ਮਹਾਰਾਸ਼ਟਰ ਦੇ ਪੁਣੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੱਚੇ ਲਈ ਮਹਿਲਾ ਨੂੰ ਸ਼ਮਸ਼ਾਨ ਲਿਜਾ ਕੇ ਇਨਸਾਨੀ ਹੱਡੀਆਂ ਦਾ ਪਾਊਡਰ ਖੁਆਇਆ। ਇਸ ਦੇ ਬਾਅਦ ਮੱਸਿਆ ਦੀ ਰਾਤ ਝਰਨੇ ਵਿਚ ਵੀ ਇਸਨਾਨ ਕਰਵਾਇਆ ਤੇ ਤਾਂਤ੍ਰਿਕ ਬਾਬਾ ਦੇ ਕਹਿਣ ‘ਤੇ ਕਈ ਉਪਾਅ ਕੀਤੇ। ਪੀੜਤ ਮਹਿਲਾ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਪਤੀ, ਸਹੁਰੇ ਵਾਲਿਆਂ ਤੇ ਤਾਂਤ੍ਰਿਕ ਬਾਬਾ ਸਣੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਮੁਤਾਬਕ 2019 ਵਿਚ ਉਸ ਦਾ ਵਿਆਹ ਹੋਇਆ ਸੀ। ਉਸ ਸਮੇਂ ਵੀ ਸਹੁਰੇ ਵਾਲੇ ਦਹੇਜ ਦੀ ਮੰਗ ਕਰਦੇ ਹੋਏ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਇਸ ਕਾਰਨ ਮਹਿਲਾ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਸੋਨਾ, ਚਾਂਦੀ ਤੇ ਨਕਦ ਦਿੱਤੀ।
ਡੀਸੀਪੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿਚ ਸ਼ਾਮਲ ਸਾਰਿਆਂ ਖਿਲਾਫ ਆਈਪੀਸੀ ਦੀ ਧਾਰਾ 498ਏ, 323, 504, 506 ਨਾਲ ਅੰਧਵਿਸ਼ਵਾਸ ਵਿਰੋਧੀ ਨਿਯਮ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਹੈ।
ਪੀੜਤਾ ਦਾ ਪਰਿਵਾਰ ਪੜ੍ਹਿਆ-ਲਿਖਿਆ ਹੈ ਫਿਰ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ਮਸ਼ਾਨ ਦੀ ਭਾਲ ਕੀਤੀ ਜਾ ਰਹੀ ਹੈ ਜਿਥੇ ਇਹ ਸਾਰਾ ਕੁਝ ਕੀਤਾ ਗਿਆ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: