ਅਬੋਹਰ ਵਿਚ ਗੁਰੂਕ੍ਰਿਪਾ ਕਾਲੋਨੀ ਨੰਬਰ 6 ਵਿਚ ਇਕ ਨੌਜਵਾਨ ਛੱਤ ਤੋਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਉਸ ਨੂੰ ਕਰੰਟ ਦਾ ਤੇਜ਼ ਝਟਕਾ ਲੱਗਾ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ 4 ਭੈਣ ਭਰਾਵਾਂ ਵਿਚ ਸਭ ਤੋਂ ਛੋਟਾ ਸੀ ਤੇ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅਬੋਹਰ ਵਿਚ ਗੁਰੂਕ੍ਰਿਪਾ ਕਾਲੋਨੀ ਵਾਸੀ ਕਿਸ਼ਨਦੀਪ (22) ਬੱਸ ਕੰਡਕਟਰ ਦਾ ਕੰਮ ਕਰਦਾ ਸੀ। ਉਸ ਦੀ ਪਤਨੀ 6 ਮਹੀਨੇ ਪਹਿਲਾਂ ਪੇਕੇ ਰਹਿਣ ਚਲੀ ਗਈ ਸੀ। ਇਸੇ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਸੋਮਵਾਰ ਸ਼ਾਮ ਲਗਭਗ 6 ਵਜੇ ਉਸ ਨੇ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਤੇ ਇਸ ਦੇ ਬਾਅਦ ਛੱਤ ‘ਤੇ ਚਲਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : ਹੋਟਲ ਦਾ ਬਿੱਲ ਨਾ ਚੁਕਾਉਣ ‘ਤੇ ਲਗਜ਼ਰੀ ਗੱਡੀਆਂ ਜ਼ਬਤ, ਹੁਣ ਹੋਵੇਗੀ ਨੀਲਾਮੀ
ਕਿਸ਼ਨਦੀਪ ਛੱਤ ਦੇ ਉਪਰੋਂ ਲੰਘ ਰਹੀ 11,000 ਵੋਲਟੇਜ ਦੀ ਬਿਜਲੀ ਤਾਰਾਂ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਬਾਰੇ ਪਤਾ ਲੱਗਦੇ ਹੀ ਭਰਾ ਕਮਲਜੀਤ ਨੇ ਹੋਰਨਾਂ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: