ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਟਰ ਸਟ੍ਰੇਕ ਖੇਡ ਕੇ ਪੰਜਾਬ ਦੇ ਪਿੰਡਾਂ ‘ਚ ਭਾਜਪਾ ਦੀ ਐਂਟਰੀ ਦਾ ਰਸਤਾ ਸਾਫ ਕਰ ਦਿੱਤਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ CM ਚਿਹਰੇ ਵਜੋਂ ਪਿੰਡਾਂ ਵਿਚ ਲਿਜਾ ਸਕਦੀ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਕਿਸਾਨਾਂ ਦਾ 14 ਮਹੀਨਿਆਂ ਦਾ ਗੁੱਸਾ ਸ਼ਾਂਤ ਹੋ ਗਿਆ ਹੈ ਤੇ ਜਿਥੇ 2 ਦਿਨ ਪਹਿਲਾਂ ਭਾਜਪਾ ਨੂੰ ਕੋਸਿਆ ਜਾ ਰਿਹਾ ਸੀ ਹੁਣ ਮੋਦੀ ਦੀ ਤਾਰੀਫ ਕੀਤੀ ਜਾ ਰਹੀ ਹੈ।
ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਬਾਅਦ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਚੁਣਾਵੀ ਮਾਸਟਰ ਸਟ੍ਰੋਕ ਪੰਜਾਬ ਵਿਚ 3 ਮਹੀਨਿਆਂ ਬਾਅਦ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਫਾਇਦਾ ਦੇ ਸਕਦਾ ਹੈ। ਭਾਜਪਾ ਹੁਣ ਤੱਕ ਪੰਜਾਬ 22 ਸ਼ਹਿਰੀ ਸੀਟਾਂ ‘ਤੇ ਚੋਣਾਂ ਲੜਦੀ ਆ ਰਹੀ ਹੈ। ਭਾਜਪਾ ਨਾਲ ਕੈਪਟਨ ਅਮਰਿੰਦਰ ਸਿੰਘ ਆਉਂਦੇ ਹਨ ਤਾਂ ਪਾਰਟੀ ਕੋਲ ਕਿਸਾਨਾਂ ਵਿਚ ਜਾਣ ਲਈ ਇੱਕ ਵੱਡਾ ਚਿਹਰਾ ਹੋਵੇਗਾ। ਇਹ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰੇਗਾ।
ਪੰਜਾਬ ਵਿਚ ਭਾਜਪਾ ਨੇਤਾਵਾਂ ਨੂੰ ਪ੍ਰਚਾਰ ਤਾਂ ਦੂਰ ਕੋਈ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਸੀ ਅਤੇ ਪੰਜਾਬ ਵਿਚ ਭਾਜਪਾ ਵਰਕਰਾਂ ਦਾ ਮਨੋਬਲ ਡਿੱਗਦਾ ਜਾ ਰਿਹਾ ਸੀ। ਪੰਜਾਬ ਦੀਆਂ ਕੁੱਲ 117 ਸੀਟਾਂ ਵਿਚੋਂ ਭਾਜਪਾ ਹੁਣ ਤੱਕ ਸਿਰਫ 23 ਸੀਟਾਂ ‘ਤੇ ਹੀ ਚੋਣਾਂ ਲੜਦੀ ਰਹੀ ਹੈ ਪਰ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਉਸ ਨੂੰ ਪੂਰੇ ਸੂਬੇ ਵਿਚ ਆਪਣਾ ਸਿਆਸੀ ਆਧਾਰ ਵਧਾਉਣ ਦਾ ਮੌਕਾ ਮਿਲ ਗਿਆ ਸੀ ਪਰ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਭਾਜਪਾ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਖੇਤੀ ਕਾਨੂੰਨ ਰੱਦ ਹੋਣ ਨਾਲ ਹੁਣ ਭਾਜਪਾ ਕੋਲ ਪੰਜਾਬ ਵਿਚ ਇੱਕ ਵੱਡਾ ਮੌਕਾ ਹੈ ਕਿ ਸਾਰੀਆਂ 117 ਸੀਟਾਂ ‘ਤੇ ਸਿਆਸੀ ਆਧਾਰ ਵਧਾਇਆ ਜਾ ਸਕੇ। ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਹੁਣੇ ਜਿਹੇ ‘ਨਯਾ ਪੰਜਾਬ ਭਾਜਪਾ ਦੇ ਨਾਲ’ ਨਾਅਰਾ ਲਗਾ ਕੇ ਇਹ ਸੰਦੇਸ਼ ਦਿੱਤਾ ਸੀ ਕਿ ਭਾਜਪਾ ਪੰਜਾਬ ਦੇ ਸਿਆਸੀ ਖੇਡ ‘ਚ ਵਾਪਸ ਆ ਰਹੀ ਹੈ।