ਝਾਰਖੰਡ ਦੀ ਰਾਜਧਾਨੀ ਦੇ ਸਰਕਾਰੀ ਹਸਪਤਾਲ ਰਿਮਸ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਚਤਰਾ ਦੇ ਝਟਖੋਰੀ ਦੀ ਰਹਿਣ ਵਾਲੀ ਅੰਕਿਤਾ ਨੇ ਇਕੱਠੇ 5 ਬੱਚਿਆਂ ਨੂੰ ਜਨਮ ਦਿੱਤਾ ਹੈ। ਰਿਸਮ ਦੇ ਡਾਕਟਰਾਂ ਨੇ ਅੰਕਿਤਾ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਦੇ ਬਾਅਦ ਬੱਚੇ ਤੇ ਮਾਂ ਦੋਵੇਂ ਸਿਹਤਮੰਦ ਹਨ।
ਅੰਕਿਤਾ ਦਾ ਸਫਲਤਾਪੂਰਵਕ ਆਪ੍ਰੇਸ਼ਨ ਕਰਨ ਵਾਲੀ ਡਾਕਟਰ ਸ਼ਸ਼ੀ ਬਾਲਾ ਨੇ ਦੱਸਿਆ ਕਿ ਅਸੀਂ ਇਨ੍ਹਾਂ ਦਾ ਪਹਿਲਾਂ ਅਲਟਰਾਸਾਊਂਡ ਕੀਤਾ ਸੀ ਉਦੋਂ ਪਤਾ ਚੱਲ ਗਿਆ ਸੀ ਕਿ 5 ਬੱਚੇ ਹਨ। 5 ਬੱਚਿਆਂ ਨੂੰ ਕੰਸੀਵ ਕਰਨਾ ਇਕ ਬਹੁਤ ਹੀ ਰਿਸਕੀ ਮਾਮਲਾ ਹੁੰਦਾ ਹੈ ਪਰ ਅੰਕਤਾ ਨੇ ਕਿਹਾ ਕਿ ਉਹ ਇਹ ਰਿਸਕ ਲੈਣ ਲਈ ਤਿਆਰ ਹੈ। ਸਾਡੀ ਲਈ ਇਹ ਇਕ ਚੁਣੌਤੀ ਸੀ। ਆਪ੍ਰੇਸ਼ਨ ਸਫਲ ਰਿਹਾ ਤੇ ਬੱਚੇ ਤੇ ਮਾਂ ਦੋਵੇਂ ਸਿਹਤਮੰਦ ਹਨ। ਬੱਚੇ ਥੋੜ੍ਹਾ ਅੰਡਰਵੇਟ ਹਨ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਅੰਕਿਤਾ ਨੇ ਦੱਸਿਆ ਕਿ ਮੈਨੂੰ ਪ੍ਰੈਗਨੈਂਸੀ ਦੇ 1 ਮਹੀਨੇ ਬਾਅਦ ਡਾਕਟਰ ਨੇ ਅਲਟਰਾਸਾਊਂਡ ਕਰਕੇ ਦੱਸਿਆ ਕਿ ਮੇਰੇ ਪੇਟ ਵਿਚ 5 ਬੱਚੇ ਹਨ ਪਰ ਇਹ ਬਹੁਤ ਰਿਸਕੀ ਹੋ ਸਕਦਾ ਹੈ ਤੁਸੀਂ ਵਾਸ਼ ਕਰਾ ਲਓ ਪਰ ਮੈਂ ਕਿਹਾ ਕਿ ਇਨ੍ਹਾਂ ਪੰਜ ਬੱਚਿਆਂ ਨੂੰ ਦੁਨੀਆ ਵਿਚ ਸਹੀ ਸਲਾਮਤ ਲਿਆਉਣਾ ਹੈ। ਅੱਜ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਮੇਰੇ ਘਰ ਵਿਚ 5 ਲਕਸ਼ਮੀ ਇਕੱਠੇ ਆਈਆਂ ਹਨ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਮੁਆਵਜ਼ਾ ਘਪਲਾ : ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ 6 ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ
ਅੰਕਿਤਾ ਨੇ ਦੱਸਿਆ ਕਿ ਮੇਰੇ ਵਿਆਹ ਨੂੰ 7 ਸਾਲ ਹੋ ਗਏ ਹਨ ਪਰ ਮੈਂ ਗਰਭਵਤੀ ਨਹੀਂ ਹੋ ਸਕੀ ਸੀ। ਕਈ ਵਾਰ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਮੇਰੇ ਪਤੀ ਫਲ ਵੇਚਦੇ ਹਨ ਤੇ ਘਰ ਦੀ ਆਰਥਿਕ ਸਥਿਤੀ ਥੋੜ੍ਹੀ ਕਮਜ਼ੋਰ ਹੈ। ਇਸ ਲਈ ਅਸੀਂ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹਾਂ ਜਿਸ ਨਾਲ ਸਾਡੀਆਂ ਬੇਟੀਆਂ ਨੂੰ ਪੜ੍ਹਾਉਣ-ਲਿਖਾਉਣ ਵਿਚ ਥੋੜ੍ਹੀ ਮਦਦ ਹੋ ਜਾਵੇ।
ਵੀਡੀਓ ਲਈ ਕਲਿੱਕ ਕਰੋ -: