ਫੀਫਾ ਵਿਸ਼ਵ ਕੱਪ 2026 ਵਿਚ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਮਰ ਉਨ੍ਹਾਂ ਲਈ ਸਿਰਫ ਇਕ ਅੰਕੜਾ ਹੈ। ਉਜ਼ਬੇਕਿਸਤਾਨ ਖਿਲਾਫ ਪੁਰਤਗਾਲ ਦੀ 5-0 ਦੀ ਧਮਾਕੇਦਾਰ ਜਿੱਤ ਵਿਚ 2 ਗੋਲ ਦਾਗਣ ਦੇ ਬਾਅਦ ਰੋਨਾਲਡੋ ਨੇ ਕੈਮਰੇ ਵੱਲ ਦੇਖਦੇ ਹੋਏ ਕਿਹਾ-‘I am back’. ਇਹ ਸਿਰਫ ਇਕ ਜਸ਼ਨ ਨਹੀਂ ਸੀ ਸਗੋਂ ਉਨ੍ਹਾਂ ਆਲੋਚਕਾਂ ਨੂੰ ਜਵਾਬ ਸੀ ਕਿ ਜਿਨ੍ਹਾਂ ਨੇ ਪਿਛਲੇ ਹਫਤੇ ਉਨ੍ਹਾਂ ਦੇ ਕਰੀਅਰ ਤੇ ਟੀਮ ਵਿਚ ਜਗ੍ਹਾ ‘ਤੇ ਸਵਾਲ ਚੁੱਕੇ ਸਨ।
ਡੀਆਰ ਕਾਂਗੋ ਖਿਲਾਫ ਪਹਿਲੇ ਮੈਚ ਵਿਚ ਗੋਲ ਨਹੀਂ ਸਕਣ ਤੇ ਪੁਰਤਗਾਲ ਦੇ 1-1 ਨਾਲ ਡਰਾਅ ਖੇਡਣ ਦੇ ਬਾਅਦ ਰੋਨਾਲਡੋ ਨੂੰ ਸਖਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਕਈ ਮਾਹਿਰਾਂ ਨੇ ਇਥੇ ਤੱਕ ਕਹਿ ਦਿੱਤਾ ਸੀ ਕਿ ਹੁਣ ਉਹ ਵਿਸ਼ਵ ਕੱਪ ਪੱਧਰ ਦੇ ਖਿਡਾਰੀ ਨਹੀਂ ਰਹੇ ਪਰ ਉਜ਼ਬੇਕਿਸਤਾਨ ਖਿਲਾਫ ਉੁਨ੍ਹਾਂ ਨੇ ਮੈਦਾਨ ‘ਤੇ ਹੀ ਜਵਾਬ ਦੇ ਦਿੱਤਾ।
ਰੋਨਾਲਡੋ ਨੇ ਮੁਕਾਬਲੇ ਵਿਚ 2 ਸ਼ਾਨਦਾਰ ਗੋਲ ਕੀਤੇ ਤੇ ਵਿਸ਼ਵ ਕੱਪ ਇਤਿਹਾਸ ਵਿਚ ਨਵਾਂ ਚੈਪਟਰ ਲਿਖ ਦਿੱਤਾ। ਉਹ ਦੁਨੀਆ ਦੇ ਪਹਿਲੇ ਫੁਟਬਾਲਰ ਬਣ ਗਏ ਜਿਨ੍ਹਾਂ ਨੇ 6 ਵੱਖ-ਵੱਖ ਵਿਸ਼ਵ ਕੱਪ ਐਡੀਸ਼ਨਾਂ ਵਿਚ ਗੋਲ ਦਾਗੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਤਗਾਲ ਲਈ ਵਿਸ਼ਵ ਕੱਪ ਵਿਚ ਆਪਣੇ ਗੋਲਾਂ ਦੀ ਗਿਣਤੀ 10 ਤੱਕ ਪਹੁੰਚਾ ਦਿੱਤੀ ਤੇ ਮਹਾਨ ਯੂਸੇਬਿਓ (9 ਗੋਲ) ਨੂੰ ਪਿੱਛੇ ਛੱਡਦੇ ਹੋਏ ਦੇਸ਼ ਦੇ ਸਭ ਤੋਂ ਸਫਲ ਵਿਸ਼ਵ ਕੱਪ ਗੋਲ ਸਕਰੋਰ ਬਣ ਗਏ। ਮੈਚ ਦੇ ਬਾਅਦ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਵੀ ਚੁਣਿਆ ਗਿਆ।
ਮੈਚ ਦੇ ਬਾਅਦ ਰੋਨਾਲਡੋ ਨੇ ਪਿਛਲੇ ਕੁਝ ਦਿਨਾਂ ਨੂੰ ਆਪਣੇ ਕਰੀਅਰ ਦੇ ਸਭ ਤੋਂ ਕਠਿਨ ਦੌਰਾਂ ਵਿਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਮੁਸ਼ਕਲ ਹਫਤਾ ਸੀ। ਅਜਿਹਾ ਮਹਿਸੂਸ ਕਰਾਇਾ ਜਾ ਰਿਹਾ ਸੀ ਕਿ ਜਿਵੇਂ ਮੈਂ ਫੁੱਟਬਾਲ ਤੋਂ ਰਿਟਾਇਰ ਹੋ ਚੁੱਕਾ ਹਾਂ। ਪਰ ਮੈਂ ਹਮੇਸ਼ਾ ਦੀ ਤਰ੍ਹਾਂ ਖੁਦ ਨੂੰ ਸੰਭਾਲੇ ਰੱਖਿਆ ਕਿਉਂਕਿ ਮੈਨੂੰ ਸਭ ਤੋਂ ਵਧ ਭਰੋਸਾ ਆਪਣੀ ਮਿਹਨਤ ‘ਤੇ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੇਰੇ ਸਾਥੀ ਖਿਡਾਰੀ ਵੀ ਮੇਰਾ ਸਾਥ ਦੇਣਗੇ। ਇਹ ਮੁਸ਼ਕਲ ਸਮਾਂ ਸੀ, ਮੈਂ ਮੰਨਦਾ ਹਾਂ ਪਰ ਹੁਣ ਅਸੀਂ ਵਾਪਸ ਆ ਗਏ ਹਾਂ। ਮੈਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ : ਭਗੌੜੇ ਨੀਰਵ ਮੋਦੀ ਨੂੰ ਲੰਦਨ ਹਾਈਕੋਰਟ ਤੋਂ ਵੱਡਾ ਝਟਕਾ, ਬੈਂਕ ਆਫ ਇੰਡੀਆ ਨੂੰ ਦੇਣੇ ਹੋਣਗੇ 100 ਕਰੋੜ ਰੁਪਏ
ਹਾਲਾਂਕਿ ਰੋਨਾਲਡੋ ਨੇ ਇਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਂ ਕੀਤੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀਗਤ ਰਿਕਾਰਡ ਤੋਂ ਵਧ ਟੀਮ ਦੀ ਸਫਲਤਾ ਮਾਇਨੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਬਣਾਉਣਾ ਹਮੇਸ਼ਾ ਚੰਗਾ ਲੱਗਦਾ ਹੈ ਪਰ ਮੇਰਾ ਟੀਚਾ ਰਾਸ਼ਟਰੀ ਟੀਮ ਨੂੰ ਉਸ ਦੇ ਉਦੇਸ਼ਾਂ ਤੱਕ ਪਹੁੰਚਾਉਣ ਵਿਚ ਮਦਦ ਕਰਨਾ ਹੈ। ਸਭ ਤੋਂ ਮਹੱਤਵਪੂਰਨ ਟੀਮ ਦਾ ਪ੍ਰਦਰਸ਼ਨ ਤੇ ਸਾਡੇ ਆਤਮਵਿਸ਼ਵਾਸ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









