ਆਯੁਰਵੇਦ ਵਿੱਚ ਹਲਦੀ ਅਤੇ ਆਂਵਲਾ ਦੋਵਾਂ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਇੱਕ ਸ਼ਕਤੀਸ਼ਾਲੀ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਏਜੰਟ ਹੈ, ਜਦਕਿ ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਨੈਚੁਰਲ ਟਾਨਿਕ ਹੈ। ਜਦੋਂ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਦੋਵਾਂ ਦ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਮਿਸ਼ਰਣ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਪਾਚਨ, ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਇਹ ਇੱਕ ਸਧਾਰਨ ਪਰ ਬਹੁਤ ਪ੍ਰਭਾਵਸ਼ਾਲੀ ਘਰੇਲੂ ਉਪਾਅ ਹੈ ਜਿਸ ਨੂੰ ਲੰਬੇ ਸਮੇਂ ਦੀ ਸਿਹਤ ਬਣਾਈ ਰੱਖਣ ਲਈ ਰੋਜ਼ਾਨਾ ਅਪਣਾਇਆ ਜਾ ਸਕਦਾ ਹੈ। ਆਓ ਇਸਦੇ 8 ਮੁੱਖ ਫਾਇਦਿਆਂ ਬਾਰੇ ਦੱਸਦੇ ਹਾਂ-
ਵਧੇਗੀ ਇਮਿਊਨਿਟੀ
ਆਂਵਲੇ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਹਲਦੀ ਵਿੱਚ ਮੌਜੂਦ ਕਰਕਿਊਮਿਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਨੂੰ ਮੌਸਮੀ ਬਿਮਾਰੀਆਂ ਅਤੇ ਵਾਇਰਲ ਇਨਫੈਕਸ਼ਨਾਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ।
![]()
ਸਰੀਰ ਹੋਵੇਗਾ ਡੀਟੌਕਸ
ਹਲਦੀ ਅਤੇ ਆਂਵਲਾ ਦਾ ਇਹ ਮਿਸ਼ਰਣ ਲੀਵਰ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਸਕਿੱਨ ਫ੍ਰੈਸ਼ ਅਤੇ ਤਾਜਗੀ ਭਰੀ ਲੱਗਦ ਹੈ।
ਭਾਰ ਘਟਾਉਣ ‘ਚ ਮਿਲੇਗੀ ਮਦਦ
ਇਹ ਡਰਿੰਕ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਫੈਟ ਬਰਨਿੰਗ ਦੀ ਪ੍ਰਕਿਰਿਆ ਨੂੰ ਐਕਟਿਵ ਕਰਦ ਹੈ। ਇਹ ਬੇਲੋੜੀ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
ਪਾਚਨ ਪ੍ਰਣਾਲੀ ਹੋਵੇਗੀ ਮਜ਼ਬੂਤ
ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।
ਚਮੜੀ ਬਣੇਗੀ ਚਮਕਦਾਰ
ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਚਮੜੀ ਨੂੰ ਡੀਟੌਕਸੀਫਾਈ ਕਰਦੇ ਹਨ, ਝੁਰੜੀਆਂ ਨੂੰ ਘਟਾਉਂਦੇ ਹਨ ਅਤੇ ਨੈਚੁਰਲ ਗਲੋਅ ਪ੍ਰਦਾਨ ਕਰਦੇ ਹਨ।
ਜੋੜਾਂ ਦੇ ਦਰਦ ਤੋਂ ਰਾਹਤ
ਹਲਦੀ ਦੇ ਸੋਜ ਘੱਟ ਕਰਨ ਵਾਲੇ ਗੁਣ ਜੋੜਾਂ ਦੇ ਦਰਦ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਵਿਚ ਰਾਹਤ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ : DIG ਨੂੰ ਜੇਲ੍ਹ ਭਿਜਵਾਉਣ ਵਾਲੇ ਕਾਰੋਬਾਰੀ ਨੂੰ ਮਿਲੇਗੀ ਸਕਿਓਰਿਟੀ, ਹਾਈਕੋਰਟ ਨੇ ਦਿੱਤੇ ਹੁਕਮ
ਬਲੱਡ ਸ਼ੂਗਰ
ਇਨਸੁਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਂਦੇ ਹਨ ਅਤੇ ਬਲੱਡ ਸ਼ੂਗਰ ਸੰਤੁਲਨ ਬਣਾਈ ਰੱਖਦੇ ਹਨ, ਜੋ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹੈ।
ਵਾਲ ਹੋਣਗੇ ਮਜ਼ਬੂਤ
ਆਂਵਲਾ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਵਾਲਾਂ ਦੇ ਝੜਨ ਨੂੰ ਘਟਾਉਂਦਾ ਹੈ, ਜਦੋਂਕਿ ਹਲਦੀ ਸਕੈਲਪ ਨੂੰ ਸਾਫ਼ ਅਤੇ ਸਿਹਤਮੰਦ ਰੱਖਦੀ ਹੈ।
ਹਲਦੀ ਅਤੇ ਆਂਵਲਾ ਦਾ ਸੁਮੇਲ ਇੱਕ ਕੁਦਰਤੀ ਸਿਹਤ ਟੌਨਿਕ ਹੈ। ਇਸਨੂੰ ਹਰ ਸਵੇਰੇ ਖਾਲੀ ਪੇਟ ਪੀਣ ਨਾਲ ਨਾ ਸਿਰਫ਼ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤੀ ਮਿਲਦੀ ਹੈ ਬਲਕਿ ਤੁਹਾਡੀ ਸਮੁੱਚੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾ ਕੇ, ਤੁਸੀਂ ਇੱਕ ਸਿਹਤਮੰਦ ਅਤੇ ਊਰਜਾਵਾਨ ਜੀਵਨ ਵੱਲ ਇੱਕ ਕਦਮ ਵਧਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























