ਮੁਸਲਮਾਨਾਂ ਖਿਲਾਫ ਭੜਕਾਊ ਭਾਸ਼ਣ ਦੇਣ ਮਾਮਲੇ ‘ਚ ਦੂਜੀ ਗ੍ਰਿਫਤਾਰੀ ਹੋ ਗਈ ਹੈ। ਯਤੀ ਨਰਸਿੰਹਾਨੰਦ ਗਿਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵਸੀਮ ਰਿਜਵੀ ਉਰਫ ਜੀਤੇਂਦਰ ਤਿਆਗੀ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਸੁਪਰੀਮ ਕੋਰਟ ਵਿਚ ਵੀ ਹੇਟ ਸਪੀਟਾਂ ਨੂੰ ਲੈ ਕੇ ਕਾਰਵਾਈ ਦੀ ਗੁਹਾਰ ਲਗਾਈ ਗਈ ਹੈ। ਨਾਗਰਿਕ ਸੰਗਠਨਾਂ ਤੇ ਕਈ ਹੋਰ ਸ਼ਖਸੀਅਤਾਂ ਨੂੰ ਵੀ ਚਿੱਠੀ ਲਿਖੀ ਹੈ। ਹਰਿਦੁਆਰ ਧਰਮ ਸੰਸਦ ਵਿਚ ਮੁਸਲਿਮਾਂ ਖਿਲਾਫ ਹੇਟ ਸਪੀਡ ਨੂੰ ਲੈ ਕੇ ਉਤਰਾਖੰਡ ਪੁਲਿਸ ਨੇ ਵੀਰਵਾਰ ਨੂੰ ਪਹਿਲੀ ਗ੍ਰਿਫਤਾਰੀ ਕੀਤੀ ਸੀ।
ਇਸ ਗ੍ਰਿਫਤਾਰੀ ਨੂੰ ਲੈ ਕੇ ਯਤੀ ਨਰਸਿੰਹਾਨੰਦ ਨੇ ਪੁਲਿਸ ਅਫਸਰਾਂ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ‘ਤੁਮ ਸਬ ਮਰੋਗੇ’। ਭੜਕਾਊ ਭਾਸ਼ਣ ਵਿਚ ਦਰਜ FIR ਵਿਚ 10 ਤੋਂ ਵੱਧ ਲੋਕਾਂ ਦੇ ਨਾਂ ਹਨ ਜਿਨ੍ਹਾਂ ਵਿਚ ਨਰਸਿੰਹਾਨੰਦ, ਜੀਤੇਂਦਰ ਤਿਆਗੀ ਤੇ ਅੰਨਪੂਰਨਾ ਸ਼ਾਮਲ ਹਨ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਤਰਾਖੰਡ ਸਰਕਾਰ ਨੂੰ ਕਾਰਵਾਈ ਬਾਰੇ 10 ਦਿਨਾਂ ਦੇ ਅੰਦਰ ਇੱਕ ਹਲਫਨਾਮਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਉੁਤਰਾਖੰਡ ਪੁਲਿਸ ਹਰਕਤ ਵਿਚ ਆਈ ਅਤੇ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਰਹੀ ਹੈ।
ਪਟਨਾ ਹਾਈਕੋਰਟ ਦੀ ਸਾਬਕਾ ਜੱਜ ਜਸਟਿਸ ਅੰਜਨਾ ਪ੍ਰਕਾਸ਼ ਤੇ ਪੱਤਰਕਾਰ ਕੁਰਬਾਨ ਅਲੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿਚ ਬੁੱਧਵਾਰ ਨੂੰ ਸੁਣਵਾਈ ਹੋਈ ਸੀ। ਪਟੀਸ਼ਨਕਰਤਾ ਨੇ ਮੁਸਲਮਾਂ ਖਿਲਾਫ ਭਰਖਾਊ ਭਾਸ਼ਣ ਦੀਆਂ ਘਟਨਾਵਾਂ ਦੀ SIT ਵੱਲੋਂ ਆਜ਼ਾਦ, ਭਰੋਸੇਯੋਗ ਤੇ ਨਿਰਪੱਖ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਇਹ ਵੀ ਪੜ੍ਹੋ : ਲਖਨਊ : ਰੈਲੀ ‘ਚ ਭੀੜ ਜੁਟਾਉਣ ‘ਤੇ ਚੋਣ ਕਮਿਸ਼ਨ ਨੇ ਸਪਾ ਨੂੰ ਭੇਜਿਆ ਨੋਟਿਸ, 24 ਘੰਟਿਆਂ ‘ਚ ਮੰਗਿਆ ਜਵਾਬ
ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਤਰਾਖੰਡ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਵਿਚ ਜਵਾਬ ਮੰਗਿਆ ਸੀ। ਅਦਾਲਤ ਨੇ ਕੇਂਦਰ ਤੇ ਦਿੱਲੀ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਸੀ।