ਨਵਾਂਸ਼ਹਿਰ ਸਥਿਤ ਪਿੰਡ ਸੋਨਾ ਦੇ ਰਹਿਣ ਵਾਲਾ ਨੌਜਵਾਨ ਮਨਜੋਤ ਸਿੰਘ ਲਗਭਗ ਡੇਢ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਵਿਦੇਸ਼ ਵਿਚ ਟਰਾਲਾ ਚਲਾਉਂਦੇ ਸਮੇਂ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਉਸ ਦੇ ਜਨਮ ਦਿਨ ਵਾਲੀ ਰਾਤ ਨੂੰ ਹੀ ਹੋਈ। ਹਾਦਸਾ ਸਿਡਨੀ ਸ਼ਹਿਰ ਵਿਚ ਹੋਇਆ। ਹਾਦਸੇ ਦੇ ਬਾਅਦ ਤੁਰੰਤ ਮ੍ਰਿਤਕ ਮਨਜੋਤ ਸਿੰਘ ਦੇ ਪਰਿਵਾਰ ਨੂੰ ਆਸਟ੍ਰੇਲੀਆ ਤੋਂ ਸੂਚਿਤ ਕੀਤਾ ਗਿਆ।
ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਅੱਜ ਮਨਜੋਤ ਦੀ ਲਾਸ਼ ਪਿੰਡ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਨਮ ਅੱਖਾਂ ਨਾਲ ਮੁੰਡੇ ਦਾ ਅੰਤਿਮ ਸਸਕਾਰ ਕੀਤਾ। ਪਰਿਵਾਰ ਦੇ ਮੈਂਬਰਾਂ ਮੁਤਾਬਕ ਮਨਜੋਤ ਦੀ ਮੌਤ 21 ਮਾਰਚ ਨੂੰ ਹੋਈ ਹੈ। ਕਾਗਜ਼ੀ ਕਾਰਵਾਈ ਆਦਿ ਪੂਰੀ ਹੋਣ ਦੇ ਬਾਅਦ ਅੱਜ ਉਸ ਦੀ ਲਾਸ਼ ਭਾਰਤ ਲਿਆਂਦੀ ਗਈ।
ਪਿੰਡ ਸੋਨੇ ਦੇ ਸਰਪੰਚ ਹਰਵਿੰਦਰ ਨੇ ਦੱਸਿਆ ਕਿ ਪਿੰਡ ਸੋਨੇ ਦੇ ਮੁਖਤਿਆਰ ਸਿੰਘ ਦਾ ਮੁੰਡਾ ਮਨਜੋਤ ਸਿੰਘ 15 ਮਹੀਨੇ ਪਹਿਲਾਂ ਆਈਲੈਟਸ ਕਰਕੇ ਆਪਣੇ ਉਜਵਲ ਭਵਿੱਖ ਲਈ ਵਿਦੇਸ਼ ਗਿਆ ਸੀ। ਜਿਥੇ ਉਹ ਪੜ੍ਹਾਈ ਪੂਰੀ ਕਰਕੇ 2 ਮਹੀਨੇ ਪਹਿਲਾਂ ਹੀ ਸਿਡਨੀ ਆਇਆ ਸੀ ਤੇ ਉਥੇ ਲਾਇਸੈਂਸ ਬਣਵਾ ਕੇ ਟਰਾਲਾ ਚਲਾਉਣ ਲੱਗਾ ਸੀ।
ਇਹ ਵੀ ਪੜ੍ਹੋ : ਮੋਗਾ : ਪ੍ਰੇਮਿਕਾ ਨੂੰ ਮਿਲਣ ਘਰ ਗਏ ਨੌਜਵਾਨ ਦਾ ਕ.ਤਲ, ਨਹਿਰ ਪਟੜੀ ਕੋਲ ਸੁੱਟ ਦਿੱਤੀ ਲਾ.ਸ਼
ਮਨਜੋਤ ਸਾਮਾਨ ਉਤਾਰ ਕੇ ਵਾਪਸ ਜਾ ਰਿਹਾ ਸੀਤਾਂ ਟਰਾਲਾ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਟਰਾਲਾ ਪਲਟ ਗਿਆ। ਟਰਾਲਾ ਪਲਟਣ ਕਾਰਨ ਮੌਕੇ ‘ਤੇ ਹੀ ਮਨਜੋਤ ਦੀ ਮੌਤ ਹੋ ਗਈ। ਮਨਜੋਤ ਦੇ ਆਈਲੈਟਸ ਵਿਚੋਂ 7.5 ਬੈਂਡ ਹਾਸਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: