ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਪਿੰਡ ਬਾਮ ‘ਚ ਇੱਕ ਨੌਜਵਾਨ ਨੇ ਆਪਣੇ ਤਾਏ ਤੇ ਦਾਦਾ-ਦਾਦੀ ਨੂੰ ਗੋਲੀ ਮਾਰ ਦਿੱਤੀ। ਇਸ ਨਾਲ ਤਾਏ ਤੇ ਦਾਦੇ ਦੀ ਮੌਤ ਹੋ ਗਈ ਜਦੋਂ ਕਿ ਦਾਦੀ ਜ਼ਖਮੀ ਹੋ ਗਈ। ਹੱਤਿਆ ਕਾਂਡ ਨੂੰ ਅੰਜਾਮ ਦੇਮ ਦੇ ਬਾਅਦ ਦੋਸ਼ੀ ਨੇ ਖੁਦ ਨੂੰ ਮਲੋਟ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ।
ਜਾਣਕਾਰੀ ਮੁਤਾਬਕ ਪਿੰਡ ਬਾਮ ਨਿਵਾਸੀ ਨੌਜਵਾਨ ਹਰਦੀਪ ਸਿੰਘ ਦਾ ਆਪਣੇ ਦਾਦਾ ਜਰਨੈਲ ਸਿੰਘ (80) ਪੁੱਤਰ ਲਾਲ ਸਿੰਘ ਤੇ ਤਾਊ ਮਿੱਠੂ ਸਿੰਘ (65) ਪੁੱਤਰ ਠਾਣਾ ਸਿੰਘ ਨਾਲ ਘਰ ਵਿਚ ਦੀਵਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਕਾਰਨ ਦੋ ਦਿਨ ਪਹਿਲਾਂ ਪਿੰਡ ਵਿਚ ਪੰਚਾਇਤ ਵੀ ਹੋਈ ਸੀ। ਸ਼ਨੀਵਾਰ ਨੂੰ ਘਰ ਵਿਚ ਦੀਵਾਰ ਬਣਾਉਣ ਦਾ ਕੰਮ ਚੱਲ ਰਿਹਾ ਸੀ। ਸ਼ਨੀਵਾਰ ਸਵੇਰੇ ਲਗਭਗ 11 ਵਜੇ ਜਦੋਂ ਮਿਸਤਰੀ ਦੀਵਾਰ ਬਣਾ ਰਿਹਾ ਸੀ ਉਸ ਸਮੇਂ ਹਰਦੀਪ ਸਿੰਘ ਉਥੇ ਆ ਗਿਆ। ਹਰਦੀਪ ਚਾਹੁੰਦਾ ਸੀ ਕਿ ਘਰ ਵਿਚ ਜੋ ਦੀਵਾਰ ਬਣ ਰਹੀ ਹੈ ਉਸ ਵਿਚ ਉਸ ਨੂੰ ਜ਼ਿਆਦਾ ਜ਼ਮੀਨ ਮਿਲੇ। ਇਸ ਲਈ ਉਹ ਜਰਨੈਲ ਸਿੰਘ ਤੇ ਮਿੱਠੂ ਸਿੰਘ ਨੂੰ ਦੀਵਾਰ ਨੂੰ ਥੋੜ੍ਹਾ ਅੱਗੇ ਬਣਾਉਣ ਲਈ ਕਹਿ ਰਿਹਾ ਸੀ। ਇਸ ‘ਤੇ ਉਨ੍ਹਾਂ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ।
ਇਸ ਦੇ ਬਾਅਦ ਹਰਦੀਪ ਸਿੰਘ ਨੇ ਗੁੱਸੇ ਵਿਚ ਆ ਕੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਸ ਦੌਰਾਨ ਜਰਨੈਲ ਸਿੰਘ ਦੀ ਪਤਨੀ ਨਸੀਬ ਕੌਰ ਬਚਾਅ ਕਰਨ ਆਈ ਤਾਂ ਉਸ ਨੂੰ ਵੀ ਗੋਲੀ ਲੱਗ ਗਈ। ਇਸ ਘਟਨਾ ਵਿਚ ਜਰਨੈਲ ਸਿੰਘ ਤੇ ਮਿੱਠੂ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਜ਼ਖਮੀ ਹਾਲਤ ਵਿਚ ਨਸੀਬ ਕੌਰ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ।
ਇਹ ਵੀ ਪੜ੍ਹੋ : ਭਲਕੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ, ਦੂਜੀ ਵਾਰ MLA ਬਣੇ ਅਮਨ ਅਰੋੜਾ ਤੇ ਡਾ. ਨਿੱਝਰ ਦਾ ਮੰਤਰੀ ਬਣਨਾ ਤੈਅ
ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਡੀਐੱਸਪੀ ਮਲੋਟ ਜਸਪਾਲ ਸਿੰਘ ਤੇ ਥਾਣਾ ਸਦਰ ਇੰਚਾਰਜ ਸਣੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਮ੍ਰਿਤਕਾਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਹਰਭਗਵਾਨ ਸਿੰਘ ਪੁੱਤਰੀ ਜਸ਼ਨ ਦੇ ਬਿਆਨ ਦੇ ਆਧਾਰ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਹਥਿਆਰ ਕਿਥੋਂ ਲਿਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: