ਸਮਾਰਟਫੋਨ ਦੀ ਬੈਟਰੀ ਉਸ ਦਾ ਸਭ ਤੋਂ ਮੁੱਖ ਪਾਰਟ ਹੁੰਦੀ ਹੈ। ਜੇਕਰ ਫੋਨ ਦੀ ਬੈਟਰੀ ਵੀਕ ਜਾਂ ਖਰਾਬ ਹੋ ਜਾਂਦੀ ਹੈ ਤਾਂ ਸਾਨੂੰ ਸਮਾਰਟ ਫੋਨ ਬਦਲਣਾ ਪੈਂਦਾ ਹੈ ਜਾਂ ਫਿਰ ਕੁਝ ਹਜ਼ਾਰ ਰੁਪਏ ਦੇਖ ਕੇ ਸਮਾਰਟਫੋਨ ਵਿਚ ਨਵੀਂ ਬੈਟਰੀ ਲਗਵਾਉਣੀ ਪੈਂਦੀ ਹੈ। ਇਸੇ ਵਜ੍ਹਾ ਨਾਲ ਅਸੀਂ ਤੁਹਾਡੇ ਲਈ ਸਮਾਰਟ ਫੋਨ ਨੂੰ ਚਾਰਜ ਕਰਨ ਵਿਚ ਹੋਣ ਵਾਲੀਆਂ ਗਲਤੀਆਂ ਬਾਰੇ ਦੱਸ ਰਹੇ ਹਨ, ਜਿਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਲੰਮੇ ਸਮੇਂ ਤੱਕ ਚੱਲ ਸਕੇ।
ਆਪਣੇ ਫੋਨ ਨੂੰ ਹਮੇਸ਼ਾਉਸ ਦੇ ਹੀ ਚਾਰਜਰ ਨਾਲ ਚਾਰਜ ਕਰੋ। ਤੁਹਾਨੂੰ ਦੱਸ ਦੇਈਏ ਕਿ ਸਮਾਰਟਫੋਨ ਵਿਚ ਯੂਨੀਵਰਸਲ ਚਾਰਜਿੰਗ ਇੰਟਰਫੇਸ ਯੂਜ਼ ਕੀਤਾ ਜਾਂਦਾ ਹੈ। ਜੇਕਰ ਤੁਸੀਂ ਗਲਤ ਚਾਰਜਰ ਨਾਲ ਇਸ ਨੂੰ ਚਾਰਜ ਕਰੋਗੇ ਤਾਂ ਤੁਹਾਡੇ ਸਮਾਰਟਫੋਨ ਦੀ ਬੈਟਰੀ ਇਮੇਜ ਹੋਣ ਦਾ ਖਤਰਾ ਰਹੇਗਾ। ਇਸ ਲਈ ਟੈਕ ਐਕਸਪਰਟ ਸਮਾਰਫੋਨ ਨੂੰ ਓਰੀਜਨਲ ਚਾਰਜਰ ਤੋਂ ਹੀ ਚਾਰਜ ਕਰਨ ਦੀ ਸਲਾਹ ਦਿੰਦੇ ਹਨ।
ਸਮਾਰਟ ਫੋਨ ਨੂੰ ਕਦੇ ਵੀ ਲੋਕਲ ਚਾਰਜਰ ਨਾਲ ਚਾਰਜ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਓਰੀਜਨਲ ਐਡਾਪਟਰ ਤੇ ਲੋਕਲ ਕੇਬਲ ਵੀ ਇਸੇਤਮਾਲ ਕਰਦੇ ਹੋ ਤਾਂ ਤੁਹਾਡੇ ਸਮਾਰਟਫੋਨ ਦੀ ਬੈਟਰੀ ਡੈਮੇਜ ਹੋਣਾ ਤੈਅ ਹੈ। ਇਸ ਲਈ ਹਮੇਸ਼ਾ ਸਮਾਰਟਫੋਨ ਦੇ ਚਾਰਜਰ ਤੇ ਉਸ ਦੀ ਕੇਬਲ ਨਾਲ ਹੀ ਫੋਨ ਨੂੰ ਚਾਰਜ ਕਰੋ।
ਸਮਾਰਟਫੋਨ ਨੂੰ ਚਾਰਜ ਕਰਦੇ ਸਮੇਂ ਆਪਣੇ ਫੋਨ ਦੇ ਕਵਰ ਨੂੰ ਵੱਖ ਕਰ ਦਿਓ। ਟੈੱਕ ਐਕਸਪਰਟ ਇਸ ਦੇ ਪਿੱਛੇ ਇਹ ਕਰਤ ਦਿੰਦੇ ਹਨ ਕਿ ਜਦੋਂ ਸਮਾਰਟ ਫੋਨ ਨੂੰ ਚਾਰਜ ਕੀਤਾ ਜਾਂਦਾ ਹੈ ਤਾਂ ਇਹ ਗਰਮ ਹੁੰਦਾ ਹੈ ਅਤੇ ਪ੍ਰੋਟੈਕਸ਼ਨ ਕਵਰ ਦੀ ਵਜ੍ਹਾ ਨਾਲ ਇਹ ਹੀਟਿੰਗ ਬਾਹਰ ਨਹੀਂ ਨਿਕਲ ਪਾਉਂਦੀ ਜਿਸ ਨਾਲ ਫੋਨ ਦੀ ਬੈਟਰੀ ਡੈਮੇਜ ਹੁੰਦੀ ਹੈ।
ਜੇਕਰ ਤੁਸੀਂ ਸੋਚਦੇ ਹੋ ਕਿ ਫਾਸਟ ਚਾਰਜਰ ਸਮਾਰਟਫੋਨ ਲਈ ਬੇਹਤਰ ਆਪਸ਼ਨ ਹੁੰਦਾ ਹੈ ਤਾਂ ਤੁਸੀਂ ਗਲਤ ਸੋਚਦੇ ਹੋ। ਹਰ ਸਮਾਰਟ ਫੋਨ ਦੀ ਬੈਟਰੀ ਵੱਖਰੀ ਹੁੰਦੀ ਹੈ। ਇਸ ਲਈ ਕੰਪਨੀ ਬੈਟਰੀ ਦੇ ਹਿਸਾਬ ਨਾਲ ਚਾਰਜਰ ਦਿੰਦੀ ਹੈ। ਜਿਹੜੀ ਬੈਟਰੀ ਨੂੰ ਫਸਟ ਚਾਰਜਰ ਸਪੋਰਟ ਕਰਦੇ ਹਨ, ਉਨ੍ਹਾਂ ਨੂੰ ਫਾਸਟ ਚਾਰਜਰ ਨਾਲ ਚਾਰਜ ਕਰਨਾ ਚਾਹੀਦਾ ਹੈ ਤੇ ਜੋ ਨਾਰਮਲ ਚਾਰਜਰ ਨੂੰ ਸਪੋਰਟ ਕਰਦੀ ਹੈ, ਉਸ ਨੂੰ ਨਾਰਮਲ ਚਾਰਜਰ ਨਾਲ ਚਾਰਜ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਰਾਤਭਰ ਆਪਣੇ ਸਮਾਰਟ ਫੋਨ ਨੂੰ ਚਾਰਜ ਕਰਨ ਲਈ ਛੱਡ ਦਿੰਦੇ ਹੋ ਤਾਂ ਤੁਸੀਂ ਸਭ ਤੋਂ ਵੱਡੀ ਗਲਤੀ ਕਰਦੇ ਹੋ। ਦੱਸ ਦੇਈਏ ਕਿ ਨਾਰਮਲ ਫੋਨ 2 ਘੰਟੇ ਤੇ ਫਾਸਟ ਚਾਰਜਰ ਨਾਲ ਚਾਰਜ ਹੋਣ ਵਾਲਾ ਫੋਨ 45 ਮਿੰਟ ਵਿਚ ਫੁੱਲ ਚਾਰਜ ਹੋ ਜਾਂਦਾ ਹੈ। ਇਸ ਲਈ ਕਦੇ ਵੀ ਤੁਹਾਡੇ ਫੋਨ ਨੂੰ ਪੂਰੀ ਰਾਤ ਚਾਰਜਿੰਗ ਪੋਰਟ ਵਿਚ ਲੱਗਾ ਨਾ ਛੱਡੋ, ਇਸ ਨਾਲ ਫੋਨ ਦ ਬੈਟਰੀ ਜਲਦ ਖਰਾਬ ਹੋਵੇਗੀ।