ਜਿਸ ਔਰਤ ਦੇ ਕਤਲ ਕੇਸ ਵਿਚ ਉਸ ਦਾ ਪਤੀ ਆਪਣੇ ਦੋਸਤ ਨਾਲ ਲਗਭਗ ਡੇਢ ਸਾਲ ਜੇਲ੍ਹ ਵਿਚ ਰਿਹਾ, ਉਹ ਜ਼ਿੰਦਾ ਮਿਲੀ ਹੈ। ਮਹਿਲਾ 7 ਸਾਲ ਤੋਂ ਆਪਣੇ ਦੂਜੇ ਪਤੀ ਨਾਲ ਰਹਿ ਰਹੀ ਹੈ। ਮਾਮਲਾ ਦੌਸਾ ਦਾ ਹੈ। ਦੌਸਾ ਦੇ ਬਾਲਾਜੀ ਥਾਣਾ ਇੰਚਾਰਜ ਅਜੀਤ ਬੜਸਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਥੁਰਾ ਪੁਲਿਸ ਦੌਸਾ ਪਹੁੰਚੀ। ਇਥੋਂ ਆਰਤੀ (32) ਨੂੰ ਡਿਟੇਨ ਕਰਕੇ ਆਪਣੇ ਨਾਲ ਮਥੁਰਾ ਲੈ ਗਈ। ਆਰਤੀ ਦੇ ਮਡਰ ਮਾਮਲੇ ਵਿਚ ਉਸ ਦਾ ਪਤੀ ਸੋਨੂੰ ਸੈਣੀ (32) ਨੇ ਡੇਢ ਸਾਲ ਤੇ ਉਸ ਦੇ ਦੋਸਤ ਗੋਪਾਲ ਸੈਣੀ ਨੇ 9 ਮਹੀਨੇ ਜੇਲ੍ਹ ਵਿਚ ਬਿਤਾਏ।
ਮਾਮਲਾ 2015 ਦਾ ਹੈ। ਦੌਸਾ ਦੇ ਬਾਲਾਜੀ ਕਸਬੇ ਵਿਚ ਸਮਾਧੀ ਗਲੀ, ਮੁੰਬਈ ਧਰਮਸ਼ਾਲਾ ਕੋਲ ਉਹ ਇਕ ਦੁਕਾਨ ‘ਤੇ ਕੰਮ ਕਰਦਾ ਸੀ। ਜਨਮ ਅਸ਼ਟਮੀ ਦੇ ਦੂਜੇ ਦਿਨ ਯੂਪੀ ਦੇ ਮਥੁਰਾ ਦੀ ਰਹਿਣ ਵਾਲੀ ਆਰਤੀ ਆਪਣੇ ਪਿਤਾ ਸੂਰਜ ਪ੍ਰਸਾਦ ਨਾਲ ਬਾਲਾਜੀ ਦਰਸ਼ਨ ਲਈ ਆਈ ਸੀ। ਉਥੇ ਆਰਤੀ ਨਾਲ ਉਸ ਦੀ ਜਾਣ-ਪਛਾਣ ਹੋ ਗਈ। ਲਗਭਗ 20 ਦਿਨ ਬਾਅਦ ਆਰਤੀ ਇਕੱਲੇ ਬਾਲਾਜੀ ਆਈ ਤੇ ਸੋਨੂੰ ਨਾਲ ਪਿਆਰ ਦਾ ਇਜ਼ਹਾਰ ਕੀਤਾ ਤੇ ਵਿਆਹ ਦੀ ਇੱਛਾ ਪ੍ਰਗਟਾਈ। ਦੋਵਾਂ ਨੇ 8 ਸਤੰਬਰ 2015 ਨੂੰ ਕੋਰਟ ਮੈਰਿਜ ਕਰ ਲਈ।
ਵਿਆਹ ਦੇ ਬਾਅਦ ਉਹ ਆਰਤੀ ਨੂੰ ਆਪਣੇ ਪਿੰਡ ਰਸੀਦਪੁਰ ਲੈ ਕੇ ਚਲਾ ਗਿਆ। ਉਥੇ ਪਹੁੰਚਦੇ ਹੀ ਆਰਤੀ ਨੇ ਉਸ ਨੇ ਜਾਇਦਾਦ ਆਪਣੇ ਨਾਂ ਕਰਨ, ਫੋਰ ਵ੍ਹੀਲਰ ਤੇ 50,000 ਰੁਪਏ ਦੀ ਮੰਗ ਕੀਤੀ। ਸੋਨੂੰ ਨੇ ਮਨ੍ਹਾ ਕੀਤਾ ਤਾਂ ਉਹ 8 ਦਿਨ ਬਾਅਦ ਲਾਪਤਾ ਹੋ ਗਈ। ਸੋਨੂੰ ਨੇ ਆਰਤੀ ਦੀ ਕਾਫੀ ਭਾਲ ਕੀਤੀ। ਕੋਈ ਸੁਰਾਗ ਨਹੀਂ ਲੱਗਾ।
