ਭਾਜਪਾ ਸਾਂਸਦ ਤੇ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਨਾਰਕੋ ਟੈਸਟ ਦੀ ਚੁਣੌਤੀ ਨੂੰ ਪਹਿਲਵਾਨਾਂ ਨੇ ਸਵੀਕਾਰ ਕਰ ਲਿਆ। ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਸਾਰੇ ਕਿਸੇ ਵੀ ਟੈਸਟ ਲਈ ਤਿਆਰ ਹਾਂ ਪਰ ਇਸ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਕਰਾਇਆ ਜਾਵੇ। ਨਾਰਕੋ ਟੈਸਟ ਲਾਈਵ ਹੋਵੇ ਤਾਂ ਕਿ ਸਵਾਲਾਂ ਤੇ ਜਵਾਬਾਂ ਨੂੰ ਪੂਰਾ ਦੇਸ਼ ਸੁਣੋ।
ਬ੍ਰਿਜਭੂਸ਼ਣ ਨੇ ਕਿਹਾ ਸੀ ਕਿ ਮੈਂ ਆਪਣਾ ਨਾਰਕੋ ਟੈਸਟ, ਪਾਲੀਗ੍ਰਾਫੀ ਟੈਸਟ ਤੇ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਤਿਆਰ ਹਾਂ ਪਰ ਮੇਰੀ ਸ਼ਰਤ ਹੈ ਕਿ ਮੇਰੇ ਨਾਲ ਹੀ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦਾ ਵੀ ਇਹੀ ਟੈਸਟ ਹੋਣਾ ਚਾਹੀਦਾ ਹੈ। ਪਹਿਲਵਾਨ ਪਿਛਲੇ 30 ਦਿਨਾਂ ਤੋਂ ਜੰਤਰ-ਮੰਤਰ ‘ਤੇ ਬ੍ਰਿਜਭੂਸ਼ਣ ਸਿੰਘ ਖਿਲਾਫ ਜਾਂਚ ਤੇ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। 23 ਮਈ ਨੂੰ ਇੰਡੀਆ ਗੇਟ ‘ਤੇ ਪਹਿਲਵਾਨ ਕੈਂਡਲ ਮਾਰਚ ਵੀ ਕੱਢਣਗੇ।
ਇਹ ਵੀ ਪੜ੍ਹੋ : ਟੀਵੀ ਐਕਟਰ ਆਦਿਤਯ ਸਿੰਘ ਰਾਜਪੂਤ ਦੀ ਹੋਈ ਮੌ.ਤ, ਘਰ ਦੇ ਬਾਥਰੂਮ ‘ਚ ਮਿਲੀ ਲਾ.ਸ਼
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਨਾ ਸਿਰਫ ਉਹ ਖੁਦ ਸਗੋਂ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਸ਼ਿਕਾਇਤ ਕਰਨ ਵਾਲੀਆਂ ਸਾਰੀਆਂ ਲੜਕੀਆਂ ਇਸ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਬ੍ਰਿਜ ਭੂਸ਼ਣ ਨੂੰ ਦੱਸਣਾ ਚਾਹਾਂਗੀ ਕਿ ਸਿਰਫ ਵਿਨੇਸ਼ ਹੀ ਨਹੀਂ ਸਗੋਂ ਜਿਹੜੀਆਂ ਲੜਕੀਆਂ ਨੇ ਸ਼ਿਕਾਇਤ ਕੀਤੀ ਹੈ ਉਹ ਸਾਰੀਆਂ ਨਾਰਕੋ ਟੈਸਟ ਲਈ ਤਿਆਰ ਹਨ। ਇਸ ਨੂੰ ਲਾਈਵ ਕੀਤਾ ਜਾਣਾ ਚਾਹੀਦਾ ਹੈ।
ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਸਣੇ ਦੇਸ਼ ਦੇ ਚੋਟੀ ਦੇ ਪਹਿਲਵਾਨ, ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਕੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਣਸੀ ਸ਼ੋਸ਼ਣ ਲਈ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: