ਪੰਜਾਬ ਵਿਚ ਨਸ਼ਿਆਂ ਖਿਲਾਫ ਜਾਰੀ ਮੁਹਿੰਮ ਨੂੰ 6 ਮਹੀਨੇ ਬੀਤ ਚੁੱਕੇ ਹਨ। ਪੰਜਾਬ ਪੁਲਿਸ ਨੇ ਹੁਣ ਤੱਕ 1244 ਵੱਡੇ ਨਸ਼ਾ ਸਮੱਗਲਰਾਂ ਸਣੇ ਕੁੱਲ 8755 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ NDPS ਦੇ ਕੁੱਲ 6667 ਕੇਸ ਦਰਜ ਕੀਤੇ ਗਏ ਹਨ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਤਹਿਤ 325.55 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੰਦਗਰਾਹਾਂ ਤੋਂ 147.5 ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਨਾਲ ਸਿਰਫ 5 ਮਹੀਨੇ ਵਿਚ ਹੈਰੋਇਨ ਦੀ ਕੁੱਲ ਬਰਾਮਦਗੀ 473.5 ਕਿਲੋਗ੍ਰਾਮ ਹੋਈ ਹੈ।
IGP ਗਿੱਲ ਨੇ ਕਿਹਾ ਕਿ ਭਾਰੀ ਮਾਤਰਾ ਵਿਚ ਹੈਰੋਇਨ ਜ਼ਬਤ ਕਰਨ ਦੇ ਇਲਾਵਾ 350 ਕਿਲੋਗ੍ਰਾਮ ਅਫੀਮ, 355 ਕਿਲੋਗ੍ਰਾਮ ਗਾਂਜਾ, 211 ਕੁਇੰਟਲ ਭੁੱਕੀ ਤੇ 28.96 ਲੱਖ ਟੈਬਲੈਟ, ਕੈਪਸੂਲ, ਇੰਜੈਕਸ਼ਨ ਦੀਆਂ ਸ਼ੀਸ਼ੀਆਂ ਬਰਾਮਦ ਕੀਤੀ ਗਈਆਂ ਹਨ। 5 ਮਹੀਨੇ ਵਿਚ ਗ੍ਰਿਫਤਾਰ ਨਸ਼ਾ ਸਮੱਗਲਰਾਂ ਦੇ ਕਬਜ਼ੇ ਕੋਲੋਂ 5.80 ਕਰੋੜ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : MP ਪ੍ਰਨੀਤ ਕੌਰ ਨੇ ਸੰਸਦ ‘ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ-‘ਸਾਰੀਆਂ ਫਸਲਾਂ ’ਤੇ ਦਿੱਤੀ ਜਾਵੇ MSP’
ਇਕ ਮਹੀਨੇ ਦੇ ਅੰਦਰ ਡ੍ਰੋਨ ਨਾਲ ਡੇਗੀ ਗਈ 15.34 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਚਾਰ ਡਰੋਨ ਵੀ ਬਰਾਮਦ ਕੀਤੇ ਗਏ ਹਨ। 29 ਨਵੰਬਰ ਨੂੰ ਖੇਮਕਰਨ ਵਿਚ ਸੀਮਾ ਚੌਕੀ ਦੇ ਅਧਿਕਾਰ ਖੇਤਰ ਵਿਚ 6.68 ਕਿਲੋਗ੍ਰਾਮ ਭਾਰ ਦੇ ਹੈਰੋਇਨ ਦੇ 6 ਪੈਕੇਟ ਲੈ ਜਾਣ ਵਾਲਾ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ ਸੀ। ਇਸ ਦੇ ਅਗਲੇ ਹੀ ਦਿਨ ਪਿੰਡ ਤੋਂ ਇਕ ਟੁੱਟਾ ਹੋਇਆ ਕਵਾਡਕਾਪਟਰ ਡ੍ਰੋਨ ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ 2 ਦਸੰਬਰ ਨੂੰ ਤਰਨਤਾਰਨ ਦੇ ਖੇਮਕਰਨ ਤੋਂ 5.60 ਕਿਲੋਗ੍ਰਾਮ ਦੇ ਹੈਰੋਇਨ ਦੇ 5 ਪੈਕੇਟ ਲੈ ਜਾਣ ਵਾਲਾ ਇਕ ਹੋਰ ਹੈਕਸਾਕਾਪਟਰ ਡ੍ਰੋਨ ਬਰਾਮਦ ਕੀਤਾ ਗਿਆ ਜਦੋਂ ਕਿ 3.6 ਕਿਲੋਗ੍ਰਾਮ ਦੇ ਹੈਰੋਇਨ ਦੇ 3 ਪੈਕੇਟ ਨਾਲ ਲੱਦਿਆ ਕਵਾਡਕਾਪਟਰ ਡ੍ਰੋਨ ਸੀਮਾ ਖੇਤਰ ਤੋਂ ਬਰਾਮਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: