ਲੁਧਿਆਣਾ ਵਿੱਚ ਛਾਵਨੀ ਮੁਹੱਲਾ ਵਿੱਚ ਇੱਕ ਔਰਤ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਇੰਸਪੈਕਟਰ, ਉਸਦੇ ਕੌਂਸਲਰ ਪਿਤਾ, ਭਰਾਵਾਂ ਸਮੇਤ 12 ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।
ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਥਾਣਾ ਚਾਰ ਵਿੱਚ ਮ੍ਰਿਤਕਾ ਪੂਜਾ ਦੀ ਮਾਤਾ ਅਮਰ ਕੌਰ ਦੀ ਸ਼ਿਕਾਇਤ ‘ਤੇ ਇੰਸਪੈਕਟਰ ਬਿੱਟਨ ਕੁਮਾਰ, ਉਸ ਦੇ ਪਿਤਾ ਕੌਂਸਲਰ ਸੁਰਿੰਦਰ ਅਟਵਾਲ, ਭਰਾ ਸਾਜਨ ਅਟਵਾਲ ਅਤੇ ਪਵਨ ਅਟਵਾਲ, ਕੁਲਜਿੰਦਰ ਕੌਰ, ਮਨਜੀਤ ਕੌਰ, ਰਵਿੰਦਰ ਕੌਰ, ਬਲਬੀਰ ਸਿੰਘ ਮੱਕੜ, ਜਸਪਾਲ ਸਿੰਘ, ਗੁਰਚਰਨ ਸਿੰਘ ਰਵਿੰਦਰ ਸਿੰਘ, ਪ੍ਰਦੀਪ ਕੁਮਾਰ ਖਿਲਾਫ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਦਰਅਸਲ, ਪਿਛਲੇ ਦਿਨੀਂ ਪ੍ਰਾਪਰਟੀ ਦੇ ਝਗੜੇ ਵਿੱਚ ਪੂਜਾ ਨੇ ਨਿਗਲ ਲਿਆ ਸੀ। ਉਸ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਸੀ, ਜਿਸ ਵਿੱਚ ਉਸ ਨੇ ਭਾਜਪਾ ਕੌਂਸਲਰ, ਉਸ ਦੇ ਇੰਸਪੈਕਟਰ ਪੁੱਤਰ, ਛੋਟੇ ਬੇਟੇ ਸਮੇਤ 12 ਲੋਕਾਂ ਦੇ ਨਾਮ ਲਿਖ ਕੇ ਦੋਸ਼ ਲਾਏ ਸਨ। ਨੋਟ ਵਿਚ ਲਿਖਿਆ ਗਿਆ ਹੈ ਕਿ ਜੇ ਉਸ ਨਾਲ ਕੁਝ ਹੁੰਦਾ ਹੈ ਤਾਂ ਹਰ ਕੋਈ ਜ਼ਿੰਮੇਵਾਰ ਹੋਵੇਗਾ।
ਪੂਜਾ ਦੇ ਭਰਾ ਨਵਦੀਪ ਮੁਤਾਬਕ ਪੂਜਾ ਦਾ ਪਤੀ ਨਹੀਂ ਹੈ, ਉਹ ਆਪਣੀ ਪੰਜ ਸਾਲਾਂ ਦੀ ਬੇਟੀ ਅਤੇ ਬਜ਼ੁਰਗ ਮਾਂ ਨਾਲ ਘਰ ਵਿੱਚ ਰਹਿੰਦੀ ਸੀ। ਸਾਲ 2013 ਵਿੱਚ ਭਾਜਪਾ ਕੌਂਸਲਰ, ਉਸਦੇ ਇੰਸਪੈਕਟਰ ਪੁੱਤਰ, ਛੋਟੇ ਬੇਟੇ ਸਮੇਤ 12 ਲੋਕਾਂ ਨੇ ਧੋਖਾਧੜੀ ਕਰਕੇ ਆਪਣੇ ਨਾਮ ਪਲਾਟ ਅਤੇ ਮਕਾਨ ਰਜਿਸਟਰੀਆਂ ਕਰਵਾ ਲਈਆਂ ਸਨ। ਜਿਸ ਤੋਂ ਬਾਅਦ ਉਸਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਤਾਂ ਜੋ ਉਹ ਘਰ ਅਤੇ ਪਲਾਟ ਖਾਲੀ ਕਰ ਦੇਵੇ। ਹਰ ਰੋਜ਼ ਉਹ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਉਸ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
ਪੂਜਾ ਵੱਲੋਂ ਜ਼ਹਿਰ ਨਿਗਲਣ ਅਤੇ ਹਸਪਾਤਲ ਵਿੱਚ ਹਾਲਤ ਗੰਭੀਰ ਹੋਣ ਦੇ ਬਾਵਜੂਦ ਪੁਲਿਸ ਕਾਰਵਾਈ ਕਰਨ ਨੂੰ ਟਾਲਦੀ ਰਹੀ। ਇਸ ਤੋਂ ਬਾਅਦ ਪੂਜਾ ਦਾ ਮੂੰਹ ਬੋਲਾ ਭਰਾ ਨਵਦੀਪ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮਿਲਿਆ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਸੰਬੰਧੀ ਮ੍ਰਿਤਕਾ ਦੀ ਬਜ਼ੁਰਗ ਮਾਂ ਅਮਰ ਕੌਰ ਨੇ ਵੀ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਕੇ ਨਿਆਂ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ ਕਿ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਦੋਸ਼ੀਆਂ ਨੇ ਉਨ੍ਹਾਂ ਦੇ ਮਕਾਨ ਵਿੱਚ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਵੀ ਕਟਵਾ ਦਿੱਤਾ ਹੈ।