸਤਨਾਮ ਕੌਰ ਦੇ ਪਿੰਡ ਦੇ ਹੀ ਅਰਸ਼ਦੀਪ ਸਿੰਘ ਨਾਲ ਸਬੰਧ ਹੈ। ਇਸ ਲਈ ਉਹ ਉਸ ‘ਤੇ ਨਜ਼ਰ ਰੱਖਣ ਲੱਗਾ।
ਦੂਜੇ ਪਾਸੇ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਇਸ ਦੇ ਬਦਲੇ ਪਿੰਡ ਦੇ ਹੀ ਵਰਿੰਦਰ ਸਿੰਘ ਨੂੰ ਦੋ ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਤੜਕੇ 3.30 ਵਜੇ ਦੇ ਕਰੀਬ ਹਰਿੰਦਰ ਆਪਣੀ ਪਤਨੀ ਸਤਨਾਮ ਕੌਰ ਅਤੇ ਦੋਵੇਂ ਬੱਚਿਆਂ ਨਾਲ ਮੋਟਰਸਾਈਕਲ ‘ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।
ਮੋਟਰਸਾਈਕਲ ‘ਤੇ ਸਵਾਰ ਅਰਸ਼ਦੀਪ ਅਤੇ ਵਰਿੰਦਰ ਸਿੰਘ ਨੇ ਹਰਕ੍ਰਿਸ਼ਨ ਨਗਰ ਨੇੜੇ ਦਸਮੇਸ਼ ਗੰਨ ਹਾਊਸ ਨੇੜੇ ਹਰਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਰਿੰਦਰ ਦਾ ਮੋਬਾਈਲ ਫ਼ੋਨ ਅਤੇ ਪਰਸ ਲੈ ਕੇ ਫ਼ਰਾਰ ਹੋ ਗਏ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਸਤਨਾਮ ਕੌਰ ਨੇ ਪੁਲਿਸ ਨੂੰ ਲੁੱਟ ਦੀ ਝੂਠੀ ਕਹਾਣੀ ਸੁਣਾਈ।
ਪਲਿਸ ਨੂੰ ਉਸ ਦੀ ਕਹਾਣੀ ਵਿੱਚ ਕਈ ਝੋਲ ਨਜ਼ਰ ਲੱਗੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁੱਟ ਗਈ। ਪੁਲਿਸ ਦੀ ਸ਼ੱਕ ਦੀ ਸੂਈ ਸਤਨਾਮ ਕੌਰ ਦੇ ਦੁਆਲੇ ਘੁੰਮ ਗਈ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਭੇਤ ਖੋਲ੍ਹ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਏਡੀਸੀਪੀ-2 ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਤਨਾਮ ਕੌਰ, ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਇਹ ਪਿਸਤੌਲ ਅਰਸ਼ਦੀਪ ਸਿੰਘ ਦੇ ਮੁੰਬਈ ਰਹਿੰਦੇ ਚਾਚੇ ਲਾਲ ਸਿੰਘ ਦਾ ਹੈ, ਜੋ ਉਸ ਨੇ ਚੋਰੀ ਕੀਤੀ ਸੀ।