ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਵੇਟੇਡ ਸ਼ੋਅ, “ਸਾਈਨ ਟੂ ਗੌਡ ਵਰਲਡ ਟੂਰ” ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਸੀ। ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਵਿੱਚ ਭੀੜ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਬਲੈਕ ਟਾਈਗਰ ਵੀ ਦਿਖਾਈ ਦਿੰਦਾ ਹੈ।

ਮੂਸੇਵਾਲਾ ਦੇ ਹੋਲੋਗ੍ਰਾਮ ਟੂਰ “ਸਾਈਨ ਟੂ ਗੌਡ” ਟੀਜ਼ਰ ਨੂੰ 24 ਘੰਟਿਆਂ ਵਿੱਚ 2 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਲਗਭਗ ਢਾਈ ਕਰੜ ਲਾਈਕ ਮਿਲ ਚੁੱਕੇ ਹਨ। ਹੋਲੋਗ੍ਰਾਮ ਟੂਰ ਟੀਜ਼ਰ “ਐਂਪਾਇਰ ਫਾਲਸ” ਮੁਬਾਵਰੇ ਨਾਲ ਸ਼ੁਰੂ ਹੁੰਦਾ ਹੈ। ਇਸਦਾ ਮਤਲਬ ਹੈ ਕਿ ਦੁਨੀਆ ਵਿੱਚ ਸ਼ਕਤੀਸ਼ਾਲੀ ਸਾਮਰਾਜ ਖਤਮ ਹੋ ਜਾਂਦੇ ਹਨ, ਪਰ ਇੱਕ ਕਲਾਕਾਰ ਦਾ ਸਾਮਰਾਜ ਕਦੇ ਖਤਮ ਨਹੀਂ ਹੁੰਦਾ। ਇਸ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਸਿੱਧੂ ਹੁਣ ਵੱਡੇ ਤਾਮਝਾਮ ਕਰੇ ਸੋਣੀਏ, ਗੋਲੀ ਚਲੀ ਬਾਂਗ ਸਾਊਂਡ ਕਰੇ ਸੋਣੀਏ’ ਵਜਦਾ ਸੁਣਾਈ ਦਿੰਦਾ ਹੈ।
ਹੋਲੋਗ੍ਰਾਮ ਟੀਜ਼ਰ ਵਿੱਚ ਨਿੱਕੇ ਸਿੱਧੂ ਦੀ ਇੱਕ ਫੋਟੋ ਵੀ ਹੈ। ਕੈਪਸ਼ਨ ਵਿੱਚ ਲਿਖਿਆ ਹੈ, “ਜਨਮਦਿਨ ਮੁਬਾਰਕ ਸ਼ੁਭਦੀਪ।” ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਨਵਰੀ ਵਿੱਚ ਸ਼ੋਅ ਦਾ ਪਹਿਲਾ ਪੋਸਟਰ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਇਟਲੀ ਟੀਮ ਸ਼ੋਅ ਦੀ ਤਿਆਰੀ ਕਰ ਰਹੀ ਹੈ। ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ਮੌਤ ਤੋਂ ਬਾਅਦ ਕਿਸੇ ਪਹਿਲੇ ਕਲਾਕਾਰ ਦ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿੱਧੂ ਸਿੱਧੂਵਾਲਾ ਦ ਇਹ ਸ਼ੋਅ 8 ਦੇਸ਼ਾਂ ਵਿਚ ਰਿਲੀਜ ਹੋਵੇਗਾ। ਪਹਿਲੀ ਵਾਰ ਪਾਕਿਸਤਾਨ ਵਿਚ ਵੀ ਸੋਅ ਹੋਵੇਗਾ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਵਿਚ ਲੱਖਾਂ ਫੈਨਸ ਹਨ। ਸਿੱਧੂ ਨੇ ਇੱਕ ਪ੍ਰੋਗਰਾਮ ਵਿਚ ਪਾਕਿਸਤਾਨ ਵਿਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਜਾ ਰਹੇ ਹਨ।
ਮੂਸੇਵਾਲਾ ਦਾ ਇਹ ਸ਼ੋਅ ਉਸ ਦੇ ਬਰਥਡੇ ‘ਤੇ ਯਾਨੀ 11 ਜੂਨ ਨੂੰ ਪੂਰਾ ਰਿਲੀਜ ਹੋਣ ਦੀ ਉਮੀਦ ਹੈ। ਪਿਤਾ ਪੁੱਤਰ ਦੇ ਹਰ ਬਰਥਡੇ ‘ਤੇ ਫੈਨਸ ਨੂੰ ਕੁਝ ਨਾ ਕੁਝ ਤੋਹਫਾ ਦਿੰਦੇ ਹਨ। ਪਿਤਾ ਨੇ ਕਿਹਾ ਸੀ ਕਿ ਆਉਣ ਵਾਲੇ 30 ਸਾਲਾਂ ਤੱਕ ਉਹ ਸਿੱਧੂ ਦੇ ਫੈਨਸ ਲਈ ਕੁਝ ਨਾ ਕੁਝ ਗਿਫਟ ਦਿੰਦੇ ਰਹਿਣਗੇ। ਮੂਸੇਵਾਲਾ ਨੇ ਬਹੁਤ ਸਾਰੇ ਗੀਤ ਲਿਖੇ, ਜਿਨ੍ਹਾਂ ਿਚੋਂ ਹਰ ਸਾਲ ਇੱਕ ਗੀਤ ਰਿਲੀਜ ਹੁੰਦਾ ਰਹੇਗਾ। “ਸਾਈਨ ਟੂ ਵਾਰ 2026 ਵਰਲਡ ਟੂਰ” ਦੇ ਤਹਿਤ ਸਿੰਗਰ ਦੀ ਇਹ ਡਿਜੀਟਲ ਵਾਪਸੀ ਥ੍ਰੀ-ਡੀ ਪ੍ਰੋਜੈਕਸ਼ਨ ਤਕਨੀਕ ਰਾਹੀਂ ਹੋਵੇਗੀ।
ਇਹ ਵੀ ਪੜ੍ਹੋ : ਰਾਜਸਥਾਨ ਸਰਕਾਰ ਤੋਂ ਪਾਣੀ ਦ ਬਕਾਇਆ ਮੰਗੇਗਾ ਪੰਜਾਬ, CM ਮਾਨ ਬੋਲੇ- ‘1960 ਤੋਂ ਬਾਅਦ ਪੈਸਾ ਨਹੀਂ ਦਿੱਤਾ’
ਇਸ ਤਕਨਾਲੋਜੀ ਨਾਲ ਉਸ ਦੀ ਅਸਲੀ ਆਵਾਜ, ਉਸ ਦੇ ਗਾਣੇ ਅਤੇ ਸਵੈਗ ਦੇ ਨਾਲ ਉਸ ਦ 3D ਅਵਤਾਰ ਮੰਚ ‘ਤੇ ਦਿਸੇਗਾ। ਅਜਿਹਾ ਪਹਿਲਾਂ ਮਾਈਕਲ ਜੈਕਸਨ, ਟੁਪੈਕ ਤੇ ਵਿਹ੍ਟਨੀ ਹਿਊਸਟਨ ਵਰਗੇ ਕਲਾਕਾਰਾਂ ਨਾਲ ਹੋ ਚੁੱਕਾ ਹੈ। ਮੂਸੇਵਾਲਾ ਇਸ ਲਿਸਟ ਵਿਚ ਪਹਿਲਾ ਪੰਜਾਬੀ ਕਲਾਕਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਏਈ, ਯੂਕੇ ਅਤੇ ਆਸਟ੍ਰੇਲੀਆ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸ਼ੋਅ ਇੱਕ ਫਿਲਮ ਵਾਂਗ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ। ਇਸ ਦੇ ਲਈ ਟਿਕਟ ਰੱਖੀ ਜਾਏਗੀ। ਵੀਆਈਪੀ ਟਿਕਟ ਦੀ ਕੀਮਤ ਡੇਢ ਲੱਖ ਹੋਣ ਦੀ ਉਮੀਦ ਹੈ।







