ਉੱਤਰ ਰੇਲਵੇ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ (ਯੂਐੱਸਬੀਆਰਐੱਲ) ਰੇਲ ਪਰਿਯੋਜਨਾ ਤਹਿਤ ਨਿਰਮਾਣ ਅਧੀਨ ਕਟਰਾ-ਬਨਿਹਾਲ ਸੈਕਸ਼ਨ ਵਿਚ ਸਵਾਲਕੋਟ ਤੇ ਸੰਗਲਦਨ ਸਟੇਸ਼ਨ ਵਿਚ ਟਨਲ ਟੀ-14 ਦਾ ਬ੍ਰੇਕ ਥਰੂਅ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਸੁਰੰਗ ਟੀ-14 ਦੇ ਬ੍ਰੇਕ ਥਰੂ ਦੌਰਾਨ ਲਾਈਨ ਤੇ ਲੈਵਲ ਨੂੰ ਸਹੀ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਹੈ।
ਇਸ ਕੰਮ ਅਵੰਤੀਪੋਰਾ ਕਸ਼ਮੀਰ ਦੀ ਮਹਿਲਾ ਕਰਮਚਾਰੀ ਇੰਦੂ ਪਾਲ ਕੌਰ ਨੇ ਕੀਤਾ ਹੈ ਜੋ ਜੋ IRCON ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਹੀ ਹੈ। ਟੀ-14 ਸੁਰੰਗ ਦੀ ਕੁੱਲ ਲੰਬਾਈ 6.284 ਕਿਲੋਮੀਟਰ ਹੈ। ਇਸ ਦੇ ਇੱਕ ਸਿਰੇ ‘ਤੇ ਰਿਆਸੀ ਅਤੇ ਦੂਜੇ ਸਿਰੇ ‘ਤੇ ਰਾਮਬਨ ਜ਼ਿਲ੍ਹਾ ਹੈ। ਇਹ ਸੁਰੰਗ ਪੋਰਟਲ ਰਿਆਸੀ ਅਤੇ ਰਾਮਬਨ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਸਥਿਤ ਹਨ, ਜਿੱਥੇ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਸੜਕ ਸੰਪਰਕ ਨਹੀਂ ਸੀ।
ਸੁਰੰਗ ਟੀ-14 ਦਾ ਦੱਖਣ ਪੋਰਟਲ (ਪੀ-1) ਲਗਭਗ 1070 ਮੀਟਰ ਦੀ ਉਚਾਈ ‘ਤੇ ਜ਼ਿਲ੍ਹਾ ਮੁੱਖ ਦਫਤਰ ਰਿਆਸੀ (ਜੰਮੂ-ਕਸ਼ਮੀਰ)ਤੋਂ 100 ਕਿਲੋਮੀਟਰ ਦੀ ਦੂਰੀ ‘ਤੇ ਅਰਨਾਸ ਤਹਿਸੀਲ ਦੇ ਸਵਾਲਕੋਟ ਪਿੰਡ ਵਿਚ ਸਥਿਤ ਹੈ ਜਦੋਂ ਕਿ ਸੁਰੰਗ ਦਾ ਉੱਤਰੀ ਪੋਰਟਲ (ਪੀ-2) ਲਗਭਗ 1150 ਮੀਟਰ ਦੀ ਉਚਾਈ ‘ਤੇ ਜ਼ਿਲ੍ਹਾ ਰਾਮਬਨ ਦੀ ਤਹਿਸੀਲ ਗੂਲ ਦੇ ਇੰਡ ਪਿੰਡ ਵਿਚ ਸਥਿਤ ਹੈ।
ਟੀ-14 ਟਨ ਵਿਚ ਦੋ ਟਿਊਬ ਅਰਥਾਤ ਮੁੱਖ ਟਨਲ ਅਤੇ ਦੂਜੀ ਐਸਕੇਪ ਟਨਲ ਹੈ। ਸੁਰੰਗ ਦੇ ਨਿਰਮਾਣ ਵਿਚ NATM ਤਰੀਕੇ ਦਾ ਇਸਤੇਮਾਲ ਹੋਇਆ ਹੈ ਜੋ ਕਿ ਇੱਕ ਨਿਰੀਖਣ ਅਤੇ ਕ੍ਰਮਵਾਰ ਨਿਰਮਾਣ ਵਿਧੀ ਹੈ। NATM ਵੱਖ-ਵੱਖ ਭੂ-ਵਿਗਿਆਨਕ ਖੇਤਰਾਂ ਅਤੇ ਪੱਧਰਾਂ ਵਿੱਚ ਸੁਰੰਗ ਬਣਾਉਣ ਲਈ ਇੱਕ ਢੁਕਵਾਂ ਤਰੀਕਾ ਹੈ। ਸੁਰੰਗ ਦਾ ਕਰਾਸ ਸੈਕਸ਼ਨ ਇੱਕ ਸੋਧੇ ਹੋਏ ਘੋੜੇ ਦੀ ਨਾੜ ਦੀ ਸ਼ਕਲ ਵਿੱਚ ਹੈ।
ਇਸ ਲੰਬੀ ਸੁਰੰਗ ਦੇ ਨਿਰਮਾਣ ਨੂੰ ਬਣਾਉਣ ਲਈ 978 ਮੀਟਰ ਲੰਬਾ ਪ੍ਰਵੇਸ਼ ਮਾਰਗ ਬਣਾਇਆ ਗਿਆ ਹੈ ਤੇ ਸੁਰੰਗ ਦੇ ਅੰਦਰ ਦਾ ਰੂਲਿਗ ਗ੍ਰੇਡੀਐਂਟ 80 ਵਿਚੋਂ 1 ਹੈ ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਡਿਜ਼ਾਈਨ ਰਫਤਾਰ ਦੀ ਸਮਰੱਥਾ ਰੱਖਦਾ ਹੈ। ਕੌਮਾਂਤਰੀ ਮਾਪਦੰਡਾਂ ਅਨੁਸਾਰ ਮੁੱਖ ਸੁਰੰਗ ਦੇ ਬਰਾਬਰ ਐਕਕੇਪ ਟਨਲ ਦਾ ਨਿਰਮਾਣ ਵੀ ਜਾਰੀ ਹੈ। ਇਹ ਬਚਾਅ, ਰਾਹਤ ਤੇ ਬਹਾਲੀ ਕੰਮਾਂ ਨੂੰ ਆਸਾਨ ਬਣਾਉਣ ਲਈ 375 ਮੀਟਰ ਦੇ ਵਕਫੇ ‘ਤੇ ਕ੍ਰਾਸ ਗਲਿਆਰਿਆਂ ਨਾਲ ਜੁੜੀ ਹੈ।
ਇਹ ਵੀ ਪੜ੍ਹੋ : ‘ਸਖਤੀ ਦੇ ਬਾਵਜੂਦ ਨਹੀਂ ਰੁਕ ਰਹੀ ਗੈਰ-ਕਾਨੂੰਨੀ ਮਾਈਨਿੰਗ, ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰੀ’ : ਹਾਈਕੋਰਟ
ਉੱਤਰ ਰੇਲਵੇ ਨੇ ਨਿਰਮਾਣ ਦਾ ਕੰਮ ਦੱਖਣ ਪੋਰਟਲ (ਪੀ-1) ਤੋਂ ਮੈਸਰਸ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ ਨੂੰ ਤੇ ਉੱਤਰ ਪੋਰਟਲ (ਪੀ-2) ਤੋਂ ਮਾਸਰਸ ਇਰਕਾਨ ਇੰਟਰਨੈਸ਼ਨਲ ਲਿਮਟਿਡ ਨੂੰ ਸੌਂਪਿਆ ਸੀ। ਤਜਰਬੇਕਾਰ ਇੰਜੀਨੀਅਰਾਂ ਦੀ ਟੀਮ ਨੇ ਸਾਰੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਤੇ ਇਸ ਮਹੱਤਵਪੂਰ ਬ੍ਰੇਕ ਥਰੂ ਨੂੰ ਸਫਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: