ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਖਿਲਾਫ ਧਰਨਾ ਦੇਣ ਵਾਲੇ ਪਹਿਲਵਾਨ ਮੰਗਲਵਾਰ ਸ਼ਾਮ 6 ਵਜੇ ਹਰਿਦੁਆਰ ਵਿਚ ਆਪਣੇ ਮੈਡਲ ਗੰਗਾ ਵਿਚ ਪ੍ਰਵਾਹਿਤ ਕਰਨਗੇ। ਇਸ ਲਈ ਉਹ ਹਰਿਦੁਆਰ ਰਵਾਨਾ ਹੋ ਗਏ ਹਨ। ਇਹ ਪਹਿਲਵਾਨ ਰੈਸਲਿੰਗ ਫੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਸਨ।
ਰੈਸਲਰ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਮੈਡਲਸ ਗੰਗਾ ਵਿਚ ਵਹਾਉਣ ਦੇ ਬਾਅਦ ਇੰਡੀਆ ਗੇਟ ‘ਤੇ ਪ੍ਰਦਰਸ਼ਨ ਕਰਾਂਗੇ। ਸਾਕਸ਼ੀ ਨੇ ਲਿਖਿਆ ਅਸੀਂ ਪਵਿੱਤਰਤਾ ਨਾਲ ਇਨ੍ਹਾਂ ਮੈਡਲਾਂ ਨੂੰ ਹਾਸਲ ਕੀਤਾ ਸੀ। ਇਨ੍ਹਾਂ ਮੈਡਲ ਨੂੰ ਪਹਿਨਾ ਕੇ ਤੇਜ਼ ਸਫੈਦੀ ਵਾਲਾ ਤੰਤਰ ਸਿਰਫ ਆਪਣਾ ਪ੍ਰਚਾਰ ਕਰਦਾ ਹੈ। ਫਿਰ ਸਾਡਾ ਪੋਸ਼ਣ ਕਰਾਦ ਹੈ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਨਹੀਂ ਵਾਪਸ ਕਰਾਂਗੇ ਕਿਉਂਕਿ ਉਨ੍ਹਾਂ ਨੇ ਸਾਡੀ ਕੋਈ ਸੁਧ ਨਹੀਂ ਲਈ।
ਇਸ ਦੌਰਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ 5 ਜੂਨ ਨੂੰ ਅਯੁੱਧਿਆ ਵਿਚ ਮਹਾਰੈਲੀ ਬੁਲਾਈ ਹੈ। ਇਸ ਵਿਚ ਸੰਤ ਹਿੱਸਾ ਲੈਣਗੇ। ਬ੍ਰਿਜਭਸ਼ਣ ਤੇ ਸੰਤਾਂ ਦਾ ਕਹਿਣਾ ਹੈ ਕਿ ਪਾਕਸੋ ਐਕਟ ਦਾ ਫਾਇਦਾ ਚੁੱਕ ਕੇ ਇਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਸਾਕਸ਼ੀ ਮਲਿਕ ਨੇ ਕਿਹਾ ਕਿ ਸਾਨੂੰ ਅਪਰਾਧੀ ਬਣਾ ਦਿੱਤਾ। ਸ਼ੋਸ਼ਣ ਕਰਨ ਵਾਲਾ ਠਹਾਕੇ ਲਗਾ ਰਿਹਾ। ਕੀ ਅਸੀਂ ਮੈਡਲ ਇਸ ਲਈ ਜਿੱਤੇ ਸਨ ਕਿ ਤੰਤਰ ਸਾਡੇ ਨਾਲ ਗਲਤ ਵਿਵਹਾਰ ਕਰੇ। ਸਾਨੂੰ ਘਸੀਟੇ ਤੇ ਫਿਰ ਸਾਨੂੰ ਹੀ ਅਪਰਾਧੀ ਬਣਾ ਦੇਵੇ।
