ਖੰਨਾ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਭਰਿੰਡ ਲੜਨ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (40) ਵਜੋਂ ਹੋਈ ਹੈ ਅਤੇ ਉਹ ਆਸਟ੍ਰੇਲੀਆ ਤੋਂ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਭਾਰਤ ਆਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਮਨਦੀਪ ਦੀ ਭਰਿੰਡ ਲੜਨ ਨਾਲ ਮੌਤ ਹੋਈ ਹੈ ਜਦੋਂ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਉਂਝ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਰਮਨਦੀਪ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਨੀਲ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਲੁਧਿਆਣਾ : ਘਰ ‘ਚ ਚੋਰੀ ਕਰਨ ਆਏ ਚੋਰਾਂ ਦੀ ਕਰਤੂਤ, ਪਾਲਤੂ ਕੁੱਤੇ ਦੇ ਭੌਂਕਣ ‘ਤੇ ਚਲਾਈ ਗੋ.ਲੀ
ਰਮਨਦੀਪ ਦੀ ਅਚਾਨਕ ਹੋਈ ਮੌਤ ਕਾਰਨ ਘਰ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਵਾਲਿਆਂ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਬੀਤੇ ਦਿਨੀਂ ਰਮਨਦੀਪ ਸਿੰਘ ਦੇ ਗਲੇ ‘ਤੇ ਭਰਿੰਡ ਲੜ ਗਈ ਜਿਸ ਤੋਂ ਬਾਅਦ ਉੁਸ ਦੀ ਤਬੀਅਤ ਵਿਗੜ ਗਈ। ਪਰਿਵਾਰ ਵਾਲੇ ਰਮਨਦੀਪ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਉਹ ਰਮਨਦੀਪ ਨੂੰ ਹਸਪਤਾਲ ਲੈ ਕੇ ਆਏ ਸਨ ਉਦੋਂ ਉਸ ਦੇ ਸਾਹ ਨਹੀਂ ਚੱਲ ਹੇ ਸਨ ਤੇ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਪਰ ਸਾਰੀ ਸੱਚਾਈ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: