ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਬੋਰਡਿੰਗ ਗੇਟ ‘ਚ ਐਂਟਰੀ ਨਾ ਮਿਲਣ ਦੇ ਬਾਅਦ ਇੱਕ ਔਰਤ ਨੂੰ ਪੈਨਿਕ ਅਟਾਕ ਆਇਆ ਅਤੇ ਉਹ ਜ਼ਮੀਨ ‘ਤੇ ਡਿੱਗ ਗਈ। ਇਹ ਵੀਡੀਓ ਮਹਿਲਾ ਦੇ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਵਿਚ ਉਸ ਨੇ ਏਅਰ ਇੰਡੀਆ ਦੇ ਕਰਮਚਾਰੀਆਂ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਉਨ੍ਹਾਂ ਨੂੰ ਫਲਾਈਟ ਨਹੀਂ ਫੜਨ ਦਿੱਤੀ ਗਈ ਜਿਸ ਕਾਰਨ ਇਹ ਵਾਕਿਆ ਹੋਇਆ।
ਜਦੋਂਕਿ ਏਅਰ ਇੰਡੀਆ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਤਿੰਨ ਯਾਤਰੀ ਬੋਰਡਿੰਗ ਗੇਟ ਬੰਦ ਹੋਣ ਦੇ ਬਾਅਦ ਪਹੁੰਚੇ ਸਨ। ਗੇਟ ਬੰਦ ਹੋਣ ਤੋਂ ਪਹਿਲਾਂ ਸਟਾਫ ਨੇ ਕਈ ਵਾਰ ਉਨ੍ਹਾਂ ਦਾ ਨਾਂ ਵੀ ਅਨਾਊਂਸ ਕੀਤਾ ਸੀ।
ਵਿਪੁਲ ਭਿਮਾਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਗਏ ਵੀਡੀਓ ਵਿਚ ਲਿਖਿਆ ਹੈ ਕਿ ਅਸੀਂ ਚੇਕ-ਇਨ ਕੀਤਾ ਅਤੇ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ ਕਿ ਅਸੀਂ ਗੇਟ 32B ਵੱਲ ਵਧ ਰਹੇ ਹਾਂ। ਸਾਡੇ ਨਾਲ ਇਕ ਹਾਰਟ ਮਰੀਜ਼ ਹੈ, ਜੋ ਦੌੜ ਨਹੀਂ ਸਕਦੀ। ਇਸ ਲਈ ਸਾਨੂੰ 5 ਮਿੰਟ ਦੀ ਦੇਰੀ ਹੋਵੇਗੀ। ਮੇਰਾ ਭਰਾ 2 ਮਿੰਟ ਦੇ ਅੰਦਰ ਬੋਰਡਿੰਗ ਗੇਟ ‘ਤੇ ਪਹੁੰਚ ਗਿਆ ਤੇ ਮੈਂ ਆਪਣੀ ਆਂਟੀ ਨਾਲ ਪਿੱਛੇ ਪਹੁੰਚਿਆ। ਏਅਰ ਇੰਡੀਆ ਦੀ ਉਡਾਣ AI 823 ਨੂੰ ਅੱਧਾ ਘੰਟਾ ਸੀ ਪਰ ਬੋਰਡਿੰਗ ਗੇਟ ਬੰਦ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਆਂਟੀ ਦੇ ਬੇਟੇ ਦਾ ਫਾਈਨਲ ਦਾ ਪੇਪਰ ਸੀ ਜੋ ਐਂਟਰੀ ਨਾ ਮਿਲਣ ਕਾਰਨ ਛੁੱਟ ਗਿਆ। ਉਨ੍ਹਾਂ ਦੀ ਇੰਹੀ ਚਿੰਤਾ ਪੈਨਿਕ ਅਟੈਕ ਵਿਚ ਬਦਲ ਗਈ ਤੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਸਟਾਫ ਨੇ ਮੈਡੀਕਲ ਐਮਰਜੈਂਸੀ ਦੀ ਜਗ੍ਹਾ ਸਕਿਓਰਿਟੀ ਨੂੰ ਕਾਲ ਕੀਤਾ ਤੇ ਸਾਨੂੰ ਬਾਹਰ ਦਾ ਰਸਤਾ ਦਿਖਾਇਆ।
ਦੂਜੇ ਪਾਸੇ ਏਅਰਇੰਡੀਆ ਨੇ ਆਪਣੀ ਸਫਾਈ ਵਿਚ ਕਿਹਾ ਹੈ ਕਿ ਅਸੀਂ ਤੁਰੰਤ ਇੱਕ ਡਾਕਟਰ ਨੂੰ ਮਦਦ ਲਈ ਬੁਲਾਇਆ ਸੀ ਪਰ ਉੁਨ੍ਹਾਂ ਨੇ ਮੈਡੀਕਲ ਹੈਲਪ ਲੈਣ ਤੋਂ ਇਨਕਾਰ ਕਰ ਦਿੱਤਾ। ਏਅਰ ਇੰਡੀਆ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ। ਹਾਲਾਂਕਿ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਅਸੀਂ 3 ਯਾਤਰੀਆਂ ਲਈ ਫਲਾਈਟ ਵਿਚ ਦੇਰੀ ਨਹੀਂ ਕਰ ਸਕਦੇ ਸੀ।