ਮੈਡਲ ਵਾਪਸ ਕਰਨ ‘ਤੇ ਸਵਾਲ ਆਇਆ ਕਿ ਕਿਸ ਨੂੰ ਵਾਪਸ ਕਰੀਏ? ਰਾਸ਼ਟਰਪਤੀ ਤੇ ਪੀਐੱਮ ਨੂੰ ਵਾਪਸ ਕਰਨ ‘ਤੇ ਮਨ ਨਹੀਂ ਮੰਨਿਆ। ਰਾਸ਼ਟਰਪਤੀ ਕੁਝ ਨਹੀਂ ਬੋਲੀ। ਪ੍ਰਧਾਨ ਮੰਤਰੀ ਨੇ ਸਾਨੂੰ ਆਪਣੇ ਘਰ ਦੀਆਂ ਬੇਟੀਆਂ ਦੱਸਿਆ ਪਰ ਇਕ ਵਾਰ ਵੀ ਸੁਧ ਨਹੀਂ ਲਈ। ਇਹ ਮੈਡਲ ਹੁਣ ਸਾਨੂੰ ਨਹੀਂ ਚਾਹੀਦੇ ਕਿਉਂਕਿ ਇਨ੍ਹਾਂ ਨੂੰ ਪਹਿਨਾ ਕੇ ਸਾਨੂੰ ਮੁਖੌਟਾ ਬਣਾ ਕੇ ਤੰਤਰ ਸਿਰਫ ਆਪਣਾ ਪ੍ਰਚਾਰ ਤੇ ਫਿਰ ਸਾਡਾ ਸ਼ੋਸ਼ਣ ਕਰਦਾ ਹੈ। ਅਸੀਂ ਉਸ ਸ਼ੋਸ਼ਣ ਖਿਲਾਫ ਬੋਲੇ ਤਾਂ ਸਾਨੂੰ ਜੇਲ੍ਹ ਵਿਚ ਪਾਉਣ ਦੀ ਤਿਆਰੀ ਕਰ ਲੈਂਦਾ ਹੈ।
ਇਹ ਮੈਡਲ ਸਾਰੇ ਦੇਸ਼ ਲਈ ਹੀ ਪਵਿੱਤਰ ਹਨ ਤੇ ਪਵਿੱਤਰ ਮੈਡਲ ਨੂੰ ਰੱਖਣ ਦੀ ਸਹੀ ਜਗ੍ਹਾ ਪਵਿੱਤਰ ਮਾਂ ਗੰਗਾ ਹੀ ਹੋ ਸਕਦੀ ਹੈ ਨਾ ਕੀ ਸਾਨੂੰ ਮੁਖੌਟਾ ਬਣਾ ਫਾਇਦਾ ਲੈਣ ਦੇ ਬਾਅਦ ਸਾਡਾ ਸ਼ੋਸ਼ਣ ਕਰਨ ਵਾਲੇ ਦੇ ਨਾਲ ਖੜ੍ਹਾ ਹੋ ਜਾਣ ਵਾਲਾ ਸਾਡਾ ਅਪਵਿੱਤਰ ਤੰਤਰ।
ਅਪਵਿੱਤਰ ਤੰਤਰ ਆਪਣਾ ਕੰਮ ਕਰ ਰਿਹਾ ਹੈ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਹੁਣ ਲੋਕਾਂ ਨੂੰ ਸੋਚਣਾ ਹੋਵੇਗਾ ਕਿ ਉਹ ਆਪਣੀਆਂ ਇਨ੍ਹਾਂ ਬੇਟੀਆਂ ਨਾਲ ਖੜ੍ਹੇ ਹਨ ਜਾਂ ਇਨ੍ਹਾਂ ਬੇਟੀਆਂ ਦਾ ਸ਼ੋਸ਼ਣ ਕਰਨ ਵਾਲੇ ਉਸ ਤੇਜ਼ ਸਫੈਦੀ ਵਾਲੇ ਤੰਤਰ ਦੇ ਨਾਲ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ‘ਚ CM ਮਾਨ ਦਾ ਐਲਾਨ- ’12 ਨਵੇਂ ਬੱਸ ਸਟੈਂਡ ਸਣੇ 15 ਦਾ ਕੀਤਾ ਜਾਵੇਗਾ ਨਵੀਨੀਕਰਨ’
ਦੱਸ ਦੇਈਏ ਕਿ 29 ਮਈ ਨੂੰ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਉਥੋਂ ਹਟਾ ਦਿੱਤਾ ਗਿਆ। ਪੁਲਿਸ ਨੇ 109 ਦੇ ਕਰੀਬ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਇਲਾਵਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਜੰਤਰ-ਮੰਤਰ ‘ਤੇ ਮੁੜ ਧਰਨਾ ਨਹੀਂ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: