ਰਾਜਸਥਾਨ ਦੇ ਉਦੇਪੁਰ ‘ਚ ਇੱਕ ਟੇਲਰ ਦੀ ਹੱਤਿਆ ਦੇ ਬਾਅਦ ਤਣਾਅ ਪੈਦਾ ਹੋ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੋਕਾਂ ਤੋਂ ਸ਼ਾਂਤੀ ਦੀ ਅਪੀਲ ਕੀਤੀ। ਟੇਲਰ ਨੇ ਨੂਪੁਰ ਸ਼ਰਮਾ ਦੇ ਸਮਰਥਨ ਵਿਚ ਇਕ ਸੋਸ਼ਲ ਮੀਡੀਆ ਪੋਸਟ ਕੀਤਾ ਸੀ। ਇਸ ਦੇ ਬਾਅਦ ਉਸ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਲੈ ਕੇ ਕੁਝ ਵੀਡੀਓ ਵੀ ਵਾਇਰਲ ਹੋਏ ਹਨ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਨੂੰ ਕਿਹਾ ਗਿਆ ਹੈ। ਉਦੇਪੁਰ ਵਿਚ ਤਣਾਅ ਨੂੰ ਦੇਖਦੇ ਹੋਏ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। 600 ਵਾਧੂ ਪੁਲਿਸ ਮੁਲਾਜ਼ਮ ਉਥੇ ਭੇਜੇ ਗਏ ਹਨ। ਦੇਰ ਸ਼ਾਮ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਸੀਐਮ ਗਹਿਲੋਤ ਨੇ ਕਿਹਾ ਹੈ ਕਿ ਇਹ ਬਹੁਤ ਹੀ ਘਿਨਾਉਣੀ ਘਟਨਾ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦਰ ਕਟਾਰੀਆ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਹੈਲੀਕਾਪਟਰ ਵਿੱਚ ਗੱਲਬਾਤ ਹੋਈ ਸੀ। ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਮੁਲਜ਼ਮਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਘਟਨਾ ਬਾਰੇ ਦੱਸ ਰਹੇ ਹਨ।
ਉਦੇਪੁਰ ਸ਼ਹਿਰ ਦੇ ਧਾਨਮੰਡੀ ਥਾਣਾ ਖੇਤਰ ਦੇ ਮਾਲਦਾਸ ਸਟ੍ਰੀਟ ‘ਚ ਉਸ ਸਮੇਂ ਸਨਸਨੀ ਫੈਲ ਗੀ ਜਦੋਂ ਦੋ ਤੋਂ ਤਿੰਨ ਲੋਕਾਂ ਨੇ ਇੱਕ ਨੌਜਵਾਨ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ। ਦਿਨ-ਦਿਹਾੜੇ ਹੋਈ ਇਸ ਘਟਨਾ ਦੇ ਬਾਅਦ ਧਾਨਮੰਡੀ ਤੇ ਘੰਟਾਘਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਐੱਮਬੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਮ੍ਰਿਤਕ ਕਨ੍ਹਈਆ ਲਾਲ ਦੇ 8 ਸਾਲ ਦੇ ਬੇਟੇ ਨੇ ਉਸ ਦੇ ਮੋਬਾਈਲ ਤੋਂ ਨੁਪੂਰ ਸ਼ਰਮਾ ਦੇ ਸਮਰਥਨ ਵਿਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਹਾਲਾਂਕਿ ਇਸ ਦੇ ਬਾਅਦ ਧਾਨਮੰਡੀ ਥਾਣਾ ਪੁਲਿਸ ਨੇ ਕਨ੍ਹੀਆਆ ਲਾਲ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਬਾਵਜੂਦ ਵਿਸ਼ੇਸ਼ ਭਾਈਚਾਰੇ ਦੇ ਲੋਕ ਕਨ੍ਹਈਆ ਲਾਲ ਨੂੰ ਲਗਾਤਾਰ ਧਮਕੀ ਦੇ ਰਹੇ ਸਨ ਤੇ ਮੌਕਾ ਪਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ।
ਕੁਝ ਦਿਨ ਪਹਿਲਾਂ ਨੂਪੁਰ ਸ਼ਰਮਾ ਵੱਲੋਂ ਕੀਤੀ ਗਈ ਟਿੱਪਣੀ ਦੇ ਬਾਅਦ ਪੂਰੇ ਦੇਸ਼ ਵਿਚ ਵਿਵਾਦ ਖੜ੍ਹਾ ਹੋ ਗਿਆ ਸੀ। ਇਸੇ ਦਰਮਿਆਨ ਕਨ੍ਹਈਆ ਲਾਲ ਦੇ ਬੇਟੇ ਨੇ ਇਕ ਪੋਸਟ ਕਰ ਦਿੱਤੀ ਜਿਸ ਨਾਲ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਦਿੱਤੀ। ਕਨ੍ਹਈਆ ਲਾਲ ਬੁਰੀ ਤਰ੍ਹਾਂ ਡਰ ਗਿਆ। ਉਸ ਨੇ ਧਾਨਮੰਡੀ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ ਤੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੁਲਿਸ ਜੇਕਰ ਕਨ੍ਹਈਆ ਲਾਲ ਨੂੰ ਸੁਰੱਖਿਆ ਦਿੰਦੀ ਜਾਂ ਫਿਰ ਧਮਕੀ ਦੇਣ ਵਾਲਿਆਂ ਦੋਸ਼ੀਆਂ ਦੀ ਗ੍ਰਿਫਤਾਰੀ ਕਰਦੀ ਤਾਂ ਉਸ ਨੂੰ ਜਾਨ ਤੋਂ ਹੱਥ ਨਾ ਧੋਣਾ ਪੈਂਦਾ।