ਤੇਹਰਾਨ ਸਥਿਤ ਭਾਰਤੀ ਦੂਤਘਰ ਨੇ ਈਰਾਨ ਦੀ ਯਾਤਰਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਹੈ ਕਿ ਹਾਲਾਂਕਿ ਈਰਾਨ ਵਿਚ ਸੁਰੱਖਿਆ ਹਾਲਾਤ ਵਿਚ ਸੁਧਾਰ ਹੋਇਆ ਹੈ, ਫਿਰ ਵੀ ਭਾਰਤੀ ਨਾਗਰਿਕ ਅਜੇ ਉਥੋਂ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਜੋ ਭਾਰਤੀ ਨਾਗਰਿਕ ਇਸ ਸਮੇਂ ਈਰਾਨ ਵਿਚ ਹਨ ਜਾਂ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਤੋਂ ਉਥੇ ਜਾਣਾ ਹੈ, ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੂਤਾਘਰ ਨੇ ਨਾਗਰਿਕਾਂ ਤੋਂ ਸਥਾਨਕ ਖਬਰਾਂ ‘ਤੇ ਨਜ਼ਰ ਰੱਖਣ ਤੇ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਨੂੰ ਕਿਹਾ ਹੈ। ਨਾਲ ਹੀ ਸਾਰੇ ਭਾਰਤੀਆਂ ਨੂੰ ਦੂਤਘਰ ਵਿਚ ਆਪਣਾ ਰਜਿਸਟ੍ਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਲੋੜ ਪੈਣ ‘ਤੇ ਮਦਦ ਵੀ ਕੀਤੀ ਜਾ ਸਕੇ। ਕਿਸੇ ਵੀ ਐਮਰਜੈਂਸੀ ਲਈ ਦੂਤਘਰ ਨੇ ਹੈਲਪਲਾਈਨ ਨੰਬਰ (+989128109115, +989128109109, +989128109102, +989932179359 ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਬਟਾਲਾ : ਸਨਕੀ ਮੁੰਡੇ ਨੇ ਜ਼ਮੀਨੀ ਵਿਵਾ/ਦ ‘ਚ ਚਾਚੀ, ਨਾਬਾਲਗ ਭਤੀਜੇ ਤੇ ਦੋਸਤ ਦਾ ਕੀਤਾ ਕਤਲ, ਮਗਰੋਂ ਖੁਦ ਨੂੰ ਵੀ ਮਾਰੀ ਗੋ/ਲੀ
ਇਹ ਕਦਮ ਅਮਰੀਕਾ ਤੇ ਈਰਾਨ ਵਿਚ ਹੋਏ ਸਮਝੌਤੇ ਦੇ ਬਾਅਦ ਚੁੱਕਿਆ ਗਿਆ ਹੈ। 17 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਿਕਆਨ ਨੇ ਯੁੱਧ ਖਤਮ ਕਰਨ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇਸਨ। ਇਸ ਤਹਿਤ ਗੱਲਬਾਤ ਲਈ 60 ਦਿਨਾਂ ਦੀ ਜੰਗਬੰਦੀ ਤੈਅ ਹੋਈ ਹੈ। ਭਾਰਤ ਨੇ ਇਸ ਸਮਝੌਤੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਂਤੀ ਲਈ ਗੱਲਬਾਤ ਹੀ ਇਕੋ ਇਕ ਉਪਾਅ ਹੈ। ਭਾਰਤ ਨੇ ਹਮੇਸ਼ਾ ਤਣਾਅ ਘੱਟ ਕਰਨ ਤੇ ਕੂਟਨੀਤੀ ਦਾ ਸਮਰਥਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









