ਕੇਰਲ ਵਿਚ ਮੰਕੀਪੌਕਸ ਦੇ ਸ਼ੱਕੀ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ‘ਤੇ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਅਸੀਂ ਮੰਕੀਪੌਕਸ ਦਾ ਸ਼ੱਕੀ ਮੰਨੇ ਗਏ 22 ਸਾਲਾ ਨੌਜਵਾਨ ਦੀ ਮੌਤ ਦਾ ਕਾਰਨ ਜਾਨਣ ਲਈ ਜਾਂਚ ਕਰਵਾਵਾਂਗੇ। ਨੌਜਵਾਨ ਨੂੰ ਕੋਈ ਹੋਰ ਗੰਭੀਰ ਬੀਮਾਰੀ ਤਾਂ ਨਹੀਂ ਸੀ।
ਨੌਜਵਾਨ 10 ਦਿਨ ਪਹਿਲਾਂ ਹੀ ਯੂਏਈ ਤੋਂ ਪਰਤਿਆ ਸੀ। ਉਸ ਦੇ ਬਾਅਦ ਨੌਜਵਾਨ ਦੀ ਤਬੀਅਤ ਖਰਾਬ ਚੱਲ ਰਹੀ ਸੀ। ਤਿੰਨ ਦਿਨ ਪਹਿਲਾਂ ਹਾਲਤ ਵਿਗੜੀ ਤਾਂ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਸੈਂਪਲ ਜਾਂਚ ਲਈ ਭੇਜੇ ਹਨ।
ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਵੜਿੰਗ ਨੇ ਕਾਨੂੰਨੀ, ਮਨੁੱਖੀ ਅਧਿਕਾਰ ਅਤੇ RTI ਵਿਭਾਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ
ਮਾਮਲਾ ਤ੍ਰਿਸ਼ੂਰ ਜ਼ਿਲ੍ਹੇ ਦਾ ਹੈ ਜਿਥੇ 22 ਸਾਲ ਦੇ ਨੌਜਵਾਨ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਉਸ ਨੂੰ ਮੰਕੀਪੌਕਸ ਵਰਗੇ ਲੱਛਣ ਹੋਣਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ 21 ਜੁਲਾਈ ਨੂੰ ਯੂਏਈ ਤੋਂ ਪਰਤਿਆ ਸੀ। ਉਸ ਦੇ ਬਾਅਦ ਤਬੀਅਤ ਜ਼ਿਆਦਾ ਖਰਾਬ ਹੋਣ ‘ਤੇ ਹਸਪਤਾਲ ਭਰਤੀ ਕਰਵਾਇਾ ਗਿਆ ਜਿਥੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਨੌਜਵਾਨ ਦੇ ਸੈਂਪਲ ਅਲਾਪੁੱਝਾ ਵਿਚ ਨੈਸ਼ਨਲ ਇੰਸਟੀਚਿਊਟ ਆਫ ਵਾਇਰਲੌਜੀ ਯੂਨਿਟ ਵਿਚ ਟੈਸਟ ਲਈ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੇਸ਼ ਵਿਚ ਮੰਕੀਪੌਕਸ ਦੇ ਕੇਸ ਮਿਲਣ ਨਾਲ ਸਰਕਾਰ ਦੀ ਟੈਨਸ਼ਨ ਵਧ ਗਈ ਹੈ। ਹੁਣ ਤੱਕ ਕੇਰਲ, ਤਮਿਲਨਾਡੂ ਤੇ ਦਿੱਲੀ ਵਿਚ ਮੰਕੀਪੌਕਸ ਦੇ ਸੰਕਰਮਿਤ ਮਰੀਜ਼ ਮਿਲੇ ਹਨ।