X ਨਾਂ ਤੋਂ ਨਵੀਂ ਪਛਾਣ ਬਣਾ ਚੁੱਕਾ ਸੋਸ਼ਲ ਮੀਡੀਆ ਪਲੇਟਫਾਰਮ Twitter ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹੁਣ X ਆਪਣੇ ਪਲੇਟਫਾਰਮ ‘ਤੇ ਮੌਜੂਦ ਕ੍ਰੀਏਟਰਸ ਨੂੰ ਭਾਰੀ-ਭਰਕਮ ਪੈਸਿਆਂ ਨਾਲ ਮਾਲਾਮਾਲ ਕਰ ਰਿਹਾ ਹੈ। ਇਹ ਪੈਸੇ ਟਵਿੱਟਰ ਦੇ ਮਾਲਕ ਏਲਨ ਮਸਕ ਦੇ ਨਵੇਂ ਐਡ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਤਹਿਤ ਦਿੱਤੇ ਜਾ ਰਹੇ ਹਨ। ਦੱਸ ਦੇਈਏ ਕਿ ਮਸਕ ਨੇ ਫਰਵਰੀ ਵਿਚ ਸਭ ਤੋਂ ਪਹਿਲਾਂ Ad Revenue Sharing Program ਦਾ ਐਲਾਨ ਕੀਤਾ ਸੀ।
X ‘ਤੇ ਯੂਜਰਸ ਲਈ ਦੋ ਕ੍ਰੀਏਟਰ ਮਾਨੀਟਾਈਜੇਸ਼ਨ ਪ੍ਰੋਗਰਾਮ ਮੌਜੂਦ ਹਨ। ਐਡ-ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਤਹਿਤ ਕ੍ਰੀਏਟਰਸ ਆਪਣੇ ਟਵੀਟਸ ‘ਤੇ ਦਿਖਾਏ ਜਾ ਰਹੇ ਵਿਗਿਆਪਨਾਂ ਤੋਂ ਪੈਸਾ ਕਮਾਉਂਦੇ ਹਨ। ਜੋ ਕ੍ਰੀਏਟਰ ਇਸ ਪ੍ਰੋਗਰਾਮ ਲਈ ਯੋਗਤਾ ਰੱਖਦੇ ਹਨ ਉਹ ਇਸ ਪ੍ਰੋਗਰਾਮ ਵਿਚ ਇਨਰੋਲ ਕਰ ਸਕਦੇ ਹਨ। ਇਸ ਪ੍ਰੋਗਰਾਮ ਜ਼ਰੀਏ ਵੈਰੀਫਾਈਡ ਯੂਜਰਸ ਦੀ ਟਵਿੱਟਰ ਪੋਸਟ ‘ਤੇ ਆਉਣ ਵਾਲੇ ਜਵਾਬਾਂ ਵਿਚ ਦਿਖਣ ਵਾਲੇ ਐਡ ਦੇ ਆਰਗੈਨਿਕ ਇੰਪ੍ਰੈਸ਼ਨ ਤੋਂ ਜਨਰੇਟ ਹੋਣ ਵਾਲੇ ਐਡ ਰੈਵੇਨਿਊ ਦਾ ਹਿੱਸਾ ਮਿਲਦਾ ਹੈ। ਸਾਫ ਸ਼ਬਦਾਂ ਵਿਚ ਸਮਝੀਏ ਤਾਂ ਟਵਿੱਟਰ ਤੁਹਾਡੇ ਟਵੀਟ ਵਿਚ ਦਿਖਣ ਵਾਲੇ ਐਡ ਨਾਲ ਹੋਣ ਵਾਲੀ ਕਮਾਈ ਦਾ ਇਕ ਹਿੱਸਾ ਆਪਣੇ ਯੂਜਰਸ ਨਾਲ ਸ਼ੇਅਰ ਕਰੇਗਾ।
ਇਹ ਵੀ ਪੜ੍ਹੋ : ਜਲੰਧਰ ‘ਚ ਫਲਾਈਓਵਰ ਤੋਂ ਹੇਠਾਂ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚੀ ਹਫੜਾ-ਦਫੜੀ
ਦੂਜੇ ਪਾਸੇ ਸਬਸਕ੍ਰਿਪਸ਼ਨ ਕ੍ਰੀਏਟਰਸ ਇਕ ਦੂਜਾ ਪ੍ਰੋਗਰਾਮ ਹੈ ਜਿਸ ਦੀ ਮਦਦ ਨਾਲ ਕ੍ਰੀਏਟਰਸ ਟਵਿੱਟਰ ‘ਤੇ ਪੋਸਟ ਕੀਤੇ ਜਾਣ ਵਾਲੇ ਕਾਂਟੈਂਟ ਤੋਂ ਵਾਧੂ ਕਮਾਈ ਕਰ ਸਕਦੇ ਹਨ। ਇਸ ਤਰੀਕੇ ਨਾਲ ਕ੍ਰੀਏਟਰ ਸਭ ਤੋਂ ਜ਼ਿਆਦਾ ਇੰਗੇਜ਼ ਰਹਿਣ ਵਾਲੇ ਉਨ੍ਹਾਂ ਫਾਲੋਅਰਸ ਤੋਂ ਪੈਸਾ ਕਮਾ ਸਕਦੇ ਹਨ ਜੋ ਉਨ੍ਹਾਂ ਦੇ ਕਾਂਟੈਂਟ ਲਈ ਹਰ ਮਹੀਨੇ ਫੀਸ ਭਰਦੇ ਹਨ। ਟਵਿੱਟਰ ਮੁਤਾਬਕ ਇਸ ਪ੍ਰੋਗਰਾਮ ਲਈ ਸਾਈਨਅੱਪ ਕਰਨ ਵਾਲੇ ਕ੍ਰੀਏਟਰਸ ਨੂੰ ਟਵਿੱਟਰ ਰੈਵੇਨਿਊ ਦਾ 97 ਫੀਸਦੀ ਤੱਕ ਪੈਸਾ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: