ਪੰਜਾਬ ‘ਚ 20 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ‘ਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਮੁੱਖ ਮੰਤਰੀ ਦੇ ਤਿੰਨ ਚਿਹਰੇ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜੇ ਇਹ ਤਿੰਨੇ CM ਚਿਹਰੇ ਜਿੱਤਦੇ ਹਨ ਤਾਂ ਪੰਜਾਬ ਦੇ ਇਨ੍ਹਾਂ ਤਿੰਨ ਹਲਕਿਆਂ ਵਿਚ ਮੁੜ ਤੋਂ ਚੋਣਾਂ ਹੋ ਸਕਦੀਆਂ ਹਨ। ਇਹ ਚੋਣਾਂ ਵਿਧਾਨ ਸਭਾ ਚੋਣਾਂ ਰੱਦ ਹੋਣ ਕਾਰਨ ਨਹੀਂ ਸਗੋਂ CM ਚਿਹਰੇ ਦੇ ਜਿੱਤਣ ਤੋਂ ਬਾਅਦ ਦੇ ਕਿਆਸ ਲਗਾਏ ਜਾ ਰਹੇ ਹਨ।
ਐਤਵਾਰ ਨੂੰ ਪਈਆਂ ਵੋਟਾਂ ਵਿਚ 1304 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿਚ ਕੈਦ ਹੈ। ਚੋਣਾਂ ਵਿਚ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ, ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਇਸ ਵਿਚਾਲੇ ਦਿਲਚਸਪ ਫੈਕਟਰ ਨਿਕਲ ਕੇ ਸਾਹਮਣੇ ਆਇਆ ਹੈ ਕਿ ਜੇਕਰ ਇਹ ਤਿੰਨੋਂ ਆਪੋ-ਆਪਣੀਆਂ ਸੀਟਾਂ ਜਿੱਤਦੇ ਹਨ ਤਾਂ ਇਨ੍ਹਾਂ ਤਿੰਨਾਂ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਸੀ ਰੂਸੀ ਲੜਕੀ, ਪੁਲਿਸ ਨੇ ਲਿਆ ਹਿਰਾਸਤ ‘ਚ
ਧੂਰੀ ਤੋਂ ਚੋਣ ਮੈਦਾਨ ਵਿਚ ਉਤਰੇ ਭਗਵੰਤ ਮਾਨ ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਹਨ ਜਦ ਕਿ ਸੁਖਬੀਰ ਸਿੰਘ ਬਾਦਲ ਹਲਕਾ ਜਲਾਲਾਬਾਦ ਤੋਂ ਚੋਣ ਲੜੇ ਜਿਹੜੇ ਕਿ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣਾਂ ਲੜ ਰਹੇ ਹਨ। ਸ੍ਰੀ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਮੈਦਾਨ ਵਿਚ ਸੀ। ਮੁਖ ਮੰਤਰੀ ਦੀ ਦੌੜ ਵਿਚ ਲੱਗੇ ਇਹ ਤਿੰਨੋਂ ਉਮੀਦਵਾਰ ਜੇਕਰ ਚੋਣਾਂ ਜਿੱਤਦੇ ਹਨ ਤਾਂ ਇੱਕ-ਇੱਕ ਹਲਕਾ ਭਾਵੇਂ ਉਹ ਲੋਕ ਸਭਾ ਦਾ ਹੋਵੇ ਜਾਂ ਵਿਧਾਨ ਸਭਾ ਤੋਂ ਉਸ ਤੋਂ ਅਸਤੀਫਾ ਦੇਣਾ ਪਵੇਗਾ, ਜਿਸ ਕਾਰਨ ਇਨ੍ਹਾਂ ਹਲਕਿਆਂ ਵਿਚ ਮੁੜ ਤੋਂ ਚੋਣਾਂ ਕਰਵਾਉਣੀਆਂ ਪੈਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜੇਕਰ ਮੁੱਖ ਮੰਤਰੀ ਚੰਨੀ ਦੋਵੇਂ ਸੀਟਾਂ ਤੋਂ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਚਮਕੌਰ ਸਾਹਿਬ ਜਾਂ ਭਦੌੜ ਵਿਚੋਂ ਇੱਕ ਹਲਕਾ ਛੱਡਣਾ ਪਵੇਗਾ। ਕੁੱਲ ਮਿਲਾ ਕੇ 3 ਹਲਕਿਆਂ ਵਿਚ ਮੁੜ ਤੋਂ ਚੋਣਾਂ ਹੋਣ ਦੇ ਆਸਾਰ ਬਣੇ ਹੋਏ ਹਨ। ਹਾਲਾਂਕਿ ਚੋਣ ਨਤੀਜਿਆਂ ਨੂੰ ਕੁਝ ਹੀ ਦਿਨ ਬਾਕੀ ਹਨ ਇਸ ਲਈ ਇਸ ਬਾਰੇ ਕੁਝ ਵੀ ਪੱਕੇ ਤੌਰ ‘ਤੇ ਕਹਿਣਾ ਮੁਨਾਸਿਬ ਨਹੀਂ ਹੋਵੇਗਾ।