ਫਿਰੋਜ਼ਪੁਰ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਅਤੇ ਸਕੋਰਪੀਓ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਹ ਟੱਕਰ ਉਸ ਵੇਲੇ ਹੋਈ ਜਦੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਇੱਕ ਐਕਸੀਡੈਂਟ ਵਾਲੀ ਜਗ੍ਹਾ ‘ਤੇ ਰਹੀ ਸੀ ਤੇ ਸਾਹਮਣਿਓਂ ਸਕਾਰਪੀਓ ਗੱਡੀ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਸੁਰੱਖਿਆ ਫੋਰਸ ਦੇ ਚਾਰ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਵੱਜੀਆਂ, ਜਦਕਿ ਸਕਾਰਪੀਓ ਸਵਾਰ ਵੀ ਜਖਮੀ ਹੋ ਗਿਆ। ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।

ਇਹ ਹਾਦਸਾ ਫਿਰੋਜ਼ਪੁਰ-ਲੁਧਿਆਣਾ ਦਿੱਲੀ ਹਾਈਵੇ ‘ਤੇ ਵਾਪਰਿਆ। ਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਫੋਰਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਮੋਗਾ ਰੋਡ ਉੱਪਰ ਬੀਐਸਐਫ ਕੈਂਪਸ ਦੇ ਨੇੜੇ ਸੜਕੀ ਹਾਦਸਾ ਹੋਇਆ ਹੈ ਉਸ ਜਗ੍ਹਾ ‘ਤੇ ਮਦਦ ਪਹੁੰਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਟੀਮ ਆਪਣੀ ਗੱਡੀ ਤੇ ਸਵਾਰ ਹੋ ਕੇ ਜਾ ਰਹੀ ਸੀ। ਜਦੋਂ ਉਹ ਪਿੰਡ ਪਿਆਰਿਆਂ ਨੇੜੇ ਪਹੁੰਚੀ ਤਾਂ ਰਸਤੇ ਵਿੱਚ ਇੱਕ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਸਕੋਰਪੀਓ ਗੱਡੀ ਨਾਲ ਆਹਮੋ-ਸਾਹਮਣੇ ਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ : ਕੇਦਾਰਨਾਥ ਮੰਦਰ ‘ਚ ਮੋਬਾਈਲ ਫੋਨ ‘ਤੇ ਲੱਗੀ ਪਾਬੰਦੀ, ਫੋਟੋ-ਵੀਡੀਓ ਤੇ ਰੀਲ ਬਣਾਉਣ ‘ਤੇ ਸਖਤੀ!
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉਡ ਗਏ। ਇਸ ਦੌਰਾਨ ਆਸ-ਪਾਸ ਤੋਂ ਲੰਘ ਰਹੇ ਰਾਹਗੀਰਾਂ ਨੇ ਦੋਨਾਂ ਗੱਡੀ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਦੀ ਗਲਤੀ ਸੀ, ਜਿਸ ਕਾਰਨ ਨੇ ਹਾਦਸਾ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਅਤੇ ਸਕਾਰਪੀਓ ਸਵਾਰ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਵੀਡੀਓ ਲਈ ਕਲਿੱਕ ਕਰੋ -:











