ਗਵਾਲੀਅਰ ਵਿਚ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਣੇ ਆਇਆ ਹੈ। ਇਥੇ ਹਸਪਤਾਲ ਵਿਚ ਚਾਰ ਪੈਰਾਂ ਵਾਲੀ ਇਕ ਬੱਚੀ ਨੇ ਜਨਮ ਲਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੱਖਾਂ ਵਿਚ ਇਕ ਅਜਿਹਾ ਮਾਮਲਾ ਹੁੰਦਾ ਹੈ। ਬੱਚੇ ਦੇ ਜਨਮ ਸਮੇਂ ਉਸ ਵਿੱਚ ਸਰੀਰਕ ਕਮਜ਼ੋਰੀ ਸੀ ਅਤੇ ਕੁਝ ਭਰੂਣ ਵਾਧੂ ਹੋ ਗਏ ਹਨ।
ਇਸ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ਵਿਚ ਆਈਸੀਓਪੈਗਸ ਕਿਹਾ ਜਾਂਦਾ ਹੈ। ਬੱਚੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰ ਸਰਜਰੀ ਰਾਹੀਂ ਉਸ ਦੇ ਦੋ ਵਾਧੂ ਪੈਰ ਕੱਢਣ ਦੀ ਗੱਲ ਕਰ ਰਹੇ ਹਨ। ਇਸ ਨੰਨ੍ਹੀ ਬੱਚੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਰਹੀ ਹੈ ਤੇ ਦੂਜੇ ਪਾਸੇ ਡਾਕਟਰ ਵੀ ਹੈਰਾਨ ਹਨ।
ਇਹ ਵੀ ਪੜ੍ਹੋ : ਕੁਲਦੀਪ ਯਾਦਵ ਨੇ ਰਚਿਆ ਇਤਿਹਾਸ, 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਤੋੜਿਆ ਅਸ਼ਵਿਨ ਤੇ ਕੁੰਬਲੇ ਦਾ ਰਿਕਾਰਡ
ਵੀਡੀਓ ਲਈ ਕਲਿੱਕ ਕਰੋ -: