ਗੁਰਦਾਸਪੁਰ ਦੇ ਪਿੰਡ ਭੁੰਬਲੀ ‘ਚ ASI ਵੱਲੋਂ ਕੀਤੇ ਗਏ ਕਤਲ ਸਬੰਧੀ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ, ਨੌਜਵਾਨ ਪੁੱਤਰ ਅਤੇ ਪਾਲਤੂ ਕੁੱਤੇ ਦਾ ਗੋਲੀਆਂ ਚਲਾ ਕੇ ਕਤਲ ਕਰਨ ਵਾਲੇ ਮੁਲਜ਼ਮ ASI ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਜ਼ਖ਼ਮੀ ਹਾਲਤ ‘ਚ ASI ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮੁਤਾਬਕ ਕਾਤਲ ASI ਬਟਾਲਾ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਠਹਿਰਿਆ ਹੋਇਆ ਸੀ, ਜਿਸ ਨੂੰ ਫੜਨ ਲਈ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਸੀ।
ਦੱਸ ਦੇਈਏ ਕਿ ਅੱਜ ਸਵੇਰੇ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ASI ਭੁਪਿੰਦਰ ਸਿੰਘ ਨੇ ਘਰ ਵਿੱਚ ਹੀ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਬਲਜੀਤ ਕੌਰ (40) ਅਤੇ ਪੁੱਤਰ ਬਲਪ੍ਰੀਤ ਸਿੰਘ (19) ਅਤੇ ਆਪਣੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਦਿੱਤੀ ਸੀ। ਇਹ ਸਾਰੀ ਘਟਨਾ ਉਸ ਦੇ ਗੁਆਂਢ ‘ਚ ਰਹਿਣ ਵਾਲੀ ਇਕ ਲੜਕੀ ਨੇ ਦੇਖ ਲਿਆ ਸੀ। ਇਸ ‘ਤੋਂ ਬਾਅਦ ਦੋਸ਼ੀ ASI ਉਸ ਨੂੰ ਜ਼ਬਰਦਸਤੀ ਆਪਣੇ ਨਾਲ ਕਾਰ ‘ਚ ਬਿਠਾ ਕੇ ਲੈ ਗਿਆ ਸੀ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਜਾਂਚ ‘ਤੋਂ ਬਾਅਦ ਪਤਾ ਲੱਗਿਆ ਕਿ ਦੋਸ਼ੀ ASI ਗੁਆਂਢ ‘ਚ ਰਹਿਣ ਵਾਲੀ ਇਕ ਲੜਕੀ ਨੂੰ ਜ਼ਬਰਦਸਤੀ ਬਟਾਲਾ ਆਪਣੇ ਰਿਸ਼ਤੇਦਾਰ ਦੇ ਘਰ ਲੈ ਕੇ ਗਿਆ ਸੀ। ਪੁਲਿਸ ਅਤੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ‘ਤਾਂ ਜੋ ਉਹ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚ ਸਕੇ। ਇਸ ‘ਤੋਂ ਬਾਅਦ ਉਸ ਨੇ ਲੜਕੀ ਨੂੰ ਛੱਡ ਦਿੱਤਾ ਪਰ ਖ਼ੁਦ ਨੂੰ ਹੀ ਗੋਲੀ ਮਾਰ ਲਈ। ਫ਼ਿਲਹਾਲ ਪੁਲਿਸ ਨੇ ਜ਼ਖਮੀ ASI ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: