ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2023 ਨੂੰ ਬਜਟ ਪੇਸ਼ ਕਰਦੇ ਹੋਏ ਮਹਿਲਾਵਾਂ ਲਈ ਖਾਸ ਡਿਪਾਜਿਟ ਸਕੀਮ ਦਾ ਐਲਾਨ ਕੀਤਾ ਸੀ। ਹੁਣ ਮਹਿਲਾਵਾਂ ਉਸ ਦਾ ਫਾਇਦਾ ਚੁੱਕ ਸਕਦੀਆਂ ਹਨ। ਵਿੱਤ ਮੰਤਰਾਲੇ ਨੇ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਨੂੰ ਲੈ ਕੇ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਵਿੱਤ ਮੰਤਰਾਲੇ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਮੁਤਾਬਕ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਵਿਚ ਔਰਤਾਂ ਨੂੰ ਸਿਰਫ 2 ਸਾਲ ਦੀ ਡਿਪਾਜਿਟ ‘ਤੇ 7.5 ਫੀਸਦੀ ਵਿਆਜ ਮਿਲੇਗਾ। ਇਸ ਸਕੀਮ ਦੇ ਡਿਟੇਲਸ ‘ਤੇ ਨਜ਼ਰ ਪਾਓ ਤਾਂ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਤਹਿਤ ਸਿਰਫ ਮਹਿਲਾ ਹੀ ਖਾਤੇ ਖੋਲ੍ਹ ਸਕਦੀ ਹੈ ਜਾਂ ਫਿਰ ਕਿਸੇ ਨਾਬਾਲਗ ਲੜਕੀ ਦੇ ਨਾਂ ‘ਤੇ ਉਸ ਦੇ ਮਾਪੇ ਖਾਤਾ ਖੋਲ੍ਹ ਸਕਦੇ ਹਨ। ਕੋਈ ਮਹਿਲਾ ਜਾਂ ਨਾਬਾਲਗ ਲੜਕੀ ਦੇ ਨਾਂ 31 ਮਾਰਚ 2025 ਤੱਕ ਇਸ ਸਕੀਮ ਵਿਚ ਖਾਤਾ ਖੋਲ੍ਹਿਆ ਜਾ ਸਕਦਾ ਹੈ।
ਨੋਟੀਫਿਕੇਸ਼ਨ ਮੁਤਾਬਕ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਦੇ ਖਾਤੇ ਵਿਚ ਘੱਟ ਤੋਂ ਘੱਟ 1000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਅਧਿਕਤਮ ਡਿਪਾਜਿਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਯੋਜਨਾ ਵਿਚ ਖਾਤਾਧਾਰਕ ਨੂੰ ਸਿੰਗਲ ਅਕਾਊਂਟ ਹੋਲਡਰ ਹੋਣਾ ਚਾਹੀਦਾ ਹੈ। ਸਾਲਾਨਾ 7.5 ਫੀਸਦੀ ਵਿਆਜ ਸਕੀਮ ਦੇ ਨਿਵੇਸ਼ਕਾਂ ਨੂੰ ਦਿੱਤਾ ਜਾਵੇਗਾ ਤੇ ਵਿਆਜ ਦੇ ਰਕਮ ਨੂੰ ਹਰ ਤਿਮਾਹੀ ਬਾਅਦ ਖਾਤੇ ਵਿਚ ਟਰਾਂਸਫਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਵਿਚ ਅੱਜ ਤੋਂ ਬਿਜਲੀ-ਪਾਣੀ ਮਹਿੰਗਾ, ਰਾਤ 12 ਵਜੇ ਤੱਕ ਖੁੱਲ੍ਹਣਗੇ ਸ਼ਰਾਬ ਦੇ ਠੇਕੇ
ਦੋ ਸਾਲ ਦੇ ਬਾਅਦ ਸਕੀਮ ਦੇ ਮੈਚਿਊਰਿਟੀ ਦੇ ਬਾਅਦ ਅਕਾਊਂਟ ਹੋਲਡਰ ਨੂੰ ਫਾਰਮ-2 ਆਵਦੇਨ ਭਰਨ ਦੇ ਬਾਅਦ ਰਕਮ ਦੇ ਦਿੱਤੀ ਜਾਵੇਗੀ। ਸਕੀਮ ਦੀ ਮਿਆਦ ਦੇ ਇਕ ਸਾਲ ਦੇ ਪੂਰਾ ਹੋਣ ਦੇ ਬਾਅਦ ਅਕਾਊਂਟ ਹੋਲਡਰ ਕੋਲ 40 ਫੀਸਦੀ ਰਕਮ ਕੱਢਣ ਦਾ ਬਦਲ ਮੌਜੂਦ ਹੋਵੇਗਾ। ਜੇਕਰ ਅਕਾਊਂਟ ਹੋਲਡਰ ਨਾਬਾਲਗ ਹੈ ਤਾਂ ਮਾਪੇ ਫਾਰਮ-3 ਭਰਨ ਦੇ ਬਾਅਦ ਮੈਚਿਊਰਿਟੀ ਦੇ ਰਕਮ ਕੱਢ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: