ਦੁਨੀਆ ‘ਚ ਲੋਕ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਹਨ, ਜਿਸ ਕਾਰਨ ਉਹ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਅਜਿਹਾ ਹੀ ਇੱਕ ਕੰਮ ਜਾਪਾਨ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਕੀਤਾ ਹੈ। ਨੌਜਵਾਨ ਨੇ ਅਜੀਬੋ-ਗਰੀਬ ਦਿਖਣ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਇਹ ਜਾਣ ਕੇ ਹਰ ਕੋਈ ਹੈਰਾਨ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਦਰਅਸਲ, ਇੱਕ ਨੌਜਵਾਨ ਨੇ ਭੇੜੀਏ ਵਰਗਾ ਦਿਸਣ ਲਈ 18 ਲੱਖ ਰੁਪਏ ਖਰਚ ਕੀਤੇ।
ਰਿਪੋਰਟ ਮੁਤਾਬਕ ਨੌਜਵਾਨ ਨੇ ਜ਼ੈਪੇਟ ਨਾਂ ਦੀ ਕੰਪਨੀ ਤੋਂ ਆਪਣੇ ਆਪ ਨੂੰ ਭੇੜੀਏ ਵਰਗਾ ਦਿਸਣ ਲਈ 3,000,000 ਯੇਨ (18.5 ਲੱਖ ਰੁਪਏ) ਖਰਚ ਕੀਤੇ। ਨੌਜਵਾਨ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ, ਨੇ ਕਿਹਾ, “ਮੈਂ ਬਚਪਨ ਤੋਂ ਜਾਨਵਰਾਂ ਨੂੰ ਪਿਆਰ ਕਰਦਾ ਸੀ। ਮੈਂ ਟੀਵੀ ‘ਤੇ ਦਿਖਾਈ ਦੇਣ ਵਾਲੇ ਜਾਨਵਰਾਂ ਵਾਂਗ ਦਿਖਣ ਦੀ ਕੋਸ਼ਿਸ਼ ਕਰਦਾ ਸੀ। ਇਸ ਲਈ ਮੈਂ ਬਹੁਤ ਪਹਿਲਾਂ ਸੋਚਿਆ ਸੀ ਕਿ ਮੈਂ ਕਿਸੇ ਜਾਨਵਰ ਵਾਂਗ ਦਿਸਣਾ ਹੈ।
ਨੌਜਵਾਨ ਆਪਣੀ ਫਿਟਿੰਗ ਅਤੇ ਮਾਪ ਲਈ ਕਈ ਵਾਰ ਸਟੂਡੀਓ ਆਇਆ। ਕੰਪਨੀ ਨੇ ਕਿਹਾ ਕਿ ਗਾਹਕ ਦੀ ਡਿਮਾਂਡ ਨੂੰ ਵੇਖਦੇ ਹੋਏ ਸਾਨੂੰ ਛੋਟੇ-ਛੋਟੇ ਵੇਰਵੇ ਪੜ੍ਹਣੇ ਪਏ ਅਤੇ ਵੁਲਫ ਡਰੈੱਸ ਨੂੰ ਤਿਆਰ ਕਰਨ ‘ਚ ਕਰੀਬ 50 ਦਿਨ ਲੱਗੇ। ਇਸ ਦੇ ਨਾਲ ਹੀ ਭੇੜੀਏ ਦਾ ਪਹਿਰਾਵਾ ਪਹਿਨਣ ਤੋਂ ਬਾਅਦ, ਨੌਜਵਾਨ ਕੰਪਨੀ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਟਿੱਪਣੀ ਕੀਤੀ ਕਿ ਇਹ ਜਿਵੇਂ ਉਸ ਨੇ ਸੋਚਿਆ ਸੀ, ਉਸੇ ਤਰ੍ਹਾਂ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ‘ਆਖਿਰ ਕਦੋਂ ਤੱਕ ਚੁੱਪ ਰਹਿੰਦੀ?’, ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਕੋਚ ਬੋਲੀ
ਨੌਜਵਾਨ ਨੇ ਕਿਹਾ ਕਿ ਆਖਰੀ ਫਿਟਿੰਗ ਅਜੇ ਹੋਣੀ ਹੈ। ਪਰ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਹੈਰਾਨ ਹਾਂ। ਇਹ ਉਹ ਪਲ ਹੈ ਜਦੋਂ ਮੇਰਾ ਸੁਪਨਾ ਸਾਕਾਰ ਹੋਇਆ।” ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ ਕਿ ਪਿਛਲੀਆਂ ਲੱਤਾਂ ‘ਤੇ ਤੁਰਦੇ ਹੋਏ ਅਸਲੀ ਭੇੜੀਏ ਵਰਗਾ ਦਿਸਣ ਦਾ ਮੇਰਾ ਟੀਚਾ ਮੁਸ਼ਕਲ ਸੀ, ਪਰ ਪੂਰਾ ਸੂਟ ਬਿਲਕੁਲ ਉਵੇਂ ਹੀ ਲੱਗ ਰਿਹਾ ਸੀ ਜਿਵੇਂ ਮੈਂ ਸੋਚਿਆ ਸੀ।
ਕੰਪਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸੀਂ ਜਾਨਵਰਾਂ ਦੀ ਪੋਸ਼ਾਕ ਡਿਜ਼ਾਈਨ ਕੀਤੀ ਹੈ। ਇਸ ਤੋਂ ਪਹਿਲਾਂ ਟੋਕੋ ਨਾਂ ਦੇ ਵਿਅਕਤੀ ਨੇ ਖੁਦ ਨੂੰ ਕੁੱਤੇ ਦਾ ਰੂਪ ਦਿੱਤਾ ਸੀ। ਉਸ ਨੇ ਇੱਕ ਕਿਸਮ ਦੇ ਪਿਆਰੇ ਪਹਿਰਾਵੇ ਲਈ 12 ਲੱਖ ਰੁਪਏ ਖਰਚ ਕੀਤੇ।
ਵੀਡੀਓ ਲਈ ਕਲਿੱਕ ਕਰੋ -: