ਪੰਜਾਬ ਦੇ ਲੁਧਿਆਣਾ ਜਿਲ੍ਹੇ ‘ਚ ਇੱਕ ਨੌਜਵਾਨ ਆਪਣੇ ਦੋਸਤ ਦੀ ਥਾਂ ਪੇਪਰ ਦੇਣ ਗਿਆ ਸੀ ਪਰ ਸਖ਼ਤ ਚੈਕਿੰਗ ਦੌਰਾਨ ਉਸ ਦੀ ਪੋਲ ਖੁੱਲ੍ਹ ਗਈ। ਮੌਕੇ ’ਤੇ ਸੁਪਰਡੈਂਟ ਨੇ ਪੁਲਿਸ ਨੂੰ ਸੂਚਨਾ ਦੇ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਹੁਣ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੇ ਦੂਜੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੁਪਰਡੈਂਟ ਰਵਿੰਦਰ ਕੌਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ 24 ਮਾਰਚ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਮਿਟਰੀ ਰੋਡ ਵਿੱਚ ਹੋ ਰਹੇ ਪੰਜਾਬੀ-ਏ ਦੇ ਪੇਪਰ ਵਿੱਚ ਬਤੌਰ ਸੁਪਰਡੈਂਟ ਤਾਇਨਾਤ ਸੀ। ਚੈਕਿੰਗ ਦੌਰਾਨ ਪਤਾ ਲੱਗਾ ਕਿ ਰੋਲ ਨੰਬਰ 1023 847 753 ਸੁਖਰਾਜ ਸਿੰਘ ਦੀ ਥਾਂ ਅਭਿਸ਼ੇਕ ਨੇਗੀ ਪੇਪਰ ਦੇ ਰਿਹਾ ਸੀ। ਅਜਿਹਾ ਕਰਕੇ ਉਸ ਨੇ ਧੋਖਾਧੜੀ ਕੀਤੀ ਹੈ।
ਇਹ ਵੀ ਪੜ੍ਹੋ : CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਡੇਰਾ ਸੱਚਖੰਡ ਬੱਲਾਂ ‘ਚ ਟੇਕਿਆ ਮੱਥਾ
ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅਭਿਸ਼ੇਕ ਗਿਰੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ ਦੂਜੇ ਸਾਥੀ ਦੀ ਗ੍ਰਿਫਤਾਰੀ ਬਾਕੀ ਹੈ। ਫੜਿਆ ਗਿਆ ਮੁਲਜ਼ਮ ਅਭਿਸ਼ੇਕ ਗਿਰੀ, ਸ਼ਿਮਲਾਪੁਰੀ ਭਾਰਤ ਕੰਡਾ ਨੇੜੇ ਗਲੀ ਨੰਬਰ 3 ਦਾ ਰਹਿਣ ਵਾਲਾ ਹੈ। ਪੁਲਿਸ ਨੇ ਸੁਪਰਡੈਂਟ ਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਫਰਾਰ ਸੁਖਰਾਜ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: