ਜਸ਼ਨ ਮਨਾਉਣ ਲਈ ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਆਏ ਨੌਜਵਾਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦਾ ਆਖਰੀ ਦਿਨ ਬਣ ਜਾਵੇਗਾ। ਇਹ ਨੌਜਵਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਦੋਸਤਾਂ ਵੱਲੋਂ ਬੁਲਾਉਣ ‘ਤੇ ਉਹ ਅੰਮ੍ਰਿਤਸਰ ਆਇਆ ਸੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਅਨੰਦ ਵਿਹਾਰ ਝਬਾਲ ਰੋਡ ਦੀ ਹੈ, ਜਿਥੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਵੱਲੋਂ ਪੰਜ ਬੰਦਿਆਂ ਖਿਲਾਫ ਮਾਮਲਾ ਦਰਜ ਗਿਆ ਹੈ।
ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੌਰਭ ਵਜੋਂ ਹੋਈ ਹੈ, ਅਤੇ ਉਸ ਦੀ ਇਕ ਧੀ ਵੀ ਹੈ। ਤਿੰਨ ਦਿਨ ਪਹਿਲਾਂ ਉਹ ਪੁਤਲੀਘਰ ਰਹਿਣ ਵਾਲੀ ਆਪਣੀ ਮਾਸੀ ਕਮਲਾ ਕੋਲ ਆਇਆ ਸੀ। ਉਹ ਉਸੇ ਦਿਨ ਸ਼ਾਮ ਨੂੰ ਵਾਪਸ ਚਲਾ ਗਿਆ।
ਪੁਤਲੀਘਰ ਦੇ ਰਹਿਣ ਵਾਲੇ ਵਿਵੇਕ ਨੇ ਸੋਮਵਾਰ ਨੂੰ ਉਸ ਨੂੰ ਫੋਨ ਕਰਕੇ ਅੰਮ੍ਰਿਤਸਰ ਬੁਲਾ ਲਿਆ। ਵਿਵੇਕ ਅਤੇ ਸੌਰਭ ਦੇ ਦੋਸਤਾਂ ਨੇ ਝਬਾਲ ਰੋਡ ‘ਤੇ ਆਨੰਦ ਵਿਹਾਰ ‘ਚ ਪਾਰਟੀ ਰੱਖੀ ਸੀ। ਪਤਾ ਲੱਗਾ ਹੈ ਕਿ ਇੱਕ ਖਾਸ ਦੋਸਤ ਦੇ ਜੇਲ੍ਹ ਤੋਂ ਬਾਹਰ ਆਉਣ ਕਰਕੇ ਇਹ ਪਾਰਟੀ ਰੱਖੀ ਗਈ ਸੀ।
ਪਾਰਟੀ ਵਿੱਚ ਮੌਜੂਦ ਸਾਰੇ ਦੋਸਤਾਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਨਸ਼ੇ ਵਿੱਚ ਅਣਪਛਾਤੇ ਵਿਅਕਤੀ ਨੇ ਹਵਾਈ ਫਾਇਰ ਦੀ ਬਜਾਏ ਸਿੱਧਾ ਫਾਇਰ ਕਰ ਦਿੱਤਾ। ਗੋਲੀ ਸੌਰਭ ਦੀ ਗਰਦਨ ਅਤੇ ਬਾਂਹ ਵਿੱਚ ਲੱਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਵਿਵੇਕ ਨੇ ਉਸੇ ਸਮੇਂ ਸੌਰਭ ਨੂੰ ਚੁੱਕਿਆ ਅਤੇ ਨੇੜੇ ਦੇ ਨਿੱਜੀ ਹਸਪਤਾਲ ਲੈ ਗਿਆ। ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਵੇਕ ਸੌਰਭ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ। ਜਿੱਥੇ ਡਾਕਟਰਾਂ ਨੇ ਸੌਰਭ ਨੂੰ ਮ੍ਰਿਤਕ ਐਲਾਨ ਦਿੱਤਾ। ਵਿਵੇਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਖੁਦ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ‘MSP ‘ਤੇ ਕਾਨੂੰਨ ਬਣਵਾਏ ਬਗੈਰ ਕੋਈ ਕਿਸਾਨ ਇਥੋਂ ਨਹੀਂ ਹਿੱਲੇਗਾ’: ਰਾਕੇਸ਼ ਟਿਕੈਤ
ਅੰਮ੍ਰਿਤਸਰ ਪੁਲਿਸ ਨੇ ਸੌਰਭ ਦੀ ਸੂਚਨਾ ਦੇਣ ਵਾਲੇ ਵਿਵੇਕ ਅਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੌਰਭ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੌਰਭ ਨੂੰ ਦੋ ਗੋਲੀਆਂ ਲੱਗੀਆਂ ਹਨ।