ਸੋਨੂੰ ਨੇ ਆਰਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਨਹੀਂ ਲਿਖਾਈ। ਉਸ ਨੇ ਦੱਸਿਆ ਕਿ ਆਰਤੀ ਘਰ ਤੋਂ ਭੱਜ ਕੇ ਆਈ ਸੀ। ਉਹ ਖੁਦ ਹੀ ਆਰਤੀ ਨੂੰ ਲੱਭਦਾ ਰਿਹਾ। ਆਰਤੀ ਦੇ ਲਾਪਤਾ ਹੋਣ ਦੇ ਬਾਅਦ ਉਸ ਦੇ ਪਿਤਾ ਸੂਰਜ ਪ੍ਰਸਾਤ ਨੇ 25 ਸਤੰਬਰ ਨੂੰ ਗੁੰਮਸ਼ੁਦਗੀ ਦਰਜ ਕਰਵਾਈ। ਰਿਪੋਰਟ ਵਿਚ ਸੋਨੂੰ ਸੈਣੀ ਵਾਸੀ ਰਸੀਦਪੁਰ ਭਗਵਾਨ ਉਰਫ ਗੋਪਾਲ ਸੈਣੀ ਵਾਸੀ ਉਦੇਪੁਰਾ ਤੇ ਅਰਵਿੰਦ ਪਾਠਕ ਦੇ ਨਾਂ ਦਾ ਜ਼ਿਕਰ ਕੀਤਾ।
ਗੁੰਮਸ਼ੁਦਗੀ ਦਰਜ ਹੋਣ ਦੇ ਬਾਅਦ 29 ਸਤੰਬਰ 2015 ਨੂੰ ਮਥੁਰਾ ਜ਼ਿਲ੍ਹੇ ਦੇ ਨਹਿਰੀ ਖੇਤਰ ਵਿਚ 35 ਸਾਲਾ ਅਣਪਛਾਤੀ ਮਹਿਲਾ ਦੀ ਲਾਸ਼ ਨਹਿਰ ਵਿਚੋਂ ਮਿਲੀ। ਆਰਤੀ ਦੇ ਪਿਤਾ ਸੂਰਜ ਪ੍ਰਸਾਦ ਤੋਂ ਲਾਸ਼ ਦੀ ਪਛਾਣ ਕਰਵਾਈ। ਸੂਰਜ ਨੇ ਲਾਸ਼ ਦੀ ਪਛਾਣ ਆਰਤੀ ਵਜੋਂ ਕੀਤੀ। ਲਾਸ਼ ਮਿਲਣ ਦੇ ਬਾਅਦ 17 ਮਾਰਚ 2016 ਨੂੰ ਸੂਰਜ ਪ੍ਰਸਾਦ ਨੇ ਸੋਨੂੰ ਸਣੇ ਕਈ ਲੋਕਾਂ ‘ਤੇ ਹਤਿਆ ਕਰਕੇ ਲਾਸ਼ ਨਹਿਰ ਵਿਚ ਸੁੱਟਣ ਦਾ ਦੋਸ਼ ਲਗਾ ਕੇ FIR ਦਰਜ ਕਰਵਾਈ।
ਮਾਮਲੇ ਵਿਚ ਗੋਪਾਲ ਨੂੰ 9 ਮਹੀਨੇ, ਸੋਨੂੰ ਨੂੰ 18 ਮਹੀਨੇ ਤੱਕ ਜੇਲ੍ਹ ਦੀ ਸਜ਼ਾ ਕੱਟਣੀ ਪਈ। ਸੋਨੂੰ ਨੇ ਦੱਸਿਆ ਕਿ ਰਿਮਾਂਡ ਵਿਚ ਥਰਡ ਡਿਗਰੀ ਟਾਰਚਰ ਦਾ ਡਰ ਦਿਖਾਇਆ। ਨਹੁੰ ਉਖਾੜ ਲਏ। ਉਂਗਲੀਆਂ ਮੋੜ ਦਿੱਤੀਆਂ। ਕਿਹਾਕਿ ਐਨਕਾਊਂਟਰ ਵਿਚ ਮਾਰ ਦੇਵਾਂਗੇ। 7 ਦਿਨ ਦੇ ਰਿਮਾਂਡ ਵਿਚ ਹੱਡੀਆਂ ਤੋੜ ਦੇਵਾਂਗੇ। ਇਸ ਤਰ੍ਹਾਂ ਡਰ ਕੇ ਅਸੀਂ ਜੁਰਮ ਕਬੂਲ ਲਿਆ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਦੇ ਸੁਰੱਖਿਆ ਕਰਮੀ ਤੋਂ ਅਚਾਨਕ ਚੱਲੀ ਗੋਲੀ, ਦੂਜਾ ਮੁਲਾਜ਼ਮ ਹੋਇਆ ਜ਼ਖਮੀ
ਸੋਨੂੰ ਦੇ ਗੋਪਾਲ ਦੋਵੇਂ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਤੇ ਮਜ਼ਦੂਰੀ ਕਰਨ ਲੱਗੇ। ਕੁਝ ਦਿਨ ਪਹਿਲਾਂ ਬਾਲਾ ਜੀ ਵਿਚ ਹੀ ਗੋਪਾਲ ਦੀ ਜਾਣ-ਪਛਾਣ ਨਜ਼ਦੀਕੀ ਪਿੰਡ ਵਿਸ਼ਾਲਾ ਦੇ ਇਕ ਨੌਜਵਾਨ ਨਾਲ ਹੋਈ। ਨੌਜਵਾਨ ਵੀ ਦੁਕਾਨ ‘ਤੇ ਕੰਮ ਕਰਦਾ ਸੀ। ਨੌਜਵਾਨ ਨੇ ਦੱਸਿਆ ਕਿ ਵਿਸ਼ਾਲਾ ਪਿੰਡ ਵਿਚ ਰੇਬਾਰੀ ਸਮਾਜ ਦੇ ਇਕ ਗਰ ਵਿਚ ਯੂਪੀ ਦੇ ਉਰਈ ਦੀ ਲੜਕੀ ਕੁਝ ਸਾਲ ਤੋਂ ਵਿਆਹ ਕਰਕੇ ਰਹਿ ਰਹੀ ਹੈ। ਗੋਪਾਲ ਨੂੰ ਸ਼ੱਕ ਹੋਇਆ ਤਾਂ ਉਸ ਨੇ ਸੋਨੂੰ ਨੂੰ ਦੱਸਿਆ। ਉੁਨ੍ਹਾਂ ਤੈਅ ਕੀਤਾ ਕਿ ਉਹ ਪਤਾ ਲਗਾਉਣਗੇ ਕਿ ਉਹ ਆਰਤੀ ਹੀ ਤਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸੋਨੂੰ ਤੇ ਗੋਪਾਲ ਨੇ ਯੋਜਨਾ ਬਣਾਈ ਤੇ ਸਵੱਛ ਭਾਰਤ ਮਿਸ਼ਨ ਦਾ ਵਰਕਰ ਬਣ ਕੇ ਬਿਸਾਲਾ ਪਿੰਡ ਭੇਜਿਆ। ਮਹਿਲਾ ਦੇ ਘਰ ਸਵੱਛ ਭਾਰਤ ਮਿਸ਼ਨ ਤਹਿਤ ਟੁਆਇਲਟ ਬਣਾਉਣ ਤੇਰਕਮ ਦੇਣ ਦਾ ਝਾਂਸਾ ਦਿੱਤਾ। ਯੋਜਨਾ ਦਾ ਲਾਭ ਲੈਣ ਲਈ ਮਹਿਲਾ ਮੁਖੀਆ ਦੇ ਦਸਤਾਵੇਜ਼ ਚਾਹੀਦੇ। ਮਹਿਲਾ ਨੇ ਸਾਰੇ ਦਸਤਾਵੇਜ਼ ਨੌਜਵਾਨ ਨੂੰ ਸੌਂਪ ਦਿੱਤੇ ਜਿਸ ਤੋਂ ਸਾਫ ਹੋ ਗਿਆ ਕਿ ਮਹਿਲਾ ਕੋਈ ਹੋਰ ਨਹੀਂ ਸਗੋਂ ਆਰਤੀ ਹੀ ਸੀ।
ਇਸ ਦੇ ਬਾਅਦ ਸੋਨੂੰ ਤੇ ਗੋਪਾਲ ਨੇ ਬਾਲਾਜੀ ਥਾਣਾ ਇੰਚਾਰਜ ਅਜੀਤ ਬੜਸਰਾ ਤੋਂ ਮਦਦ ਦੀ ਗੁਹਾਰ ਲਗਾਈ। ਮਥੁਰਾ ਐੱਸਟੀਐੱਫ ਦੇ ਇੰਚਾਰਜ ਅਜੈ ਕੌਸ਼ਲ ਦੀ ਅਗਵਾਈ ਵਿਚ ਟੀਮ ਵਿਸ਼ਾਲਾ ਪਿੰਡ ਪਹੁੰਚੀ ਤੇ ਮਹਿਲਾ ਨਾਲ ਗੱਲ ਕਰਕੇ ਪਛਾਣ ਦੀ ਪੁਸ਼ਟੀ ਕੀਤੀ ਤੇ ਆਰਤੀ ਨੂੰ ਹਿਰਾਸਤ ਵਿਚ ਲੈ ਲਿਆ।