ਇਕ ਬੇਰਹਿਮ ਪਤੀ ਨੇ ਆਪਣੀ ਪਤਨੀ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਚਾਦਰ ਵਿਚ ਲਪੇਟ ਕੇ ਉਸ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਦਿੱਤਾ। ਉਸ ਦੇ ਬਾਅਦ ਮਹਿਲਾ ਦੀ ਮੌਤ ਹੋ ਗਈ। ਪੁਲਿਸ ਨੂੰ 10 ਸਾਲਾ ਬੱਚੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਮਲਾ ਸਦਰ ਕੋਤਵਾਲੀ ਦੇ ਅਜਮਤ ਅਲੀ ਦਾ ਹੈ। ਇਥੋਂ ਦੇ ਰਹਿਣ ਵਾਲੇ ਰਾਜੀਵ ਕੁਮਾਰ ਪ੍ਰਾਈਵੇਟ ਟੀਚਰ ਹੈ। ਉਨ੍ਹਾਂ ਨੇ ਅੱਧੀ ਰਾਤ ਨੂੰ ਆਪਣੀ ਪਤਨੀ ਪ੍ਰੀਤੀ ਨੂੰ ਘਰ ਦੇ ਅੰਦਰ ਪਹਿਲਾਂ ਮਾਰਿਆ-ਕੁੱਟਿਆ ਤੇ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਬਾਅਦ ਉਸ ਨੂੰ ਤੀਜੀ ਮੰਜਿਲ ਤੋਂ ਹੇਠਾਂ ਸੁੱਟ ਦਿੱਤਾ। ਕਿਰਾਏ ਦੇ ਮਕਾਨ ਵਿਚ ਰਹਿ ਰਹੇ ਰਾਜੀਵ ਨੇ ਖੁਦ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਇਸ ਦੀ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਪ੍ਰੀਤੀ ਛੱਤ ਤੋਂ ਡਿੱਗ ਗਈ ਹੈ ਤੇ ਗੰਭੀਰ ਤੌਰ ‘ਤੇ ਜ਼ਖਮੀ ਹੈ। ਹਸਪਤਾਲ ਦੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੋਸ਼ੀ ਟੀਚਰ ਜਿਥੇ ਹੱਤਿਆ ਨੂੰ ਹਾਦਸੇ ਦਾ ਰੂਪ ਦੇਣ ਦੀ ਸੋਚ ਰਿਹਾ ਸੀ। ਉਥੇ ਟੀਚਰ ਦੀ 10 ਸਾਲਾ ਬੇਟੀ ਨੇ ਵਾਰਦਾਤ ਤੋਂ ਪਰਦਾਫਾਸ਼ ਕਰ ਦਿੱਤਾ। ਘਟਨਾ ਸਮੇਂ ਰਾਜੀਵ ਦੀ 10 ਸਾਲ ਦੀ ਧੀ ਫੇਰੀ ਵੀ ਮੌਜੂਦ ਸੀ। ਉਹ ਸਿਰਫ ਇੰਨਾ ਹੀ ਦੱਸਣ ਦੀ ਹਾਲਤ ਵਿਚ ਹੈ ਕਿ ਪਾਪਾ ਨੇ ਮੰਮੀ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਚਾਦਰ ਵਿਚ ਲਪੇਟ ਕੇ ਤੀਜੀ ਮੰਜ਼ਿਲ ਤੋਂ ਸੁੱਟ ਦਿੱਤਾ ਹੈ। ਇਸ ਤੋਂ ਇਲਾਵਾ ਉਹ ਹੋਰ ਕੋਈ ਵੀ ਜਾਣਕਾਰੀ ਨਹੀਂ ਦੇ ਪਾ ਰਹੀ ਹੈ।